ਸੀਰਤ ਦੋ ਭਰਾਵਾਂ ਦੀ ਇਕੱਲੀ ਭੈਣ ਹੈ। ਗੁਰਮੁਖ ਸਿੰਘ ਤੇ ਹਰਨਾਮ ਕੋਰ ਨੇ ਬਹੁਤ ਹੀ ਲਾਡਾ ਤੇ ਚਾਵਾਂ ਨਾਲ ਪਾਲਿਆ ਸੀਰਤ ਨੂੰ। ਦੋਵੇਂ ਵੱਡੇ ਵੀਰ ਹਰਮਨ ਤੇ ਮਨਵੀਰ ਵੀ ਬਹੁਤ ਪਿਆਰ ਕਰਦੇ ਆਪਣੀ ਭੈਣ ਨੂੰ। ਜੋ ਕੁਝ ਮੰਗਣਾ, ਪਹਿਲੇ ਬੋਲ ਹੀ ਹਾਜਰ ਹੋ ਜਾਂਦਾ ਸੀ।ਨਿੱਕੀ ਜੀ ਜਦੋ ਸਾਰੇ ਘਰ ਵਿੱਚ ਭੱਜੀ ਫਿਰਦੀ ਤਾ ਸਾਰਾ ਪਰਿਵਾਰ ਬਹੁਤ ਖੁਸ਼ ਹੁੰਦਾ,ਓਸ ਵੱਲ ਵੇਖ ਵੇਖ ਕੇ, ਗੁਰਮੁਖ ਸਿੰਘ ਦੀ ਤਾ ਜਿਵੇਂ ਜਾਨ ਹੀ ਸੀਰਤ ਵਿੱਚ ਵੱਸਦੀ ਸੀ।ਜਦੋ ਓਹਨੇ ਕੰਮ ਤੋ ਘਰ ਆ ਜਾਣਾ ਤਾਤੇ ਜਦੋ ਸੀਰਤ ਨੂੰ ਭੂੰਝੇ ਪੈਰ ਨਾ ਲਾਉਣ ਦਿੰਦਾ,ਗੋਦੀ ਚੱਕ ਕੇ ਸਾਰੇ ਘਰ ਵਿੱਚ ਗੇੜੇ ਦਿੰਦਾ ਰਹਿੰਦਾ।ਲਾਡਾਂ ਚਾਵਾਂ ਨਾਲ ਪਾਲੀ ਸੀਰਤ ਹੌਲੀ ਹੌਲੀ ਵੱਡੀ ਹੋਣ ਲੱਗੀ ਤਾ,ਗੁਰਮੁਖ ਸਿੰਘ ਨੇ ਸ਼ਹਿਰ ਦੇ ਸਭ ਤੋ ਵਧੀਆ ਤੇ ਚੰਗੇ ਸਕੂਲ ਵਿੱਚ ਦਾਖਲਾ ਕਰਾਇਆ ਸੀਰਤ ਦਾ,ਆਪ ਓਸਨੂੰ ਛੱਡ ਕੇ ਆਉਦਾ ਤੇ ਲੈ ਕੇ ਵੀ ਆਪ ਹੀ ਆਉਦਾ ਸੀ। ਸੀਰਤ ਵੀ ਬਹੁਤ ਸਿਆਣੀ ਸੀ, ਕਦੇ ਵੀ ਆਪਣੇ ਮਾਪਿਆਂ ਤੇ ਭਰਾਵਾਂ ਦੇ ਅੱਗੇ ਨਹੀ ਬੋਲੀ ਤੇ ਜਾਨ ਵਾਰਦੀ ਸੀ, ਓਹਨਾਂ ਤੇ। ਪੜਾਈ ਚ ਵੀ ਬਹੁਤ ਚੰਗੀ ਸੀ।
ਸ਼ੁਰੂ ਤੋ ਹੀ ਸੀਰਤ ਨੂੰ ਕੌਨਵੈਂਟ ਸਕੂਲ ਵਿੱਚ ਪੜਾਇਆ ਗਿਆ ਸੀ। ਬਾਰਵੀ ਕਰਨ ਉਪਰੰਤ ਸੀਰਤ ਨੂੰ ਪਟਿਆਲਾ ਯੂਨੀਵਰਸਿਟੀ ਵਿੱਚ ਦਾਖਲਾ ਦਵਾ ਦਿੱਤਾ ਗਿਆ। ਯੂਨੀਵਰਸਿਟੀ ਵਿੱਚ ਜਾ ਕੇ ਵੀ ਸੀਰਤ ਨੇ ਕਦੀ ਆਪਣਿਆਂ ਮਾਪਿਆਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਪਾਸੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Lakhwinder Singh
Very nice story. next Part ve Likho ji