ਦਿਨ ਬੀਤ ਦੇ ਗਏ, ਸਾਲ ਵੀ ਬੀਤ ਗਿਆ, ਪਰ ਸੀਰਤ ਨੇ ਕਦੇ ਵੀ ਆਪਣੇ ਨਾਲ ਹੁੰਦੇ ਸਲੂਕ ਬਾਰੇ, ਆਪਣਿਆਂ ਮਾਪਿਆਂ ਨੂੰ ਕੁਝ ਨਾ ਦੱਸਿਆ । ਸਭ ਕੁਝ ਚੁੱਪ ਕਰਕੇ ਸਹਿੰਦੀ ਰਹੀ। ਜਦੋਂ ਆਪਣੇ ਮਾਪਿਆਂ ਦੇ ਘਰ ਜਾਦੀ ਤਾ ਏਦਾਂ ਵਿਵਹਾਰ ਕਰਦੀ ਜਿਵੇਂ ਆਪਣੇ ਘਰ ਬਹੁਤ ਸੌਖੀ ਹੋਵੇ, ਪਰ ਕੱਲੇ ਬੈਠ ਕੇ ਬਹੁਤ ਰੌਂਦੀ । ਪਛਤਾਵਾ ਵੀ ਕਰਦੀ ਕਿ ਜੇ ਮੈਂ ਓਸ ਦਿਨ ਸਭ ਕੁਝ ਦੱਸ ਦਿੰਦੀ ਤਾ ਅੱਜ ਮੇਰਾ ਏਹ ਹਾਲ ਨਾ ਹੁੰਦਾ। ਜਸਰਾਜ ਅਕਸਰ ਸੀਰਤ ਨਾਲ ਮਾਰਕੁਟ ਵੀ ਕਰਨ ਲੱਗ ਗਿਆ ਸੀ। ਤੇ ਆਪਣੀ ਮਰਜ਼ੀ ਨਾਲ ਘਰ ਆਉਂਦਾ ਤੇ ਕਈ ਵਾਰੀ ਕਈ ਕਈ ਦਿਨ ਘਰ ਨਾ ਵੜਦਾ।
ਜਸਰਾਜ ਦਾ ਏਹ ਹਾਲ ਵੇਖ ਕੇ ਓਸਦੇ ਮਾਪੇ ਵੀ ਬਹੁਤ ਦੁੱਖੀ ਹੁੰਦੇ, ਪਰ ਓਹ ਵੀ ਕੁਝ ਨਹੀਂ ਕਰ ਸਕਦੇ ਸੀ। ਹੁਣ ਓਹ ਬਸ ਸੀਰਤ ਨੂੰ ਸਬਰ ਦਾ ਘੁੱਟ ਭਰਨ ਨੂੰ ਹੀ ਕਹਿੰਦੇ। ਸੀਰਤ ਨੇ ਜਦੋਂ ਅੱਗੇ ਪੜਾਈ ਲਈ ਜਸਰਾਜ ਨਾਲ ਗੱਲ ਕੀਤੀ ਤਾਂ, ਉਸਨੇ ਸਾਫ ਮਨਾ ਕਰ ਦਿੱਤਾ ਤੇ ਸੀਰਤ ਨੇ ਵੀ ਦੁਬਾਰਾ ਕਦੇ ਨਾ ਪੁੱਛਿਆ ਤੇ ਆਪਣੇ ਮਾਪਿਆਂ ਨੂੰ ਵੀ ਝੂਠ ਬੋਲ ਦਿੱਤਾ ਕਿ ਮੈਂ ਨਹੀ ਪੜਨਾ ਅੱਗੇ ਮੈ ਬਹੁਤ ਖੁਸ਼ ਹਾਂ ਜਸਰਾਜ ਨਾਲ ਏਥੇ।
ਛੇਤੀ ਹੀ ਸੀਰਤ ਦੀ ਜਿੰਦਗੀ ਵਿੱਚ ਇੱਕ ਨਵਾਂ ਮਹਿਮਾਨ ਆਉਣ ਵਾਲਾ ਸੀ। ਸੀਰਤ ਬਹੁਤ ਖੁਸ਼ ਸੀ ਤੇ ਜਸਰਾਜ ਦੇ ਮਾਪੇ ਵੀ ਤੇ ਗੁਰਮਖ ਤੇ ਹਰਨਾਮ ਕੌਰ ਵੀ ਸਾਰੇ ਹੀ ਬਹੁਤ ਖੁਸ਼ ਹੋ ਰਹੇ ਸਨ।
ਹਰਮਨ ਨੇ ਵੀ ਬਾਹਰ ਜਾ ਕੇ ਓਥੋਂ ਦੀ ਜੰਮਪਲ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲਿਆ ਸੀ ਤੇ ਵਧੀਆ ਜੀਵਨ ਗੁਜ਼ਾਰ ਰਿਹਾ ਸੀ। ਨੌਕਰੀ ਵੀ ਪੱਕੀ ਹੋ ਗਈ ਸੀ, ਓਸਦੀ। ਮਨਵੀਰ ਵੀ ਬਾਹਰ ਜਾਣ ਬਾਰੇ ਸੋਚਣ ਲੱਗਾ ਸੀ। ਤੇ ਛੇਤੀ ਤੋ ਛੇਤੀ ਓਹ ਵੀ ਕੈਨੇਡਾ ਜਾਣਾ ਚਾਹੁੰਦਾ ਸੀ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
davinder
is day agla part pejo plz
davinder
next part plz
davinder
so sad