ਸ਼ਾਹੂ
ਗੱਲ ਕੋਈ 1996-97 ਦੀ ਹੋਵੇਗੀ ਜਦੋਂ ਤਾਏ ਕਿਆਂ ਨੇ ਘੋੜੀ ਲਿਆਂਦੀ, ਨੂਰੀ ਨਾਮ ਦੀ ਘੋੜੀ ਬੜੀ ਸਮਝਦਾਰ ਤੇ ਸ਼ਾਂਤ ਸੁਭਾਅ ਵਾਲੀ ਸੀ। ਨਵੇਂ ਨਵੇਂ ਚਾਅ ਨਾਲ ਲਗਭਗ ਸਭ ਨੇ ਸਵਾਰੀ ਕੀਤੀ ਪਰ ਮੈਨੂੰ ਪਤਾ ਨੀ ਕਿਉਂ ਉਸਤੋਂ ਡਰ ਆਉਂਦਾ ਸੀ ( ਬਾਅਦ ਵਿੱਚ ਮੇਰਾ ਡਰ ਵੀ ਨਿਕਲ ਗਿਆ ਤੇ ਮੈ ਵੀ ਖ਼ੂਬ ਸਵਾਰੀ ਕੀਤੀ)। ਇਕ ਦਿਨ ਕਪਾਹ ਦੀ ਗੁਡਾਈ ਵਾਸਤੇ ਖੇਤ ’ਚ ਕਾਮੇ ਲੱਗੇ ਹੋਏ ਸੀ ਤੇ ਮੈ ਚਾਹ ਲੈਕੇ ਗਿਆ, ਉਨ੍ਹਾਂ ਦੇ ਨਾਲ ਹੀ ਖਾਲ਼ ਦੀ ਵੱਟ ਤੇ ਬਹਿਕੇ ਚਾਹ ਪੀਣ ਲੱਗ ਪਿਆ। ਦੂਰ ਪਹੀ ਉੱਪਰ ਕਿਸੇ ਨੂੰ ਘੋੜੀ ਦੀ ਸਵਾਰੀ ਕਰਦੇ ਦੇਖਕੇ ਜੀਤੀ ਨੇ ਮੈਨੂੰ ਟਿੱਚਰ ਮਾਰੀ ‘ਕਿਉਂ ਮੁੰਡਿਆ ਤੂੰ ਨੀ ਕਦੇ ਸਵਾਰੀ ਕੀਤੀ’? ਮੈ ਕਿਹਾ ਨਾ ਭਰਾਵਾ ਮੈਨੂੰ ਤਾਂ ਡਰ ਲੱਗਦਾ। ਪਰੇ ਵੱਟ ਤੇ ਬੈਠਾ ਦਿਆਲ ਤਾਇਆ ਬੋਲਿਆ ‘ਡਰ ਦੱਸ ਕਾਹਦਾ, ਤੂੰ ਤਾਂ ਕਮਲਿਆ ਚੰਨਣ ਬਾਬੇ ਦੇ ਨਾਂ ਨੂੰ ਲਾਜ ਲਾਈ ਜਾਨਾਂ’। ਉਹ ਅਪਣੀ ਚੜਦੀ ਉਮਰੇ ਚੰਨਣ ਬਾਬੇ (ਮੇਰੇ ਪੜਦਾਦੇ) ਨਾਲ ਸੀਰੀ ਹੁੰਦਾ ਸੀ, ਉਹ ਬਾਬੇ ਦੀਆਂ ਗੱਲਾਂ ਬਹੁਤ ਸੁਣਾਉਂਦਾ ਸੀ। ਤਾਇਆ ਸੁਣਾ ਫੇਰ ਕੋਈ ਬਾਬੇ ਦੀ ਗੱਲ-ਬਾਤ, ਮੈ ਬਾਬੇ ਬਾਰੇ ਕੁਝ ਸੁਣਨ ਦੇ ਇਰਾਦੇ ਨਾਲ ਉਹਨੂੰ ਕਿਹਾ।
ਉਹ ਬਿਨਾ ਕਿਸੇ ਉਚੇਚ ਤੋਂ ਹੀ ਸ਼ੁਰੂ ਹੋ ਗਿਆ ‘ਬਾਬੇ ਤੇਰੇ ਦੇ ਘੋੜੀਆਂ ਦੇ ਸ਼ੌਂਕ ਨੂੰ ਜ਼ਮਾਨਾ ਜਾਣਦਾ ਸੀ, ਆਹ ਬੇਰ ਆਲ਼ੇ ਸਰਦਾਰ, ਗੋਸਲ਼ਾਂ ਆਲੇ ਸਰਦਾਰ ਤੇ ਕਈ ਗਰੇਜ ਵੀ ਆਉਂਦੇ ਉਹਦੇ ਕੋਲ ਖਰੀਦ ਵੇਚ ਕਰਨ। ਆਹਲਾ ਦਰਜੇ ਦੇ ਘੋੜੇ ਘੋੜੀਆਂ ਰੱਖਦਾ ਸੀ ਬਾਬਾ, ਇਕ ਘੋੜਾ ਬਾਬੇ ਨੇ ਹੱਥੀਂ ਪਾਲ਼ ਪੋਸ ਕੇ ਵੱਡਾ ਕੀਤਾ, ਬੱਚਿਆਂ ਵਾਂਗੂੰ ਰੱਖਿਆ ਬਿਨਾ ਕਿਸੇ ਚਟਾਕ ਤੋਂ ਪੂਰਾ ਕਾਲਾ ਨਾਗ ਵਰਗਾ ਘੋੜਾ ਨਾਮ ਰੱਖਿਆ ਸ਼ਾਹੂ। ਆਸੇ ਪਾਸੇ ਗੱਲਾਂ ਹੁੰਦੀਆਂ ਬਈ ਜ਼ੈਲਦਾਰ ਚੰਨਣ ਸਿੰਹੁ ਕੋਲ ਦਰਸ਼ਨੀ ਘੋੜਾ ਏ, ਕਈਆਂ ਨੇ ਖਰੀਦਣ ਲਈ ਜ਼ੋਰ ਪਾਇਆ ਪਰ ਨਾ ਤਾਂ ਬਾਬਾ ਸ਼ਾਹੂ ਨੂੰ ਵੇਚਕੇ ਰਾਜ਼ੀ ਸੀ ਤੇ ਨਾ ਈਂ ਸ਼ਾਹੂ ਬਾਬੇ ਤੋਂ ਬਿਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ