ਭਾਗ ਸੱਤਵਾਂ
ਸੀਰਤ ਕੈਨੇਡਾ ਜਾਣ ਵਾਲੀ ਗੱਲ ਗੁਰਮਖ ਤੇ ਹਰਨਾਮ ਨੂੰ ਜਦੋ ਦੱਸਦੀ ਹੈ ਤਾਂ ਓਹ ਵੀ ਬਹੁਤ ਖੁਸ਼ ਹੁੰਦੇ ਹਨ, ਓਹਨਾ ਨੂੰ ਸੱਚ ਮੁੱਚ ਲੱਗਣ ਲੱਗਦਾ ਹੈ ਕਿ ਜਸਰਾਜ ਬਦਲ ਗਿਆ ਹੈ ਤੇ ਸੀਰਤ ਨੂੰ ਬਹੁਤ ਖੁਸ਼ ਰੱਖ ਰਿਹਾ ਹੈ, ਗੁਰਮਖ ਸਿੰਘ ਚੁਪ ਚਪੀਤੇ ਹੀ ਜਸਰਾਜ ਦੇ ਨਾਮ ਤੇ ਗੱਡੀ ਬੁੱਕ ਕਰਕੇ, ਓਸਨੂੰ ਸਰਪਾ੍ਈਜ ਦਿੰਦਾ ਹੈ ਤੇ ਜਸਰਾਜ ਵੀ ਉੱਪਰੋ ਹੀ ਖੁਸ਼ੀ ਜਤਾ ਦਿੰਦਾ, ਪਰ ਅੰਦਰ ਓਸਦੇ ਬਹੁਤ ਕੁਝ ਚੱਲ ਰਿਹਾ ਸੀ, ਜੋ ਓਹ ਸੀਰਤ ਦੇ ਕੈਨੇਡਾ ਜਾਣ ਵਾਲੀ ਗੱਲ ਮੰਨਣ ਤੋਂ ਬਾਦ ਆਪਣੇ ਪਲਾਨ ਵਿੱਚ ਕਾਮਯਾਬ ਹੁੰਦਾ ਨਜਰ ਆ ਰਿਹਾ ਸੀ।
ਉੱਧਰ ਮਨਵੀਰ ਤੇ ਹਰਮਨ ਨੂੰ ਜਦੋ ਸੀਰਤ ਦੇ ਆਉਣ ਬਾਰੇ ਪਤਾ ਚਲਦਾ ਹੈ ਤਾ ਓਹ ਵੀ ਬਹੁਤ ਖੁਸ਼ ਹੁੰਦੇ ਹਨ। ਓਹ ਵੀ ਭੈਣ ਦੇ ਸਵਾਗਤ ਦੀਆਂ ਤਿਆਰੀਆਂ ਵਿੱਚ ਲੱਗ ਜਾਦੇ ਹਨ। ਕਿਉਂਕਿ ਬਹੁਤ ਹੀ ਸਮੇਂ ਬਾਅਦ ਓਹ ਆਪਣੀ ਭੈਣ ਨੂੰ ਮਿਲ ਰਹੇ ਸੀ।
ਜਲਦੀ ਹੀ ਸੀਰਤ ਤੇ ਸੁੱਖ ਦਾ ਵੀਜਾ ਲੱਗ ਜਾਦਾ ਹੈ ਤੇ ਜਸਰਾਜ ਆਪ ਓਹਨਾ ਨੂੰ ਦਿੱਲੀ ਏਅਰਪੋਰਟ ਤੱਕ ਛੱਡਣ ਲਈ ਜਾਦਾਂ ਹੈ ਤੇ ਏਦਾ ਦਾ ਦਿਖਾਵਾ ਕਰਦਾ ਹੈ ਕਿ, ਓਹ ਉਹਨਾ ਨੂੰ ਬਹੁਤ ਮਿਸ ਕਰੇਗਾ। ਪਰ ਮਨ ਅੰਦਰ ਬਹੁਤ ਖੁਸ਼ ਸੀ।
ਕੈਨੇਡਾ ਪਹੁੰਚਣ ਤੇ ਹਰਮਨ ਤੇ ਮਨਵੀਰ ਦੋਵੇਂ ਸੀਰਤ ਤੇ ਸੁੱਖ ਨੂੰ ਲੈਣ ਲਈ ਏਅਰਪੋਰਟ ਤੇ ਆਉਦੇ ਹਨ ਤੇ ਇੱਕ ਦੂਸਰੇ ਨੂੰ ਵੇਖ ਕੇ ਹੀ ਤਿੰਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਪਰ ਜਲਦੀ ਹੀ ਸਾਰੇ ਨਾਰਮਲ ਹੋ ਜਾਂਦੇ ਹਨ ਤੇ ਮਨਵੀਰ ਤੇ ਹਰਮਨ ਸੁੱਖ ਨੂੰ ਬਹੁਤ ਪਿਆਰ ਕਰਦੇ ਹਨ। ਤੇ ਸੁੱਖ ਵੀ ਕੈਨੇਡਾ ਆ ਕੇ ਬਹੁਤ ਖੁਸ਼ ਸੀ ਤੇ ਸੀਰਤ ਤੋ ਤਾ ਚਾਅ ਹੀ ਨਹੀਂ ਚੱਕਿਆ ਜਾ ਰਿਹਾ ਸੀ, ਓਹ ਮਨ ਹੀ ਮਨ ਜਸਰਾਜ ਦਾ ਬਹੁਤ ਧੰਨਵਾਦ ਕਰ ਰਹੀ ਯਹੋਵਾਹ
ਸੀ। ਘਰ ਪਹੁੰਚ ਕੇ ਸਿਮਰਨ ਹਰਮਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ