ਗੁਰਮੁਖ ਸਿੰਘ ਸੀਰਤ ਨੂੰ ਵਿਆਹ ਵਿੱਚ ਗੱਡੀ ਦੇਣ ਵਾਸਤੇ ਜਸਰਾਜ ਦੇ ਨਾਮ ਤੇ ਇੱਕ ਗੱਡੀ ਬੁੱਕ ਕਰ ਦਿੰਦਾ ਹੈ ਤੇ ਪਰ ਲੋਕਲ ਹੋਣ ਦੇ ਨਾਤੇ ਏਹ ਗੱਲ ਜਸਰਾਜ ਨੂੰ ਵੀ ਪਤਾ ਚਲ ਜਾਦੀ ਹੈ। ਉਹ ਮਨ ਹੀ ਮਨ ਬਹੁਤ ਖੁਸ਼ ਹੁੰਦਾ ਹੈ।
ਜਿਵੇ ਕਿ ਮੈ ਪਹਿਲਾਂ ਹੀ ਕਿਹਾ ਸੀ ਕਿ ਭਵਿੱਖ ਵਿੱਚ ਕਿ ਛੁਪਿਆ ਕੁਝ ਨਹੀ ਪਤਾ ਹੁੰਦਾ। ਹੁਣ ਇੱਕ ਤਾ ਘਰ ਵਿੱਚ ਪਹਿਲਾਂ ਵਿਆਹ ਤੇ ਓਪਰੋ ਹਰਮਨ ਦਾ ਵੀ ਵੀਜਾ ਲਗ ਜਾਂਦਾ ਹੈ ਤੇ ਘਰ ਵਿੱਚ ਪੈਸਿਆਂ ਦੀ ਪਰਾਬਲਮ ਆ ਜਾਦੀ, ਕਿਉਂਕਿ ਹੁਣ ਜਲਦੀ ਤੋਂ ਜਲਦੀ ਹਰਮਨ ਨੂੰ ਬਾਹਰ ਭੇਜਣਾ ਜਰੂਰੀ ਹੋ ਜਾਂਦਾ ਹੈ, ਕਿਉਂਕਿ ਜਲਦੀ ਹੀ ਉਸ ਦੀਆਂ ਕਲਾਸਾਂ ਸੁਰੂ ਹੋਣ ਵਾਲੀਆਂ ਸੀ। ਸੋ ਸਾਰੇ ਸੋਚ ਕੇ ਫੈਸਲਾ ਕਰਦੇ ਕਿ ਕਾਰ ਦੀ ਬੂਕਿੰਗ ਕੈਂਸਲ ਕਰਵਾ, ਦਿੱਤੀ ਜਾਵੇ। ਤੇ ਸੀਰਤ ਦੀ ਮੈਰਿਜ ਵੀ ਸੋਚਦੇ ਕਿ ਇੱਕ ਸਾਲ ਲਈ ਅੱਗੇ ਪਾ ਦਿੱਤੀ ਜਾਵੇ। ਪਰ ਜਸਰਾਜ ਦੇ ਮਾਪੇ ਨਹੀ ਮੰਨਦੇ ਤੇ ਵਿਆਹ ਓਸੇ ਦਿਨ ਹੀ ਕਰਨ ਨੂੰ ਕਹਿੰਦੇ। ਪਰ ਜਸਰਾਜ ਨੂੰ ਜਦ ਪਤਾ ਚਲਦਾ ਕਿ ਜੋ ਗੱਡੀ ਓਸਦੇ ਨਾਮ ਤੇ ਬੁੱਕ ਹੋਈ ਸੀ, ਓਹ ਕੈਂਸਲ ਕਰਵਾ ਦਿੱਤੀ ਗਈ ਹੈ ਤਾ, ਓਹ ਮਨ ਹੀ ਮਨ ਸੀਰਤ ਤੇ ਉਸਦੇ ਮਾਪਿਆਂ ਪ੍ਤੀ ਜਹਿਰ ਘੋਲ ਲੈਂਦਾ। ਪਰ ਉਸ ਸਮੇਂ ਤਾ ਉਸਦੇ ਮਾਪੇ ਕਿਵੇਂ ਨਾ ਕਿਵੇ, ਉਸਨੂੰ ਮਨਾ ਲੈਂਦੇ ਨੇ। ਪਰ ਜਸਰਾਜ ਨੇ ਜੋ ਜਹਿਰ ਆਪਣੇ ਮਨ ਅੰਦਰ ਪਾਲ ਲਿਆ ਸੀ, ਉਸਦਾ ਅਸਰ ਸੀਰਤ ਦੀ ਲਾਇਫ ਤੇ ਹੀ ਪੈਣਾ ਸੀ। ਜਿਸਨੂੰ ਕਿ ਏਸ ਸਭ ਬਾਰੇ ਕੁਝ ਵੀ ਨਹੀ ਪਤਾ ਸੀ।
ਆਖਰ ਵਿਆਹ ਦਾ ਦਿਨ ਆ ਜਾਂਦਾ ਤੇ ਦੋਵਾਂ ਘਰਾਂ ਵਿੱਚ ਜਾਗੋ ਕੱਢ ਰਹੇ ਹੁੰਦੇ ਆ। ਸੀਰਤ ਤੇ ਘਰ ਬਹੁਤ ਖੁਸ਼ੀਆਂ ਭਰਿਆ ਮਾਹੌਲ ਸੀ। ਸਾਰੇ ਬਹੁਤ ਜਸ਼ਨ ਮਨਾ ਰਹੇ ਹੁੰਦੇ ਆ। ਰਾਤ ਦਾ 1:30 ਵੱਜ ਜਾਦਾਂ ਤੇ ਸੀਰਤ ਆਪਣੇ ਰੂਮ ਵਿੱਚ ਬੈਠੀ ਆ, ਆਪਣੀਆਂ ਸਹੇਲੀਆਂ ਤੇ ਕਜਨ ਨਾਲ ਤਾ ਓਦੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
davinder
bahut vadiya story
davinder
agla part jaldi pejo plz….