ਸੇਵਾ— ਰਾਜ ਕੌਰ ਕਮਾਲਪੁਰ
ਸੁਭਾਸ਼ ਅਤੇ ਉਸਦੀ ਪਤਨੀ ਆਪਣੇ ਮਾਤਾ- ਪਿਤਾ ਨੂੰ ਪਿੰਡ ਛੱਡਕੇ ਆਪ ਸ਼ਹਿਰ ਰਹਿਣ ਲੱਗ ਪਏ ਸਨ । ਬਹਾਨਾ ਬੱਚਿਆਂ ਦੀ ਪੜਾਈ ਦਾ।ਪਿੱਛੇ ਬਿਰਧ ਮਾਤਾ- ਪਿਤਾ ਘਰ- ਬਾਰ ਸੰਭਾਲ਼ਦੇ ।ਭਾਵੇ ਸੁਭਾਸ਼ ਤੇ ਉਸਦੀ ਪਤਨੀ ਹਫ਼ਤੇ -ਦਸ ਦਿਨਾਂ ਮਗਰੋਂ ਪਿੰਡ ਚੱਕਰ ਮਾਰਦੇ, ਪਰ ਪੂਰੀ ਤਰਾਂ ਪਿੰਡ ਵਿੱਚ ਰਹਿਣ ਤੋਂ ਉਹ ਜਿਵੇ ਉਹ ਕੰਨੀ ਕਤਰਾਉਂਦੇ ਸਨ। ਕਿਉਂ ਕਿ ਸ਼ਹਿਰ ਵਿੱਚ ਇੱਕਦਮ ਉਨ੍ਹਾਂ ਨੂੰ ਜਿਵੇ ਅਜ਼ਾਦੀ ਜਿਹੀ ਮਿਲ ਗਈ ਸੀ ਅਤੇ ਸਭ ਦੀ ਟੋਕਾ- ਟਾਕੀ ਖਤਮ ਹੋ ਗਈ ਸੀ। ਸੁਭਾਸ਼ ਦੇ ਮਾਤਾ- ਪਿਤਾ ਪਿੱਛੇ ਖੇਤੀ- ਬਾੜੀ ,ਹੋਰ ਕਾਰੋਬਾਰ ਦਾ ਪੂਰਾ ਖਿਆਲ ਰੱਖਦੇ ਤਾਂ ਕਿ ਉਨ੍ਹਾਂ ਦੇ ਪੁੱਤਰ ਦੀ ਆਮਦਨ ਵਿੱਚ ਕੋਈ ਘਾਟਾ ਨਾ ਪਵੇ।ਸਾਰਾ ਦਿਨ ਅਪਣੇ ਪੋਤੇ- ਪੋਤਰੀਆਂ ਦਾ ਵਿਛੋੜਾ ਵੀ ਅਸਹਿ ਸੀ,ਪਰ ਉਹ ਕਹਿ ਕੇ ਕੁਝ ਨਾ ਸੁਣਾਉਂਦੇ ।ਉਨ੍ਹਾਂ ਦੇ ਸ਼ਹਿਰ ਜਾਣ ਪਿੱਛੋਂ ਤਾਂ ਉਹ ਸਿਹਤ ਪੱਖੋ ਜਿਵੇਂ ਥਿਬਦੇ ਹੀ ਗਏ।
ਸ਼ਹਿਰ ਜਾਕੇ ਸੁਭਾਸ਼ ਤੇ ਉਸਦੀ ਪਤਨੀ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ ਸਨ। ਸੁਭਾਸ਼ ਦੀ ਪਤਨੀ ਸਾਰਾ ਦਿਨ ਘਰ ਦੇ ਕੰਮਾਂ- ਕਾਰਾਂ , ਬੱਚਿਆਂ ਦੀ ਦੇਖ- ਰੇਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ