Part 1.ਸਹਿਣਸ਼ੀਲਤਾ
ਇਹ ਕਹਾਣੀ ਦੋ ਭਰਾਵਾਂ ਤੇ ਹੈ । ਜਿਸਦੇ ਪਾਤਰ ਹਨ ਗੋਲੂ ਤੇ ਮੋਲੂ ਅਤੇ ਦੀਪਾ । ਗੋਲੂ ਅਤੇ ਮੋਲੂ ਦੋ ਭਰਾ ਸਨ। ਉਹ ਨੀਲਮਪੁਰ ਪਿੰਡ ਵਿੱਚ ਰਹਿੰਦੇ ਸਨ। ਗੋਲੂ ਸੁਭਾਅ ਦਾ ਬਹੁਤ ਗੁੱਸੇਖੋਰ ਸੀ ਤੇ ਮੋਲੂ ਸੁਭਾਅ ਦਾ ਬਹੁਤ ਚੰਗਾ ਸੀ।ਗੋਲੂ ਤੇ ਮੋਲੂ ਦੀ ਆਪਸ ਵਿੱਚ ਚੰਗੀ ਬਣਦੀ ਸੀ। ਦੋਵੇਂ ਭਰਾ ਮਿਲਜੁਲ ਕੇ ਰਹਿੰਦੇ ਸਨ। ਪਰ ਗੋਲੂ ਵਿਚ ਸਹਿਣਸ਼ੀਲਤਾ ਬਿਲਕੁਲ ਵੀ ਨਹੀਂ ਸੀ। ਉਹ ਕੋਈ ਵੀ ਗੱਲ ਸਹਿਣ ਨਹੀਂ ਸੀ ਕਰ ਸਕਦਾ । ਜਿਸ ਨਾਲ ਉਹ ਆਪਣਾ ਬਹੁਤ ਨੁਕਸਾਨ ਕਰਵਾ ਲੈਂਦਾ ਸੀ। ਦੂਜੇ ਪਾਸੇ ਮੋਲੂ ਵਿੱਚ ਬਹੁਤ ਸਹਿਣਸ਼ੀਲਤਾ ਸੀ । ਉਹ ਹਰ ਗੱਲ ਸਹਿ ਲੈਂਦਾ ਸੀ। ਆਪਣੀ ਸਹਿਣਸ਼ੀਲਤਾ ਦੇ ਕਰਕੇ ਹੀ ਉਹ ਆਪਣੇ ਹਰ ਕੰਮ ਵਿੱਚ ਸਫ਼ਲ ਹੋ ਜਾਂਦਾ ਸੀ। ਇੱਕ ਵਾਰ ਦੀ ਗੱਲ ਹੈ ਗੋਲੂ ਅਤੇ ਮੋਲੂ ਰਸਤੇ ਵਿੱਚ ਜਾ ਰਹੇ ਹੁੰਦੇ ਹਨ ਤਾਂ ਮੋਲੂ ਦੀ ਗਲਤੀ ਨਾਲ ਕਿਸੇ ਵਿਅਕਤੀ ਨਾਲ ਟੱਕਰ ਹੋ ਜਾਂਦੀ ਹੈ ਤਾਂ ਉਹ ਵਿਅਕਤੀ ਬਹੁਤ ਗੁਸਾ ਕਰਦਾ ਹੈ ਤੇ ਮੋਲੂ ਦੇ ਚਪੇੜ ਮਾਰਦਾ ਹੈ। ਮੋਲੂ ਕੁਝ ਨਹੀਂ ਬੋਲਦਾ ਪਰ ਨਾਲ ਖੜ੍ਹੇ ਗੋਲੂ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਹ ਉਸ ਵਿਅਕਤੀ ਨਾਲ ਲੜਨ ਲੱਗ ਜਾਂਦਾ ਹੈ ਤੇ ਮੋਲੂ ਉਸ ਨੂੰ ਲੜਨ ਤੋਂ ਰੋਕਦਾ ਹੈ ਪਰ ਗੋਲੂ ਉਸ ਦੀ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ । ਮੋਲੂ ਪਿਆਰ ਨਾਲ ਸਮਝਾਉਂਦੇ ਹੋਏ ਗੋਲੂ ਨੂੰ ਉਥੋਂ ਲੈ ਜਾਂਦਾ ਹੈ। ਗੋਲੂ ਰਸਤੇ ਵਿੱਚ ਜਾਂਦੇ – ਜਾਂਦੇ ਮੋਲੂ ਤੋਂ ਸਵਾਲ ਪੁੱਛਦਾ ਏ ਕਿ ਤੂੰ ਉਸ ਵਿਅਕਤੀ ਨੂੰ ਕੁਝ ਕਿਹਾ ਕਿਉਂ ਨਹੀਂ। ਮੋਲੂ ਉਸ ਨੂੰ ਹੱਸਕੇ ਜਵਾਬ ਦਿੰਦਾ ਏ ਗੋਲੂ ਵੀਰ ਉਥੇ ਗਲਤੀ ਮੇਰੀ ਸੀ ਮੇਰੀ ਗਲਤੀ ਨਾਲ ਉਸ ਵਿਅਕਤੀ ਨਾਲ ਟੱਕਰ ਹੋ ਗਈ ਸੀ। ਇਸੇ ਕਰਕੇ ਹੀ ਮੈਂ ਉਸ ਨੂੰ ਕੁੱਝ ਨਹੀਂ ਕਿਹਾ। ਜੇ ਮੈਂ ਉਸ ਨਾਲ ਬਹਿਸ ਕਰਦਾ ਤਾਂ ਉਸਦਾ ਫਾਇਦਾ ਕਿਸੇ ਨੂੰ ਵੀ ਨਹੀਂ ਸੀ ਹੋਣਾ। ਬਹਿਸ ਕਰਣ ਵਿੱਚ ਨੁਕਸਾਨ ਹੀ ਨੁਕਸਾਨ ਸੀ। ਇਸੇ ਕਰਕੇ ਮੈਂ ਉਸ ਵਿਅਕਤੀ ਨੂੰ ਕੁੱਝ ਵੀ ਨਹੀਂ ਕਿਹਾ। ਮੋਲੂ ਉਸ ਸਮੇਂ ਗੋਲੂ ਨੂੰ ਸਮਝਾਉਂਦਾ ਹੈ ਕਿ ਕਿਸੇ ਵੀ ਗੱਲ ਦਾ ਹੱਲ ਲੜਾਈ ਨਹੀਂ ਹੁੰਦੀ । ਗੱਲ ਸਹਿਣ ਕਰ ਲੈਣੀ ਚਾਹੀਦੀ ਹੁੰਦੀ ਏ। ਗੋਲੂ ਉਦੋਂ ਤਾਂ ਮੋਲੂ ਨਾਲ ਸਹਿਮਤ ਹੋ ਜਾਂਦਾ ਹੈ ਪਰ ਉਸ ਦੇ ਮਨ ਵਿੱਚ ਕਿਤੇ ਨਾ ਕਿਤੇ ਇਹ ਗੱਲ ਹੁੰਦੀ ਹੈ ਕਿ ਉਸ ਵਿਅਕਤੀ ਨੇ ਉਸਦੇ ਭਰਾ ਦੇ ਚਪੇੜ ਮਾਰੀ ਕਿੱਦਾਂ। ਗੋਲੂ ਸਾਰਾ ਦਿਨ ਸਾਰੀ ਰਾਤ ਇਹੀ ਗੱਲ ਸੋਚਦਾ ਰਹਿੰਦਾ ਹੈ। ਅਗਲੇ ਦਿਨ ਮੋਲੂ ਆਪਣੇ ਕਿਸੇ ਕੰਮ ਲਈ ਸ਼ਹਿਰ ਜਾ ਰਿਹਾ ਹੁੰਦਾ ਏ ਤੇ ਗੋਲੂ ਉਸ ਨੂੰ ਬੱਸ ਅੱਡੇ ਛੱਡਣ ਜਾਂਦਾ ਏ। ਮੋਲੂ ਨੂੰ ਬੱਸ ਚੜਾਕੇ ਉਹ ਆਪਣੇ ਘਰ ਵੱਲ ਜਾਣ ਲਗਦਾ ਏ। ਰਸਤੇ ਵਿੱਚ ਗੋਲੂ ਨੂੰ ਉਹੀ ਵਿਅਕਤੀ ਮਿਲ ਜਾਂਦਾ ਹੈ ਜਿਸ ਨਾਲ ਮੋਲੂ ਦੀ ਟੱਕਰ ਹੋ ਗਈ ਸੀ। ਉਹ ਵਿਅਕਤੀ ਗੋਲੂ ਵੱਲ ਔਖਾ ਜਾ ਵੇਖਦਾ ਹੈ ਗੋਲੂ ਉਸ ਨੂੰ ਅਣਦੇਖਾ ਕਰਕੇ ਲੰਘ ਜਾਂਦਾ ਹੈ। ਪਰ ਉਹ ਵਿਅਕਤੀ ਆਪਣੀ ਕਾਰ ਲੈ ਕੇ ਗੋਲੂ ਪਿੱਛੇ-ਪਿੱਛੇ ਹੀ ਚੱਲਦਾ ਏ। ਉਹ ਗੋਲੂ ਵੱਲ ਇਸ਼ਾਰੇ ਕਰਦਾ ਹੋਇਆ ਗੋਲੂ ਨੂੰ ਛੇੜਦਾ ਹੈ ਗੋਲੂ ਨੂੰ ਗੁੱਸਾ ਆ ਜਾਂਦਾ ਹੈ। ਗੋਲੂ ਉਸ ਨੂੰ ਕੁੱਟਦਾ ਮਾਰਦਾ ਹੈ। ਗੋਲੂ ਗੁੱਸੇ ਤੇ ਕਾਬੂ ਨਾ ਪਾਉਂਦਾਂ ਹੋਇਆ ਉਸ ਨੂੰ ਬਹੁਤ ਮਾਰਦਾ ਏ । ਗੋਲੂ ਨੂੰ ਲੋਕ ਹਟਾਉਣ ਦੀ ਕੋਸ਼ਿਸ਼ ਕਰਦੇ ਹਨ । ਪਰ ਗੋਲੂ ਕਿਸੇ ਦੀ ਇੱਕ ਨਾ ਸੁਣਦਾ ਏ। ਅਚਾਨਕ ਹੀ ਉਹ ਵਿਅਕਤੀ ਆਪਣੀ ਕਾਰ ਦੇ ਵਿੱਚੋਂ ਪਿਸਟਲ ਕੱਢ ਲੈਂਦਾ ਹੈ ਤੇ ਗੋਲੂ ਦੇ ਗੋਲੀ ਮਾਰਨ ਦੀ ਕੋਸ਼ਿਸ਼ ਕਰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Inderjit singh saini
vhut vdhia story