ਸੀਤੋ ਤਾਈ, ਅਸਲ ਨਾਮ ਸੁਰਜੀਤ ਕੌਰ। ਸੀਤੋ ਤਾਈ ਦਰਅਸਲ ਸਾਰੇ ਪਿੰਡ ਦੀ ਹੀ ਤਾਈ ਆ। ਮੈਂ, ਮੇਰੇ ਮਾਤਾ ਹੁਰੀ ਤੇ ਮੇਰੇ ਤੋਂ ਛੋਟੇ ਪਿੰਡ ਗਲੀ ਦੇ ਜਵਾਕ ਸਬ ਓਸ ਨੂੰ ਸੀਤੋ ਤਾਈ ਹੀ ਕਹਿ ਕੇ ਬੁਲਾਉਂਦੇ ਹਨ। ਸੀਤੋ ਤਾਈ ਨਾਲ ਮੇਰੀ ਜਾਨ ਪਹਿਚਾਣ ਓਦੋਂ ਤੋਂ ਹੈ ਜਦੋਂ ਓਸਦਾ ਘਰਵਾਲਾ ਛੱਜੂ ਤਾਇਆ ਸਾਡੇ ਨਾਲ ਸੀਰੀ ਹੁੰਦਾ ਸੀ। ਓਹ ਸਾਡੇ ਖੇਤ ਕੰਮ ਕਰਦਾ ਸੀ ਤੇ ਘਰ ਦੇ ਨਿੱਕੇ ਮੋਟੇ ਕੰਮਾਂ ਲਈ ਦਾਦੀ ਸੀਤੋ ਤਾਈ ਨੂੰ ਬੁਲਾ ਲਿਆ ਕਰਦੀ ਸੀ। ਛੱਜੂ ਤਾਏ ਦਾ ਸੀਰ ਤਾਂ ਖਤਮ ਹੋਗਿਆ ਪਰ ਤਾਈ ਹੁਣ ਤਕ ਸਾਡੇ ਘਰਾਂ ਦੇ ਨਿੱਕੇ ਮੋਟੇ ਕੰਮ ਸੰਵਾਰ ਦੀ ਆ ਰਹੀ ਆ। ਛੱਜੂ ਤਾਏ ਨੂੰ ਵੀ ਪੂਰਾ ਹੋਇਆ ਬਹੁਤਾ ਸਮਾਂ ਹੋਗਿਆ। ਓਸ ਤੋਂ ਬਾਅਦ ਤਾਈ ਦੀ ਇਕ ਧੀ ਵੀ ਵਾਰ ਚ ਬੈਠੀ ਆਪਣੇ 2 ਨਿਆਣਿਆਂ ਨਾਲ ਤੇ ਇਕ ਮੁੰਡੇ ਨੇ ਖੁਦ ਨੂੰ ਫਾਹਾ ਲਾ ਲਿਆ ਸੀ। ਤਾਏ ਤੋਂ ਬਾਅਦ ਤਾਈ ਅਕਸਰ ਦੁੱਖਾਂ ਚ ਹੀ ਘਿਰੀ ਰਹੀ। ਹਰ ਦੁੱਖ ਓਸਦੇ ਚੇਹਰੇ ਤੇ ਆਪਣੀ ਮੀਨਾਕਾਰੀ ਕਰਦਾ ਤੇ ਤਾਈ ਦਾ ਚੇਹਰਾ ਹੋਰ ਝੁਰੜੀਆਂ ਨਾਲ ਭਰਦਾ ਗਿਆ। ਤਾਈ ਦੀ ਉਮਰ ਲਗਭਗ 65 ਦੇ ਆਸਪਾਸ ਹੋਣੀ। ਪਰ ਉਹ ਕੰਮ ਤੋਂ ਅੱਕਦੀ ਥੱਕਦੀ ਨੀ ਕਦੇ। ਓਹ ਸਾਡੇ 3-4 ਘਰਾਂ ਦੇ ਪੱਕੇ ਤੌਰ ਤੇ ਕੰਮ ਕਰਦੀ ਆ। ਓਹਨੂੰ ਹਨੇਰ ਸਵੇਰ ਬਸ ਇੱਕ ਸੁਨੇਹਾ ਭੇਜਣ ਦੀ ਲੋੜ ਹੁੰਦੀ ਤੇ ਤਾਈ ਝੱਟ ਹਾਜਿ਼ਰ। ਕੋਈ ਦੁੱਖ -ਸੁੱਖ, ਕਿਸੇ ਦੇ ਕੋਈ ਮਰਨ – ਜੰਮਣ, ਵਿਆਹ ਸ਼ਾਦੀ ਕੋਈ ਵੀ ਮਾਹੌਲ ਹੋਵੇ । ਤਾਈ ਬਿਨਾਂ ਕੋਈ ਕੰਮ ਨੇਪਰੇ ਹੀ ਨੀ ਚੜਦਾ। ਤਿਉਹਾਰਾਂ ਦੇ ਦਿਨਾਂ ਵਿੱਚ ਘਰਾਂ ਦੀ ਸਫਾਈ । ਇਹ ਵੀ ਤਾਈ ਬਿਨਾ ਨੀ ਹੁੰਦੀ। ਸਾਡੇ ਨਾਲੋ ਵਧ ਸੀਤੋ ਤਾਈ ਨੂੰ ਪਤਾ ਹੁੰਦਾ ਵੀ ਸਾਡੇ ਘਰ ਕਿਹੜੀ ਚੀਜ਼ ਕਿੱਥੇ ਰਖੀ ਹੋਈ ਆ। ਤੇ ਇੰਨਾ ਦਿਨਾਂ ਵਿਚ ਤਾਈ ਦੀ ਟੌਹਰ ਕਿਸੇ ਵੱਡੇ ਲੀਡਰ ਨਾਲੋ ਘਟ ਨੀਂ ਹੁੰਦੀ। ਸਾਰੇ ਤਾਈ ਨੂੰ ਪੁੱਛਦੇ ਆ ਵੀ ਤੂੰ ਕਿਸ ਦਿਨ ਵੇਹਲੀ ਹੋਏਗੀ ਉਸ ਦਿਨ ਸਾਡੇ ਨਾਲ ਘਰ ਦੀ ਸਫਾਈ ਕਰਾਈ। ਫਿਰ ਤਾਈ ਆਪਣੇ ਰੁਝੇਵੇਂ ਭਰਿਆ ਦਿਨਾਂ ਚੋ ਇੱਕ ਦਿਨ ਮਸਾ ਖਾਲੀ ਕੱਢ ਕੇ ਦਸਦੀ । ਵੀ ਪਾਈ ਆਉਂਦੇ ਸੋਮਵਾਰ ਨੂੰ ਵੇਹਲੀ ਹੋਊ ਮੈਂ ਓਸ ਦਿਨ ਦੇਖਲਿਓ ਸਫਾਈ ਆਲਾ ਕੰਮ। ਬਾਕੀ ਆਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ravi mehna
asi short movies krde a sanu wrtr di lod a
hayer saab
nyccc
Harwinder Chahal
Bahut vadia real story a ji kyo k Pinda ala me eh sab dekh ya hunda ga
Rekha Rani
very nice👍👍👍 story Gagan g