ਭਾਗ ਗਿਆਰਾਂ
ਸੀਰਤ ਹਫ਼ਤੇ ਕੁ ਬਾਦ ਘਰ ਆ ਜਾਦੀ ਹੈ। ਜਸਰਾਜ ਸੀਰਤ ਨੂੰ ਪਾ੍ਪਰਟੀ ਵਾਲਾ ਕੰਮ ਜਲਦੀ ਤੋਂ ਜਲਦੀ ਕਰਨ ਨੂੰ ਕਹਿੰਦਾ ਹੈ ਤਾਂ ਜੋ, ਓਹ ਸਭ ਛੇਤੀ ਕੈਨੇਡਾ ਆ ਸਕਣ। ਸੀਰਤ ਕਹਿੰਦੀ ਹੈ ਕਿ ਰੁਕ ਜਾਓ ਪਾਪਾ ਨੂੰ ਨਾਲ ਲੈ ਕੇ ਚਲੇ ਜਾਵਾਂਗੇ ਥੋੜੇ ਦਿਨਾਂ ਤੱਕ।
ਸੀਰਤ ਗੁਰਮਖ ਨੂੰ ਫੋਨ ਕਰਕੇ ਦਸ ਦਿੰਦੀ ਹੈ ਕਿ ਪਾ੍ਪਰਟੀ ਜੋ ਤੁਸੀਂ ਮੇਰੇ ਨਾਮ ਕੀਤੀ ਹੈ ਮੈ ਓਹ ਜਸਰਾਜ ਦੇ ਨਾਮ ਤੇ ਕਰਨੀ ਹੈ। ਫੇਰ ਇੱਕ ਦਿਨ ਤਿੰਨੋਂ ਜਾ ਕੇ ਪਾ੍ਪਰਟੀ ਵਾਲਾ ਕੰਮ ਨਿਬੇੜਾ ਦਿੰਦੇ ਹਨ। ਜਸਰਾਜ ਬਹੁਤ ਖੁਸ਼ ਹੁੰਦਾ ਹੈ ਕਿ ਉਹ ਆਪਣੇ ਏਸ ਪਲਾਨ ਵਿੱਚ ਤਾ ਕਾਮਯਾਬ ਹੋ ਗਿਆ ਹੈ।
ਉੱਧਰ ਗੁਰਮਖ ਹਰਮਨ ਤੇ ਮਨਵੀਰ ਨੂੰ ਵੀ ਕਹਿੰਦਾ ਦਿੰਦਾ ਹੈ ਕਿ ਅਸੀਂ ਜਲਦ ਹੀ ਸਾਰੇ ਕੈਨੇਡਾ ਲਈ ਆ ਰਹੇ ਹਾਂ। ਕੁਝ ਕੁ ਮਹੀਨਿਆਂ ਬਾਅਦ ਸੀਰਤ ਤੇ ਉਸਦੇ ਮਾਪੇ ਤੇ ਜਸਰਾਜ ਸਾਰੇ ਕੈਨੇਡਾ ਚਲੇ ਜਾਂਦੇ ਹਨ। ਹਰਮਨ ਓਹਨਾ ਨੂੰ ਲੈਣ ਲਈ ਜਾਦਾਂ ਹੈ।
ਸੀਰਤ ਬਹੁਤ ਖੁਸ਼ ਹੁੰਦੀ ਆਪਣੀ ਏਸ ਨਵੀ ਜਿੰਦਗੀ ਦੀ ਸ਼ੁਰੂਆਤ ਲਈ ਜੋ ਕਦੇ ਓਹਨੇ ਸੋਚਿਆ ਵੀ ਨਹੀ ਸੀ ਕਿ ਇਕ ਦਿਨ ਪੱਕੇ ਤੌਰ ਤੇ ਕੈਨੇਡਾ ਰਹਿਣ ਲਈ ਚਲੇ ਜਾਣਾ ਹੈ। ਸਾਰੇ ਬਹੁਤ ਖੁਸ਼ ਸੀ ਤੇ ਜਸਰਾਜ ਵੀ ਉਹਨਾਂ ਨਾਲ ਝੂਠ ਮੂਠ ਦਾ ਆਪਣਾਪਣ ਜਤਾ ਰਿਹਾ ਸੀ।
ਹਫ਼ਤੇ ਕੁ ਬਾਦ ਜਸਰਾਜ ਇੱਕ ਬਹਾਨਾ ਬਣਾ ਦਿੰਦਾ ਕਿ, ਓਸਦਾ ਕੋਈ ਕੰਮ ਰਹਿ ਗਿਆ ਹੈ ਪਾ੍ਪਰਟੀ ਦਾ ਜੋ ਉਸਦੇ ਜਾਏ ਬਿਨਾ ਨਹੀ ਹੋ ਸਕਦਾ, ਸੋ ਮੈਨੂੰ ਪੰਜਾਬ ਵਾਪਸ ਜਾਣਾ ਪੈਣਾ ਹੈ ਤੇ ਜਲਦੀ ਹੀ ਵਾਪਸ ਆ ਜਾਵਾਂਗਾ। ਸੀਰਤ ਕਹਿੰਦੀ ਹੈ ਕਿ ਮੈ ਵੀ ਨਾਲ ਚੱਲਾ ਤੁਹਾਡੇ ਤਾ ਜਸਰਾਜ ਮਨਾ ਕਰ ਦਿੰਦਾ ਕਿ ਨਹੀ ਤੁਸੀਂ ਰਹਿਣ ਦੋ ਮੈ ਜਲਦੀ ਹੀ ਵਾਪਸ ਆ ਜਾਣਾ ਹੈ।
ਜਸਰਾਜ ਦੋ ਦਿਨ ਬਾਅਦ ਦੀ ਟਿਕਟ ਬੁੱਕ ਕਰਵਾ ਲੈਂਦਾ ਹੈ ਤੇ ਦੋ ਦਿਨਾਂ ਬਾਅਦ ਵਾਪਸ ਚੱਲ ਪੈਂਦਾ ਹੈ, ਪੰਜਾਬ ਵੱਲ। ਏਧਰ ਆ ਕੇ ਸਭ ਤੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jagsir Singh
ਸਤਿਨਾਮੁ ਵਾਹਿਗੁਰੂ🙏 ਜੀ