ਭਾਗ ਨੌਵਾਂ
ਸੀਰਤ ਦੇ ਵਾਪਸ ਪੰਜਾਬ ਜਾਣ ਲਈ ਹਜੇ ਦਸ ਦਿਨਾਂ ਦਾ ਟੈਮ ਹੈਗਾ, ਤੇ ਓਹ ਇਹ ਦਸ ਦਿਨ ਆਪਣੇ ਪਰਿਵਾਰ ਨਾਲ ਰੱਜ ਕੇ ਮਾਨਣਾ ਚਾਹੁੰਦਾ ਹੈ ਕਿ ਪਤਾ ਫੇਰ ਕਦੋ, ਭਰਾਵਾਂ ਭਾਬੀਆਂ ਨਾਲ ਮੇਲ ਹੋਣਾ। ਉਹ ਜਿਆਦਾ ਤੋ ਜਿਆਦਾ ਸਮਾਂ ਉਹਨਾ ਨਾਲ ਹੀ ਗੁਜਾਰ ਦੀ ਹੈ। ਸੁੱਖ ਵੀ ਆਪਣੇ ਲਈ ਬਹੁਤ ਸਮਾਨ ਇਕੱਠਾ ਕਰ ਲੈਂਦਾ ਹੈ, ਪਰ ਸੀਰਤ ਉਸਨੂੰ ਜਿੰਨਾ ਓਹ ਕੈਰੀ ਕਰ ਸਕਦਾ, ਓਹਨਾ ਹੀ ਲਿਜਾਣ ਵਾਸਤੇ ਕਹਿੰਦੀ ਹੈ। ਗੁਰਮੁਖ ਤੇ ਹਰਨਾਮ ਕੌਰ ਹਲੇ ਕੁਝ ਦੇਰ ਹੋਰ ਰੁਕਦੇ ਹਨ।
ਸੀਰਤ ਦੇ ਵਾਪਸ ਜਾਣ ਦਾ ਸਮਾਂ ਆ ਜਾਂਦਾ ਹੈ, ਸਾਰਾ ਪਰਿਵਾਰ ਉਸਨੂੰ ਏਅਰਪੋਰਟ ਤੇ ਛੱਡਣ ਲਈ ਜਾਦਾਂ ਹੈਤੇ ਸਭ ਦੀਆਂ ਅੱਖਾਂ ਨਮਿਤ ਹੋ ਜਾਂਦੀਆਂ ਹਨ।
ਇੱਧਰ ਜਸਰਾਜ ਨੂੰ ਜਦੋ ਸੀਰਤ ਦੱਸਣ ਲਈ ਫੋਨ ਕਰ ਰਹੀ ਹੁੰਦੀ ਹੈ ਕਿ ਓਹ ਵਾਪਸ ਆ ਰਹੀ ਹੈ ਤਾਂ ਓਹ ਫੋਨ ਨਹੀ ਉਠਾਉਂਦਾ ਤਾ ਆਪਣੀ ਮਸਤੀ ਵਿੱਚ ਲੱਗਿਆ ਰਹਿੰਦਾ ਹੈ ਤੇ ਨਾ ਹੀ ਵਾਪਸ ਕਾਲ ਕਰਦਾ ਹੈ। ਸੀਰਤ ਸੋਚਦੀ ਹੈ ਕਿ ਜਿੱਥੇ ਸ਼ੈਅ ਹੋਇਆ ਉੱਥੇ ਦੁਬਾਰਾ ਕਰ ਕਾਲ ਕਰ ਲਵੇਗੀ। ਲੰਬੇ ਸਫਰ ਤੋ ਬਾਅਦ ਜਦੋ ਸੀਰਤ ਤੇ ਸੁੱਖ ਦਿੱਲੀ ਏਅਰਪੋਰਟ ਉੱਤਰ ਜਾਦੇ ਆ, ਪਰ ਜਸਰਾਜ ਨਹੀ ਆਉਦਾ ਤੇ ਨਾ ਹੀ ਫੋਨ ਉਠਾਉਂਦਾ ਹੈ ਸੀਰਤ ਪਹਿਲਾਂ ਤਾ ਘਬਰਾ ਜਾਦੀ ਹੈ, ਪਰ ਛੇਤੀ ਹੀ ਆਪਣੇ ਆਪ ਨੂੰ ਸੰਭਾਲ ਲੈਂਦੀ ਹੈ ਤੇ ਸੋਚਦੀ ਹੈ ਕਿ ਸ਼ਾਇਦ ਕੀਤੇ ਬਿਜੀ ਹੋਣ ਗੇ। ਓਹ ਉੱਥੋ ਗੱਡੀ ਬੁੱਕ ਕਰਦੀ ਹੈ ਤੇ ਚੱਲ ਪੈਂਦੀ ਹੈ ਘਰ ਵੱਲ।
ਜਦੋ ਘਰ ਆ ਕੇ ਦੇਖਦੀ ਹੈ ਤਾ ਪਤਾ ਚੱਲਦਾ ਹੈ ਕਿ ਜਸਰਾਜ ਤਾ ਪਿਛਲੇ ਦੋ ਦਿਨਾਂ ਤੋਂ ਘਰ ਹੀ ਨਹੀ ਆਇਆ ਤੇ ਘਰ ਦੀਆਂ ਚਾਬੀਆਂ ਵੀ ਉਸ ਕੋਲ ਨੇ, ਸੀਰਤ ਫੇਰ ਪਰੇਸ਼ਾਨ ਹੁੰਦੀ ਹੈ ਤੇ ਕੈਨੇਡਾ ਆਪਣੇ ਪਾਪਾ ਨੂੰ ਫੋਨ ਕਰਕੇ ਦੱਸਦੀ ਹੈ ਤਾ ਗੁਰਮੁਖ ਉਸਨੂੰ ਕਹਿੰਦਾ ਹਾਂ ਕਿ ਘਬਰਾ ਨਾ ਆਪਣੇ ਘਰ ਚਲੀ ਜਾ ਮੈ ਚਾਬੀਆਂ ਨਾ ਵਾਲੇ ਘਰ ਵਿੱਚ ਦੇ ਕੇ ਆਇਆ ਹਾਂ, ਜਦੋ ਜਸਰਾਜ ਨਾਲ ਗੱਲ ਹੋਈ ਤਾ ਪੁੱਛ ਲਵੀ। ਸੀਰਤ ਆਪਣੇ ਮਾਪਿਆਂ ਦੇ ਘਰ ਚਲੀ ਜਾਦੀ ਹੈ ਤੇ ਥੱਕੇ ਹੋਣ ਦੀ ਕਰਕੇ ਦੋਵੇ ਸੌ ਜਾਦੇ ਹਨ।
ਫੇਰ ਅਚਾਨਕ ਫੋਨ ਦਿ ਰਿੰਗ ਵੱਜਦੀ ਹੈ ਤਾ ਫੋਨ ਜਸਰਾਜ ਦਾ ਹੁੰਦਾ ਹੈ ਤਾ ਨੰਬਰ ਵੇਖ ਕੇ ਸੀਰਤ ਦੀ ਜਾਨ ਵਿੱਚ ਜਾਨ ਆ ਜਾਦੀ ਹੈ ਕਿ ਸਭ ਠੀਕ ਆ, ਜਸਰਾਜ ਨੂੰ ਸੀਰਤ ਪੁੱਛਦੀ ਹੈ ਕਿ ਓਹ ਫੋਨ ਕਿਉਂ ਨਹੀ ਉਠਾ ਰਿਹਾ ਸੀ, ਕਿ ਉਸਨੂੰ ਉਸਦੇ ਵਾਪਸ ਆਉਣ ਬਾਰੇ ਨਹੀ ਪਤਾ ਸੀ, ਤਾ ਜਸਰਾਜ ਝੂਠ ਬੋਲ ਦਿੰਦਾ ਕਿ ਪਤਾ ਸਾਰੇ ਪਰ ਓਹ ਬਿਜੀ ਏਨਾ ਜਿਆਦਾ ਸੀ ਕਿ ਫੋਨ ਨਹੀ ਉਠਾ ਪਾਇਆ ਤੇ ਹੁਣ ਦੋ ਦਿਨਾਂ ਲਈ ਪਾ੍ਪਰਟੀ ਦੇ ਸਿਲਸਿਲੇ ਚ ਬਾਹਰ ਆਇਆ ਹੋਇਆ ਤੇ ਦੋ ਦਿਨ ਹੋਰ ਲੱਗ ਜਾਣ ਗੇ। ਤੁਸੀਂ ਏਧਰ ਰਹੋ ਆਰਾਮ ਨਾਲ ਮੈ ਆ ਕੇ ਲੈ ਜਾਵਾਂਗਾ। ਪਰ ਅਸਲ ਵਿੱਚ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ