ਸ਼ੱਕ
ਸਵੇਰ ਦੇ12 ਕੋ ਵੱਜੇ ਸਨ, ਫੋਨ ਦੀ ਘੰਟੀ ਵੱਜੀ ਤੇ ਅੱਗੋਂ ਕਿਸੇ ਜਾਣ ਪਹਿਚਾਣ ਵਾਲੇ ਸੱਜਣ ਦਾ ਫੋਨ ਸੀ,ਜੋ ਬਹੁਤ ਘਬਰਾਹਟ ਵਿੱਚ ਕਹਿ ਰਿਹਾ ਸੀ ਪੱਤਰਕਾਰ ਸਾਬ ਤੁਹਾਡੇ ਨਾਲ ਅੱਜ ਆਖਰੀ ਗੱਲਬਾਤ ਹੋਏ ਸ਼ਾਹਿਦ, ਮੈਂ ਆਪਣੀ ਮੌਤ ਨੂੰ ਗਲੇ ਲਗਾ ਰਿਹਾ ਆਪਣੀ ਬਦਚਲਣ ਪਤਨੀ ਦੇ ਲਸ਼ਨਾ ਕਰਕੇ, ਅੱਜ ਨਹਿਰ ਵੱਲ ਜਾ ਰਿਹਾ ਹਾਂ ਡੁੱਬਣ ਤੇ ਇੱਕ ਸੁਸਾਈਡ ਨੋਟ ਲਿਖ ਕਿ ਠਾਣੇ ਦੇ ਦੇਣਾ,ਕਿ ਮੇਰੀ ਮੌਤ ਦਾ ਕਾਰਨ ਮੇਰੀ ਬਦਚਲਣ ਪਤਨੀ ਆ,ਉਹ ਰਾਤ ਭਰ ਮੈਨੂੰ ਨੀਂਦ ਦੀਆਂ ਗੋਲੀਆਂ ਦੇ ਕਿ ਆਪਣੇ ਯਾਰ ਨਾਲ ਸਾਰੀ ਰਾਤ ਹਮਬਿਸਤਰ ਰਹੀ ਆ,ਮੈਨੂੰ ਪੂਰੀ ਰਾਤ ਹੋਸ਼ ਨਹੀਂ ਰਹੀ, ਮੈਂ ਬਹੁਤ ਦੁਖੀ ਆ ਇਸ ਔਰਤ ਤੋਂ, ਪਰ ਜਿੱਥੋਂ ਤੱਕ ਮੇਰੀ ਮੱਤ ਕੰਮ ਕਰਦੀ ਸੀ ਕਿ ਉਹ ਔਰਤ ਕਦੇ ਵੀ ਐਸਾ ਨਹੀਂ ਕਰ ਸਕਦੀ,ਬੇਹਦ ਸ਼ਰੀਫ ਅਤੇ ਆਪਣੇ ਪਰਿਵਾਰ ਨੂੰ ਅਗੇ ਲੈ ਕਿ ਜਾਣ ਵਾਲੀ ਔਰਤ ਸੀ, ਮੈਂ ਉਸਦਾ ਤਰਲਾ ਕੀਤਾ ਕਿ ਭਰਾ ਤੂੰ ਵਾਪਿਸ ਘਰ ਆ ਜਾ ਆਪਾ ਬੈਠ ਕਿ ਗੱਲ ਕਰਦੇ ਆ ਪਰ ਉਸਦੇ ਦਿਮਾਗ ਵਿੱਚ ਤੇ ਇੱਕ ਹੀ ਗੱਲ ਘਰ ਕਰ ਗਈ ਕਿ ਖੁਦਕੁਸ਼ੀ, ਚਲੋ ਉਹਨੂੰ ਆਨੇ ਬਹਾਨੇ ਨਾਲ ਮਨਾ ਹੀ ਲਿਆ ਤੇ ਘਰ ਵਾਪਿਸ ਆਉਣ ਨੂੰ ਕਿਹਾ, ਉਸ ਦੇ ਵਾਪਿਸ ਆਉਣ ਤੋਂ ਪਹਿਲਾਂ ਹੀ ਮੈਂ ਉਸਦੀ ਪਤਨੀ ਨਾਲ ਗੱਲਬਾਤ ਕੀਤੀ ਕਿ ਕੀ ਹੋਇਆ ਤੁਹਾਡੇ ਵਿੱਚ ਤੇ ਉਸਨੂੰ ਵਿਚਾਰੀ ਨੂੰ ਕੋਈ ਪਤਾ ਹੀ ਨਹੀਂ ਕਿ ਉਸਦਾ ਪਤੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ