ਜਦੋਂ ਦਾ ਸ਼ੋਸ਼ਲ ਮੀਡੀਆ ਦਾ ਪ੍ਰਚੱਲਣ ਆਮ ਹੋਇਆ ਤਾਂ ਕੁੱਝ ਪੁਰਾਣੇ ਸਹਿਪਾਠੀ ਅਤੇ ਦੋਸਤਾਂ ਨਾਲ ਹੈਲੋ ਹਾਏ ਸ਼ੁਰੂ ਹੋ ਗਈ।ਜਵਾਨੀ ਵੇਲੇ ਦੇ ਵਰਤੋਂ ਵਿਹਾਰ ਯਾਦ ਆਉਣ ਲੱਗੇ।ਉਸ ਸਮੇਂ ਕਿਸੇ ਵੀ ਦੋਸਤ ਦੇ ਖੁਸ਼ੀ ਗਮੀ ਵਿੱਚ ਕਿਵੇਂ ਇਕੱਠੇ ਹੁੰਦੇ ਸੀ ਤੇ ਸਾਰਾ ਕੰਮ ਸਾਂਭ ਲੈਂਦੇ ਸੀ।ਘਰ ਵਾਲਿਆਂ ਨੂੰ ਕੋਈ ਮੁਸ਼ਕਲ ਨਹੀਂ ਸੀ ਆਉਂਣ ਦਿੱਤੀ ਜਾਂਦੀ।ਸਭ ਦੋਸਤਾਂ ਦੇ ਵਿਆਹ ਸ਼ਗਨ ਤੇ ਧੂੰਮ ਧਾਮ ਨਾਲ ਪਹੁੰਚੇ,ਫਿਰ ਸਾਰੇ ਆਪੋ ਆਪਣੇ ਧੰਦਿਆਂ ਵਿੱਚ ਰੁੱਝ ਗਏ ਅਤੇ ਆਉਣ ਜਾਣ ਘਟਦਾ-ਘਟਦਾ ਖਤਮ ਹੋ ਗਿਆ।ਹੁਣ ਸ਼ੋਸ਼ਲ ਮੀਡੀਆ ਤੇ ਦੁਬਾਰਾ ਦੋਸਤੀ ਜਾਗ ਰਹੀ ਸੀ ਅਤੇ ਲੱਗਦਾ ਸੀ ਅਸੀਂ ਫਿਰ ਪੁਰਾਣੇ ਰੰਗਾਂ ਵਿੱਚ ਆ ਰਹੇ ਹਾਂ।ਇੱਕ ਹਿੰਮਤੀ ਦੋਸਤ ਨੇ ਪੁਰਾਣੇ ਦੋਸਤਾਂ ਦੇ ਨੰਬਰ ਇਕੱਠੇ ਕਰ ਇੱਕ ਵਟਸਐਪ ਗਰੁੱਪ ਵੀ ਬਣਾ ਲਿਆ।ਸਭ ਸ਼ਾਮ ਨੂੰ ਅੱਗੇ ਵਾਂਗ ਦੁਬਾਰਾ ਖੁਸ਼ੀ ਗਮੀ ਵਿੱਚ ਇਕੱਠੇ ਹੋਣ ਦਾ ਅਹਿਦ ਕਰਨ ਲੱਗੇ।
ਕੁੱਝ ਦਿਨ ਪਹਿਲਾਂ ਪਾਪਾ ਜੀ ਦੀ ਮੌਤ ਹੋ ਗਈ।ਗਰੁੱਪ ਵਿੱਚ ਸੁਨੇਹਾ ਪਾ ਦਿੱਤਾ, ਮੈਨੂੰ ਉਡੀਕ ਸੀ ਸਭ ਦੋਸਤ ਆਉਣਗੇ।ਦੁਪਹਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ