ਛਾਨਣੀ ਦੀਆਂ ਤਾਰਾਂ
ਹੰਢੇ ਵਰਤੇ ਸੂਟਾਂ ਬਦਲੇ ਨਵੇਂ ਭਾਂਡੇ ਵਟਾਉਣ ਦਾ ਹੋਕਾ ਦਿੰਦਾ ਹੋਇਆ ਉਹ ਜਦੋਂ ਕਸ਼ਮੀਰ ਕੌਰ ਦੀ ਕੋਠੀ ਮੂਹਰੇ ਅੱਪੜਿਆਂ ਤਾਂ ਅੱਗੋਂ ਕਸ਼ਮੀਰ ਕੌਰ ਨੇ ਦੋ ਸੂਟਾਂ ਬਦਲੇ ਇੱਕ ਲੋਹੇ ਦੀ ਛਾਨਣੀ ਪਸੰਦ ਕਰ ਲਈ..!
ਉਸਨੇ ਅੱਗੋਂ ਏਨੀ ਗੱਲ ਆਖ ਤਿੰਨ ਸੂਟ ਮੰਗ ਲਏ ਕੇ “ਬੀਬੀ ਜੀ ਲੋਹਾ ਮਹਿੰਗਾ ਹੋ ਗਿਆ ਏ ਤੇ ਦੋ ਸੂਟਾਂ ਬਦਲੇ ਇੱਕ ਛਾਨਣੀ ਬਿਲਕੁਲ ਵੀ ਵਾਰਾ ਨੀ ਖਾਂਦੀ..”
ਕਸ਼ਮੀਰ ਕੌਰ ਅੱਗੋਂ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਹੀ ਸੀ..
ਲਗਾਤਾਰ ਏਹੀ ਗੱਲ ਆਖੀ ਜਾ ਰਹੀ ਸੀ ਕੇ “ਵੇ ਭਾਈ ਜਦੋਂ ਦੇ ਸੰਵਾਏ ਨੇ ਉਂਝ ਦੇ ਉਂਝ ਹੀ ਤਾਂ ਪਏ ਨੇ ਨਵੇਂ ਨਕੋਰ..ਇੱਕ ਵਾਰ ਵੀ ਗਲ਼ ਪਾ ਕੇ ਨਹੀਂ ਵੇਖੇ..ਵੇਖੀਂ ਨਵਿਆਂ ਦੇ ਭਾਅ ਹੀ ਵਿਕਣਗੇ”
ਅਜੇ ਬਹਿਸ ਹੋ ਹੀ ਰਹੀ ਸੀ ਕੇ ਨੰਗ-ਧੜੰਗਾ ਨਿਆਣਾ ਚੁੱਕੀ ਅਤੇ ਪਾਟਾ ਪੂਰਾਣਾ ਜਿਹਾ ਸੂਟ ਪਾਈ ਇੱਕ ਜੁਆਨ ਜਿਹੀ ਔਰਤ ਨੇ ਆਣ ਕਸ਼ਮੀਰ ਕੌਰ ਅੱਗੇ ਹੱਥ ਅੱਡ ਦਿੱਤੇ..ਆਖਣ ਲੱਗੀ “ਬੀਬੀ ਜੀ ਜੇ ਕੋਈ ਬਚੀ ਖੁਚੀ ਰੋਟੀ ਹੈ ਤਾਂ ਦੇ ਦੇਵੋ..ਨਿਆਣਾ ਕੱਲ ਦਾ ਭੁੱਖਾ ਏ..”
ਕਸ਼ਮੀਰ ਕੌਰ ਨੇ ਉਸਦੇ ਸੂਟ ਅੰਦਰੋਂ ਦਿਸਦੇ ਅੱਧਨੰਗੇ ਸਰੀਰ ਵੱਲ ਘਿਰਣਾ ਜਿਹੀ ਨਾਲ ਵੇਖਿਆ ਤੇ ਫੇਰ ਛੇਤੀ ਨਾਲ ਅੰਦਰ ਜਾ ਡਸਟਬਿਨ ਕੋਲ ਕੁੱਤਿਆਂ ਬਿੱਲੀਆਂ ਜੋਗੀਆਂ ਰੱਖੀਆਂ ਕਿੰਨੇ ਦਿਨ ਪੂਰਾਣੀਆਂ ਦੋ ਬੇਹੀਆਂ ਰੋਟੀਆਂ ਲਿਆ ਉਸ ਵੱਲ ਇੰਝ ਵਧਾ ਦਿੱਤੀਆਂ ਜਿੱਦਾਂ ਕੋਈ ਬਹੁਤ ਵੱਡਾ ਇਹਸਾਨ ਕਰ ਦਿੱਤਾ ਹੋਵੇ..!
ਤੇ ਮੁੜ ਛੇਤੀ ਨਾਲ ਉਸ ਭਾਂਡਿਆਂ ਵਾਲੇ ਨੂੰ ਸੰਬੋਧਨ ਹੁੰਦੀ ਆਖਣ ਲੱਗੀ ਕੇ “ਵੇ ਭਾਈ ਫੇਰ ਕੀ ਸੋਚਿਆ ਈ ਤੂੰ..ਦੋ...
...
ਸੂਟ ਲੈਣੇ ਨੇ ਕੇ ਲੈ ਜਾਵਾਂ ਅੰਦਰ ਫੇਰ?
ਉਸਨੇ ਅੱਗੋਂ ਰੋਟੀਆਂ ਲੈ ਕੇ ਤੁਰੀ ਜਾ ਰਹੀ ਦੇ ਥਾਂ-ਥਾਂ ਟਾਕੀਆਂ ਲੱਗੇ ਸੂਟ ਅੰਦਰੋਂ ਝਾਤੀ ਮਾਰਦੇ ਅੱਧਨੰਗੇ ਸਰੀਰ ਵੱਲ ਪਿੱਛਿਓਂ ਸਰਸਰੀ ਜਿਹੀ ਨਜਰ ਮਾਰੀ ਤੇ ਕਾਹਲੀ ਜਿਹੀ ਨਾਲ ਆਖਣ ਲੱਗਾ “ਲਿਆਓ ਬੀਬੀ ਜੀ ਦੇ ਦੇਵੋ ਦੋ ਸੂਟ..ਤੇ ਆਹ ਲਵੋ ਆਪਣੀ ਛਾਨਣੀ..”
ਏਨੀ ਗੱਲ ਆਖ਼ ਉਹ ਛੇਤੀ ਨਾਲ ਨਿਆਣਾ ਚੁੱਕ ਤੁਰੀ ਜਾਂਦੀ ਵੱਲ ਨੂੰ ਹੋ ਤੁਰਿਆ..
ਬਿਲਕੁਲ ਕੋਲ ਜਾ ਹੇਠਾਂ ਉੱਤਰ ਸਾਈਕਲ ਸਟੈਂਡ ਤੇ ਲਾ ਦਿੱਤਾ ਤੇ ਕਸ਼ਮੀਰ ਕੌਰ ਵਾਲੇ ਦੋਵੇਂ ਸੂਟ ਉਸ ਨੂੰ ਫੜਾ ਦਿੱਤੇ..
ਮੁੜ ਲੰਮਾ ਸਾਰਾ ਸਾਹ ਲਿਆ ਤੇ ਪਿਛਲੀ ਗਲੀ ਨੂੰ ਹੋ ਅੱਖੋਂ ਓਹਲੇ ਹੋ ਗਿਆ..!
ਇਹ ਸਾਰਾ ਕੁਝ ਆਪਣੀਆਂ ਅੱਖਾਂ ਨਾਲ ਵੇਖਦੀ ਹੋਈ ਕਸ਼ਮੀਰ ਕੌਰ ਨੂੰ ਪਤਾ ਨਹੀਂ ਕਿਓਂ ਅੱਜ ਹਥੀਂ ਫੜੀ ਛਾਨਣੀ ਦੀਆਂ ਲੋਹੇ ਦੀਆਂ ਤਾਰਾਂ ਹੱਥਾਂ ਦੇ ਪੋਟਿਆਂ ਵਿਚ ਖੁੱਬਦੀਆਂ ਹੋਈਆਂ ਮਹਿਸੂਸ ਹੋ ਰਹੀਆਂ ਸਨ..!
ਤੇ ਦੂਜੇ ਪਾਸੇ ਭਾਂਡੇ ਵੇਚਣ ਵਾਲਾ ਸਾਈਕਲ ਤੇ ਚੜਿਆ ਇੱਕ ਰੱਬ ਦੁਨੀਆਦਾਰੀ ਦੇ ਵਾਹੋਦਾਹੀ ਵਾਲੇ ਜੰਗਲ ਵਿਚ ਇੱਕ ਵੱਡਾ ਸੌਦਾ ਸਿਰੇ ਚਾੜ ਖੁਦ ਨੂੰ ਹਵਾ ਵਿਚ ਉੱਡਦਾ ਹੋਇਆ ਮਹਿਸੂਸ ਕਰ ਰਿਹਾ ਸੀ..!
ਦੋਸਤੋ ਕਿਸੇ ਨੇ ਬਿਲਕੁਲ ਸਹੀ ਆਖਿਆ ਏ ਕੇ “ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰਲੇਂ..ਕਿਸੀ ਰੋਤੇ ਹੂਏ ਬੱਚੇ ਕੋ ਹੰਸਾਇਆ ਜਾਏ”
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕੁਝ ਸਾਲ ਪਹਿਲਾਂ ਦੀ ਗੱਲ ਐ। ਜਦੋਂ ਮੈਂ ਬਚਪਨ ਵਿਚ ਪਿਆਰ ਕਰ ਬੈਠੀ। ਉਹ ਵੀ ਉਸ ਇਨਸਾਨ ਨੂੰ ਦੋ ਮੈਨੂੰ ਬਹੁਤ ਪਸੰਦ ਸੀ ਤੇ ਪਿਆਰ ਵੀ ਬਹੁਤ ਕਰਦਾ ਸੀ। ਹੋਲੀ ਹੋਲੀ ਜਜ਼ਬਾਤ ਬੇਕਾਬੂ ਹੁੰਦੇ ਗਏ । ਕੁਝ ਇਕ/ਦੋ ਸਾਲ ਬਾਅਦ ਸਰੀਰ ਵੀ ਹੋਲੀ ਹੋਲੀ ਸਾਂਝਾ ਹੋਣ ਲੱਗ ਪਿਆ ਉਧਰੋ ਮੇਰੇ Continue Reading »
ਖ਼ਤਰਾ ਹਾਲੇ ਟਲਿਆ ਨਹੀਂ … ਉਸ ਦਿਨ ਸ਼ਨੀਵਾਰ ਸੀ । ਸਿਮਰ ਦੇ ਪਾਪਾ ਦਾ ਦਫ਼ਤਰ ਬੰਦ ਸੀ ਤੇ ਮੇਰਾ ਸਕੂਲ ਖੁੱਲ੍ਹਾ। ਮੈਂ ਆਪਣੀ ਨੌਂ ਕੁ ਸਾਲਾਂ ਦੀ ਧੀ ਨੂੰ ਰੋਜ਼ ਦੀ ਤਰ੍ਹਾਂ ਜਗਾਇਆ। ਉਹ ਮੇਰੇ ਨਾਲ਼ ਹੀ ਮੇਰੇ ਸਕੂਲ ਜਾਂਦੀ ਹੈ ਕਿਉਂਕਿ ਕੋਰੋਨਾ ਕਾਰਨ ਉਸਦਾ ਸਕੂਲ ਬੰਦ ਹੈ । ਉਸ Continue Reading »
ਸੇਲਜ ਮੈਨ ਦੀ ਨੌਕਰੀ ਦੀ ਇੰਟਰਵਿਊ ਵਿਚ ਇੱਕ ਪੇਂਡੂ ਉਮੀਦਵਾਰ ਅੰਗ੍ਰੇਜੀ ਨਾ ਆਉਂਦੀ ਹੋਣ ਕਰਕੇ ਬਾਹਰ ਹੋ ਗਿਆ ! ਬਾਹਰ ਬੈਠਾ ਰਿਹਾ..ਸ਼ਾਮ ਨੂੰ ਜਦੋਂ ਮਾਲਕ ਬਾਹਰ ਜਾਣ ਲੱਗਾ ਤਾਂ ਰਾਹ ਰੋਕ ਲਿਆ ! ਆਖਣ ਲੱਗਾ ਜਨਾਬ ਇੱਕ ਮੌਕਾ ਦੇ ਦਿਓ..ਜੇ ਅੰਗ੍ਰੇਜੀ ਬੋਲਣ ਵਾਲਿਆਂ ਤੋਂ ਜਿਆਦਾ ਚੀਜਾਂ ਨਾ ਵੇਚੀਆਂ ਤਾਂ ਬੇਸ਼ੱਕ Continue Reading »
ਇਕ ਹੋਰ ਮਜ਼ਾਹੀਆ ਗੱਲ ਯਾਦ ਆ ਗਈ… ਇਹ ਗੱਲ ਸ਼ਾਇਦ 1982 ਜਾਂ 83 ਦੀ ਆ… ਮੇਰਾ ਇੱਕ “ਯਾਰ ਚਾਚਾ” ਆ, “ਯਾਰ ਚਾਚਾ” ਲਫ਼ਜ਼ ਮੈਂ ਇਸ ਲਈ ਵਰਤਿਆ ਕਿ ਮੇਰਾ ਇਹ ਚਾਚਾ ਮੇਰੇ ਨਾਲੋਂ ਸਿਰਫ ਕੁਝ ਮਹੀਨੇ ਹੀ ਵੱਡਾ… ਦਰਅਸਲ ਮੇਰੇ ਦਾਦਾ ਜੀ ਸਭ ਤੋਂ ਵੱਡੇ ਸੀ ਪਰਿਵਾਰ ਚ ਤੇ ਇਹਨਾਂ Continue Reading »
(ਮੁਹੱਬਤ ਬਨਾਮ ਨਫਰਤ ) ਮੁਹੱਬਤ,,, ਇਕ ਖੁਸ਼ਨੁਮਾ ਅਹਿਸਾਸ,, ਇਕ ਅਜਿਹਾ ਸ਼ਬਦ ਜਿਸਨੂੰ ਸੋਚਦੇ ਹੀ ਦਿਲ ਵਿਚ ਖੁਸ਼ੀ ਦੀਆਂ ਤਰੰਗਾਂ,, ਹਿਲੋਰੇ ਲੈਣ ਲਗ ਜਾਂਦੀਆਂ ਹਨ ਅਤੇ ਇਕ ਮੁਸਕਾਨ ਤੁਹਾਡੇ ਬੁਲਾਂ ਤੇ ਖੁਦ ਬ ਖੁਦ ਆ ਜਾਂਦੀ ਹੈ,, “ਯੂ ਤੋਂ ਮੁਝੇ ਸ਼ਾਇਰੀਓਂ ਮੈਂ ਪੜ੍ਹਤੇ ਹੈਂ ਕਈ ਲੋਗ,, ਪਰ ਤੁਮ ਕੋ ਹੈ, ਯੇਹ Continue Reading »
ਮਿੰਨੀ ਕਹਾਣੀ ਅਜ਼ਾਦੀ “ਨਾ ਮੱਖਣ ਸਿੰਘ ! ਮੈਨੂੰ ਤੇਰੀ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ । ਮੈਂ ਧੀਆਂ ਨੂੰ ਜ਼ਿਆਦਾ ਆਜ਼ਾਦੀ ਦੇਣ ਦੇ ਹੱਕ ਵਿੱਚ ਨਹੀਂ । ਤੈਨੂੰ ਯਾਦ ਈ ਹੋਣਾ ਤਜਿੰਦਰ ਤੇ ਭਲੇ ਨੇ ਵੀ ਆਪਣੀਆਂ ਧੀਆਂ ਨੂੰ ਸ਼ਹਿਰ ਪੜ੍ਹਨ ਲਈ ਭੇਜਿਆ ਸੀ ਪਰ ਉਨ੍ਹਾਂ ਦੀਆ ਕਰਤੂਤਾਂ ਨੇ ਪੂਰਾ Continue Reading »
*ਭੁੱਖ* *ਲੇਖਕ – ਅਮਰਜੀਤ ਚੀਮਾਂ (USA)* ਭਾਗ – 1 ਕਹਿੰਦੇ ਹਨ ਲਾਲਚੀ ਬੰਦੇ ਦੀ ਭੁੱਖ ਕਦੇ ਵੀ ਪੂਰੀ ਨਹੀਂ ਹੁੰਦੀ। ਦੂਰ ਦੀ ਰਿਸ਼ਤੇਦਾਰੀ ਵਿੱਚੋਂ ਲੱਗਦੇ ਇੱਕ ਬਜ਼ੁਰਗ ਨੇ ਆਪਣੀਆਂ ਦੋ ਕੁੜੀਆਂ ਤੇ ਇਕ ਮੁੰਡਾ ਆਪਣੇ ਸਕੇ ਭਰਾ ਜੋ ਇੰਗਲੈਂਡ ਵਿਚ ਪੱਕਾ ਸੀ, ਦੀਆਂ ਲਿਖਾਕੇ ਇੰਗਲੈਂਡ ਭੇਜ ਦਿੱਤੀਆਂ ਪਈ ਜਾ ਕੇ Continue Reading »
ਜਦੋਂ ਲੱਗਿਆ ਕਿ ਜ਼ਿੰਦਗੀ ਹੱਥਾਂ ਵਿੱਚੋਂ ਖਿਸਕ ਰਹੀ ਹੈ । (ਉਹ ਸੱਤ ਦਿਨ) 12 ਅਪਰੈਲ ਦਿਨ ਐਤਵਾਰ ਸੀ । ਹਰ ਐਤਵਾਰ ਦੀ ਤਰ੍ਹਾਂ ਇਹ ਐਤਵਾਰ ਵੀ ਬਹੁਤ ਜ਼ਿਆਦਾ ਵਿਅਸਤ ਸੀ ।ਸਾਰਾ ਦਿਨ ਕੰਮਕਾਜ ਵਿੱਚ ਹੀ ਨਿਕਲ ਗਿਆ ।ਦੂਜੇ ਦਿਨ ਸਕੂਲ ਗਈ ਤਾਂ ਗਿਆਰਾਂ ਕੁ ਵਜੇ ਬੀ ਪੀ ਕਾਫ਼ੀ ਘਟ ਗਿਆ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)