ਜਿਵੇਂ ਜਿਵੇਂ ਦਿਨ ਬੀਤ ਦੇ ਗਏ ਜਸਰਾਜ ਦਾ ਵਿਵਹਾਰ ਹੋਰ ਬਦਲਦਾ ਗਿਆ। ਗੱਲ ਏਥੋਂ ਤੱਕ ਆ, ਗਈ ਕਿ ਓਹ ਸੌਣ ਲਈ ਵੀ ਦੂਸਰੇ ਰੂਮ ਚ ਜਾਣ ਲੱਗਾ। ਪਰ ਸੀਰਤ ਦਾ ਪੁਰਾ ਧਿਆਨ ਸਿਰਫ਼ ਆਪਣੇ ਬੱਚੇ ਵੱਲ ਸੀ। ਉਸਨੇ ਹਾਲਾਤ ਨਾਲ ਸਮਝੋਤਾ ਕਰਨਾ ਸਿੱਖ ਲਿਆ ਸੀ।
ਉਧਰ ਗੁਰਮੁਖ ਦੇ ਘਰ ਇੱਕ ਹੋਰ ਖੁਸ਼ੀ ਨੇ ਦਸਤਕ ਦਿੱਤੀ ਕਿ ਹਰਮਨ ਦੇ ਕੈਨੇਡਾ ਸੈੱਟ ਹੋ ਜਾਣ ਤੇ ਬਾਅਦ ਹੁਣ ਮਨਵੀਰ ਦਾ ਵੀ ਵੀਜਾ ਆ ਗਿਆ ਸੀ ਤੇ ਓਹ ਵੀ ਥੋੜੇ ਦਿਨਾਂ ਤੱਕ ਕੈਨੇਡਾ ਜਾ ਰਿਹਾ ਸੀ। ਬਹੁਤ ਖੁਸ਼ ਸੀ ਸਾਰੇ ਤੇ ਓਹਨਾ ਨੇ ਇਹ ਖੁਸ਼ੀ ਨੂੰ ਸੀਰਤ ਨਾਲ ਸਾਂਝਾ ਕਰਨ ਲਈ ਸਰਪਾ੍ਈਜ ਦੇਣ ਲਈ ਸੁਬਹ ਹੀ ਸੀਰਤ ਦੇ ਘਰ ਪਹੁੰਚ ਗਏ। ਸੀਰਤ ਸੁਬਹ ਸੁਬਹ ਓਹਨਾ ਨੂੰ ਆਪਣੇ ਘਰ ਦੇਖ ਕੇ ਹੈਰਾਨ ਤੇ ਪਰੇਸ਼ਾਨ ਹੋ ਗਈ। ਓਹ ਹੁਣ ਤੱਕ ਸਭ ਕੁਝ ਲੁਕਾ ਕੇ ਚਲ ਰਹੀ ਸੀ, ਪਰ ਜਸਰਾਜ ਨੂੰ ਅਲੱਗ ਰੂਮ ਵਿੱਚ ਪਏ ਨੂੰ ਦੇਖ ਕੇ, ਓਹਨਾਂ ਨੂੰ ਕੁਝ ਸੱਕ ਹੋਇਆ ਤਾਂ ਓਹਨਾ ਸੀਰਤ ਤੋ ਕਾਰਨ ਪੁੱਛਿਆ, ਪਹਿਲਾਂ ਤਾ ਸੀਰਤ ਨੇ ਗੱਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਕਿ ਰਾਤੀ ਲੇਟ ਆਏ ਸੀ ਤੇ ਉਧਰ ਹੀ ਸੋ ਗਏ ਆ ਕੇ, ਪਰ ਕਹਿੰਦੇ ਹੁੰਦੇ ਬੱਚੇ ਭੋਲੇ ਹੁੰਦੇ ਨੇ ਤੇ ਜੇ ਦੇਖ ਦੇ ਦੱਸ ਦਿੰਦੇ ਨੇ ਸੁੱਖ ਨੇ ਗੁਰਮਖ ਨੂੰ ਦੱਸ ਦਿੱਤਾ ਕਿ ਪਾਪਾ ਤਾਂ ਰੋਜ ਹੀ ਦੂਸਰੇ ਰੂਮ ਚ ਸੌਂਦੇ ਨੇ। ਏਹ ਸੁਣ ਕੇ ਤਾ ਗੁਰਮਖ ਤੇ ਮਨਵੀਰ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ ਤੇ, ਓਹਨਾ ਸੀਰਤ ਨੂੰ ਬਿਠਾ ਕੇ ਸਭ ਕੁਝ ਪੁਛਿਆ ਤਾ ਸੀਰਤ ਦਾ ਸਾਰਾ ਦਰਦਾਂ ਦਾ ਜਵਾਲਾਮੁਖੀ ਹੀ ਫਟ ਗਿਆ, ਸੀਰਤ ਨੇ ਰੌ ਰੌ ਕੇ ਸਭ ਕੁਝ ਦਸ ਦਿੱਤਾ। ਗੁਰਮਖ ਰੋ ਵੀ ਰਿਹਾ ਸੀ ਤੇ ਮਾਣ ਵੀ ਕਰ ਰਿਹਾ ਸੀ ਕਿ ਓਹ ਇੱਕ ਅਜਿਹੀ ਧੀ ਦਾ ਬਾਪ ਹੈ ਜੋ ਸਭ ਦੁੱਖ ਸਹਿ ਸਕਦੀ ਹੈ , ਪਰ ਆਪਣੇ ਮਾਪਿਆਂ ਨੂੰ ਦੁੱਖੀ ਨਹੀਂ ਬਰਦਾਸ਼ਤ ਕਰ ਸਕਦੀ। ਆਪਣੇ ਮਾਪਿਆਂ ਦੀ ਖੁਸ਼ੀ ਲਈ, ਓਸਨੇ ਕਿੱਡੀ ਵੱਡੀ ਕੁਰਬਾਨੀ ਦਿੱਤੀ।
ਗੁਰਮਖ ਹੁਣ ਸੀਰਤ ਨੂੰ ਏਸ ਘਰ ਵਿੱਚ ਨਹੀ ਰਹਿਣ ਦੇਣਾ ਚਾਹੁੰਦਾ ਸੀ । ਉਸਨੇ ਸੀਰਤ ਨੂੰ ਕਿਹਾ ਕਿ ਚੱਲ ਆਪਣੇ ਘਰ ਚਲਦੇ ਹਾ, ਮੈਂ ਤੁਹਾਨੂੰ ਦੋਵਾਂ ਨੂੰ ਰੱਖ ਸਕਦਾ ਹਾਂ, ਬਾਕੀ ਮਨਵੀਰ ਵੀ ਕੈਨੇਡਾ ਜਾ ਰਿਹਾ ਹੈ ਤਾ ਓਹ ਘਰ ਹੁਣ ਤੇਰਾ ਹੀ ਆ। ਪਰ ਸੀਰਤ ਨੇ ਸਾਫ ਮਨਾ ਕਰ ਦਿੱਤਾ ਜਾਣ ਤੋਂ। ਬਹੁਤ ਸਮਝਾਇਆ ਸੀਰਤ ਨੂੰ ਪਰ ਸੀਰਤ ਸੁੱਖ ਦੀ ਜਿੰਦਗੀ ਨਾਲ ਕੋਈ ਸਮਝੋਤਾ ਨਹੀ ਕਰਨਾ ਚਾਹੁੰਦੀ ਸੀ। ਗੁਰਮਖ ਤੇ ਮਨਵੀਰ ਦੇ ਚਲੇ ਜਾਣ ਤੋ ਬਾਅਦ ਜਸਰਾਜ ਨੂੰ ਜਦੋਂ ਪਤਾ ਚੱਲਿਆ ਕਿ ਮਨਵੀਰ ਵੀ ਕੈਨੇਡਾ ਜਾ ਰਿਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ