ਛਾਵਾਂ
ਬਾਹੀਂ ਲਾਲ ਚੂੜਾ ਜ਼ਰੂਰ ਸੀ, ਪਰ ਅੱਖੋਂ ਹੰਝੂ ਠੱਲ੍ਹਣ ਦਾ ਨਾਂ ਹੀ ਨਹੀਂ ਲੈ ਰਹੇ ਸੀ।ਬੇਸ਼ੱਕ ਘਰ ਭਰਿਆ ਪਿਆ ਸੀ, ਪਰ ਖ਼ੁਦ ਨੂੰ ਖਾਲੀ ਜਿਹਾ ਜਾਪਦਾ।ਥੋੜ੍ਹੀ ਵੱਡੀ ਹੋਈ ਤਾਂ ਘਰ ਦੇ ਇੱਕ ਪਾਸੇ ਲੱਗੀ ਨਿੰਮ ਦੇ ਨਾਲ ਪੀਂਘ ਪਾ ਲਈ।ਤਪਦੀਆਂ ਗਰਮੀਆਂ ਵਿਚ ਵੀ ਸਵੇਰ ਤੋਂ ਲੈ ਕੇ ਸ਼ਾਮ ਤਕ ਪੀਂਘ ਝੂਟਦੀ।ਦੁਪਹਿਰ ਹੁੰਦੇ ਤਕ ਨਿੰਮ ਦੀ ਛਾਂ ਘੁੰਮ ਕੇ ਦੂਜੇ ਪਾਸੇ ਚਲੀ ਜਾਂਦੀ ‘ਤੇ ਮੈਂ ਧੁੱਪ ਦੇ ਵਿੱਚ ਹੀ ਪੀਂਘ ਝੂਟਦੀ ਰਹਿਣਾ।ਮੈਨੂੰ ਰਤਾ ਵੀ ਧੁੱਪ ਦਾ ਸੇਕ ਮਹਿਸੂਸ ਨਾ ਹੋਣਾ, ਪਰ ਮਾਂ ਨੂੰ ਜਿਵੇਂ ਉਹ ਅਹਿਸਾਸ ਅੰਦਰੋਂ ਝੁਲਸਾ ਰਿਹਾ ਹੋਵੇ।ਮਾਂ ਨੇ ਉਸੇ ਨਿੰਮ ਦੇ ਦੂਜੇ ਪਾਸੇ ਕਰਕੇ ਇੱਕ ਰੁੱਖ ਹੋਰ ਲਗਾ ਦਿੱਤਾ, ਤਾਂ ਕਿ ਮੈਨੂੰ ਪੀਂਘ ਝੂਟਦੀ ਨੂੰ ਕਦੇ ਧੁੱਪ ਨਾ ਲੱਗੇ।ਪਰ ਜੋ ਰਿਸ਼ਤੇ ਹੀ ਧੁੱਪ ਵਰਗੇ ਹੋਣ, ਹਰ ਸਮੇਂ ਝੁਲਸਾ ਦੇਣ ਵਰਗੇ,ਅੱਗ ਉਗਲਦੇ ਅਸਹਿਣਯੋਗ ਸ਼ਬਦ ਜਿਨ੍ਹਾਂ ਨੂੰ ਸਹਿਣ ਦੀ ਆਦਤ ਜਿਹੀ ਪੈ ਜਾਵੇ ਤਾਂ ਅਜਿਹੇ ਰਿਸ਼ਤਿਆਂ ਤੋਂ ਮੋਹ ਭੰਗ ਹੋ ਹੀ ਜਾਂਦਾ ਏ।
ਜਦ ਮਾਂ ਮਰੀ ਤਾਂ ਸਭ ਰਿਸ਼ਤੇਦਾਰਾਂ ਨੇ ਸਿਰ ‘ਤੇ ਹੱਥ ਧਰਿਆ ,ਪਰ ਜਿਵੇਂ ਜਿਵੇਂ ਵੱਡੀ ਹੁੰਦੀ ਗਈ। ਉਹ ਹੱਥ ਸਿਰ ਤੋਂ ਕਿਧਰੇ ਅਲੋਪ ਜਿਹੇ ਹੁੰਦੇ ਗਏ।ਰਿਸ਼ਤੇਦਾਰਾਂ ਦੇ ਜ਼ੋਰ ਪਾਉਣ ‘ਤੇ ਬਾਪੂ ਨੇ ਦੂਜਾ ਵਿਆਹ ਕਰਾ ਲਿਆ।ਕੁਝ ਸਮਾਂ ਨਵੀਂ ਮਾਂ ਨੇ ਲਾਡ ਲਡਾਏ। ਪਰ ਜਿਵੇਂ ਹੀ ਉਸ ਦੇ ਧੀ ਪੁੱਤ ਨੇ ਜਨਮ ਲਿਆ ਤਾਂ ਉਹ ਪਿਆਰ ਵੀ ਅਲੋਪ ਜਿਹਾ ਹੋ ਗਿਆ।ਜਦ ਵੀ ਮੈਂ ‘ਤੇ ਬਾਪੂ ਇਕੱਲੇ ਬੈਠਦੇ ਤਾਂ ਹਮੇਸ਼ਾ ਮਾਂ ਦੀਆਂ ਹੀ ਗੱਲਾਂ ਕਰਦੇ।ਮੈਂ ਕਦੇ ਗੱਲਾਂ ਕਰਦੀ ਹੱਸ ਪੈਂਦੀ ‘ਤੇ ਕਦੇ ਰੋ ਪੈਂਦੀ।ਪਰ ਬਾਪੂ ਦੀ ਪਤਾ ਨਹੀਂ ਕੀ ਬੇਵੱਸੀ ਸੀ ।ਅਜਿਹਾ ਕਿਹੜਾ ਪੱਥਰ ਉਸਨੇ ਸੀਨੇ ਧਰ ਲਿਆ, ਕੇ ਉਸ ਨੂੰ ਕੋਈ ਅਹਿਸਾਸ ਜਿਹਾ ਨਹੀਂ ਸੀ ਹੁੰਦਾ।
ਪਰ ਮੈਂ ਜਿਵੇਂ ਜਿਵੇਂ ਵੱਡੀ ਹੁੰਦੀ ਗਈ ਉਹ ਗੱਲਾਂ ਵੀ ਸਮਝ ਗਈ।
ਹੌਲੀ ਹੌਲੀ ਨਵੀਂ ਮਾਂ ਨੇ ,ਬਾਪੂ ਨੂੰ ਜਿਵੇਂ ਆਪਣੇ ਵੱਸ ਜਿਹਾ ਕਰ ਲਿਆ ਹੋਵੇ।
ਜੋ ਮੇਰੇ ਆਪਣੇ ਸੀ। ਉਹ ਹੌਲੀ ਹੌਲੀ ਦੂਰ ਕਰ ਦਿੱਤੇ ਗਏ।ਸੱਚਮੁੱਚ ਤਪਦੀਆਂ ਧੁੱਪਾਂ ਵਿਚ ਬਿਨਾਂ ਛਾਂਵਾਂ ਤੋਂ ਰਹਿਣਾ ਕਿੰਨਾ ਔਖਾ ਹੋ ਜਾਂਦਾ। ਇਹ ਮੈਨੂੰ ਕਦ ਦਾ ਅਹਿਸਾਸ ਹੋ ਗਿਆ ਸੀ।ਮਨ ਬੇਹੱਦ ਉਦਾਸ ‘ਤੇ ਅੱਖਾਂ ਹਾਲੇ ਵੀ ਭਰੀਆਂ ਸੀ।
ਨਾਲ ਦੇ ਕਮਰੇ ਵਿੱਚੋਂ ਅੱਗ ਉਗਲਦੇ ਸ਼ਬਦਾਂ ਨੇ ਖ਼ੁਦ ਦੇ ਵਜੂਦ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ