ਜਰਨੈਲ ਸਿੰਘ ਕਾਫੀ ਥੱਕਿਆ ਟੁੱਟਿਆ ਪਿਆ ਸੀ। ਪਰ ਮਜਬੂਰੀ ਸੀ, ਰੁਕ ਵੀ ਨਹੀਂ ਸਕਦਾ ਸੀ। ਉਸਦੇ ਹੱਥਾਂ ਵਿੱਚ ਇੱਕ ਵੱਡਾ ਝੋਲਾ ਸੀ ਜਿਸ ਵਿੱਚ ਇੱਕ ਫਾਇਲ,ਕੁਝ ਫੋਟੋਸਟੇਟਾਂ ਤੇ ਇੱਕ ਪਿੰਨ ਸੀ। ਅੱਜ ਗਰਮੀ ਵੀ ਬਹੁਤ ਸੀ। ਮੋਬਾਇਲਾ ਉੱਪਰ ਪਾਰਾ 44 ਡਿਗਰੀ ਦਿਖਾ ਰਿਹਾ ਸੀ। ਉਸਨੂੰ ਬਹੁਤ ਪਿਆਸ ਲੱਗੀ ਹੋਈ ਸੀ। ਪਰ ਹਰ ਪਾਸੇ ਦੇਖਣ ਦੇ ਬਾਅਦ ਵੀ ਕਿਤੇ ਪਾਣੀ ਨਹੀਂ ਦਿਖਿਆ। ਸਾਹਮਣੇ ਬਸ ਇੱਕ ਗੰਨੇ ਦੇ ਜੂਸ ਦੀ ਰੇਹੜੀ ਸੀ।
“ਜੇ ਉਹ ਮੈਨੂੰ ਨਾ ਲੁੱਟਦਾ, ਮੇਰੇ ਤੋਂ ਧੱਕੇ ਨਾਲ ਰਿਸ਼ਵਤ ਨਾ ਲੈਂਦਾ ਤਾਂ ਮੈ ਜੂਸ ਦਾ ਇੱਕ ਗਲਾਸ ਹੀ ਪੀ ਲੈਂਦਾ। ਬੇਸਬਰੇ ਨੇ ਮੰਗਿਆ ਵੀ ਤਾਂ ਪੂਰਾ 500, ਜੇ ਲੈਣਾ ਹੀ ਸੀ ਤਾਂ 100 ਲੈਅ ਲੈਂਦਾ। ਘਟੀਆਂ ਬੰਦਾ” ਜਰਨੈਲ ਸਿੰਘ ਆਪਣੇ ਮਨ ਵਿੱਚ ਉਸ ਅਫ਼ਸਰ ਨੂੰ ਗਾਲ਼ਾਂ ਕੱਢ ਰਿਹਾ ਸੀ। ਜਿਸਨੂੰ ਉਹ ਹੁਣੇ ਹੁਣੇ ਮਿਲਕੇ ਆਇਆ ਸੀ।
ਉਸਦੀ ਜੇਬ ਵਿੱਚ ਰੁਪਿਆ ਦਾ ਅਜੇ ਵੀ 400 ਬਚਿਆ ਹੋਇਆ ਸੀ। ਪਰ ਪਿੰਡ ਨੂੰ ਵਾਪਸ ਜਾਣ ਦੇ ਕਿਰਾਏ ਅਤੇ ਅਗਲੇ ਅਫ਼ਸਰ, ਜਿਸਨੂੰ ਹੁਣ ਮਿਲਣਾ ਸੀ ਵਾਰੇ ਸੋਚ ਕਿ ਉਸਦੀ ਖਰਚਣ ਦੀ ਹਿੰਮਤ ਨਹੀਂ ਪੈ ਰਹੀ ਸੀ। ਉਹ ਸੋਚ ਰਿਹਾ ਸੀ ਜਿਵੇਂ ਪਿਛਲੇ ਅਫ਼ਸਰ ਨੇ ਵੱਢੀ ਮੰਗ ਲਈ ਜੇ ਉਸੇ ਤਰ੍ਹਾਂ ਹੁਣ ਵਾਲੇ ਨੇ ਵੀ ਵੱਢੀ ਮੰਗ ਲਈ ਫੇਰ ਕਿੱਥੋਂ ਦੇਵਾਂਗਾ ?
ਇੰਨਾ ਹੀ ਖਿਆਲਾਂ ਦੀ ਉਦੇੜ ਬੁਣ ਵਿੱਚ ਸੀ ਉਹ ਕਿ ਉਸੇ ਵਕਤ ਬੱਸ ਆ ਗਈ। ਉਹ ਬੱਸ ਵਿੱਚ ਚੜਿਆ ਤੇ ਖਾਲੀ ਪਈ ਸੀਟ ਤੇ ਬੈਠ ਗਿਆ ਤੇ ਨਾਲ ਵਾਲੇ ਨੂੰ ਆਖਣ ਲੱਗਾ,”ਹਨੇਰ ਹੈ ਭਾਈ ਸਾਬ, ਕੱਲਯੁਗ ਦਾ ਇੰਨਾ ਅਸਰ ਹੈ ਕਿ ਬੰਦਿਆ ਦਾ ਸਬਰ ਹਿੱਲਿਆ ਪਿਆ ਹੈ। 50-50 ਹਜਾਰ ਤਨਖਾਹਾਂ ਨੇ ਫੇਰ ਵੀ ਵੱਢੀ ਮੰਗਣ ਲਈ ਹੱਥ ਅੱਡਣ ਲੱਗੇ ਸ਼ਰਮ ਨਹੀਂ ਖਾਂਦੇ।” ਉਹ ਕਾਫੀ ਸਮਾਂ ਆਪਣੇ ਅੰਦਰ ਵਾਲਾ ਗੁੱਬ- ਗੁਵਾਟ ਕੱਡਦਾ ਰਿਹਾ, ਨਾਲ ਦੀ ਨਾਲ ਸ਼ੀਸ਼ੇ ਥਾਣੀ ਬਾਹਰ ਦੇਖਦਾ ਰਹਿੰਦਾ ਤਾਂਕਿ ਕਿਤੇ ਛਬੀਲ ਲੱਗੀ ਹੀ ਮਿਲ ਜਾਵੇ ਤੇ ਉਸਦੀ ਪਿਆਸ ਵੀ ਬੁੱਝ ਜਾਵੇ। ਪਰ ਸ਼ਾਇਦ ਅੱਜ ਉਸਦਾ ਦਿਨ ਹੀ ਸਖਤ ਚੱਲ ਰਿਹਾ ਸੀ। ਕਿਤੇ ਵੀ ਛਬੀਲ ਨਹੀਂ ਆਈ ਤੇ ਦੋ ਘੰਟੇ ਦੇ ਸਫ਼ਰ ਬਾਅਦ ਉਹ ਆਪਣੀ ਮੰਜਿਲ ਤੇ ਪਹੁੰਚ ਗਿਆ। ਜਿਵੇਂ-ਜਿਵੇਂ ਉਹ ਅੰਦਰ ਜਾ ਰਿਹਾ ਸੀ ਉਵੇਂ ਉਵੇਂ ਮਨ ਵਿੱਚ ਗਾਲ਼ਾਂ ਕੱਡਦਾ ਜਾ ਰਿਹਾ ਸੀ,”ਆਹ ਹੁਣ ਫੇਰ ਅਫ਼ਸਰ ਦੇ ਭੇਸ ਚ ਇੱਕ ਹੋਰ ਜੋਕ ਮਿਲਜੂ, ਮੈਨੂੰ ਗਰੀਬ ਨੂੰ ਚੂਸਣ ਲਈ। ਲਾਲਚ ਦੇ ਭੁੱਖੇ ਇਹ ਕੁੱਤੇ ਕਿਸੇ ਦੀ ਮਜਬੂਰੀ, ਤਕਲੀਫ ਤੇ ਵੀ ਤਰਸ ਨਹੀਂ ਖਾਂਦੇ।”
ਤੁਰਦੇ ਤੁਰਦੇ ਉਹ ਅਫ਼ਸਰ ਦੇ ਦਫਤਰ ਦੇ ਬਾਹਰ ਬੈਠਣ ਹੀ ਲੱਗਾ ਸੀ ਕਿ ਚਪੜਾਸੀ ਨੇ ਰੋਹਬ ਨਾਲ ਕਿਹਾ,”ਮਿਲਣਾ ਹੈ ਤਾਂ ਹੁਣੇ ਚੱਲਜਾ ਅੰਦਰ, ਫੇਰ ਸਾਹਬ ਨੇ ਜਾਣਾ ਹੈ ਕਿਤੇ। ਨਹੀਂ ਫੇਰ ਤੈਨੂੰ ਕੱਲ ਨੂੰ ਫੇਰ ਆਉਣਾ ਪਵੇਗਾ।”
“ਇਹਨਾਂ ਨੂੰ ਦੂਜਿਆਂ ਦੇ ਟਾਇਮ ਦੀ ਭੋਰਾ ਕਦਰ ਨਹੀਂ, ਬਸ ਜਦੋਂ ਮਨ ਕਰਦਾ ਅੱਧੀ ਛੁੱਟੀ ਲੈਂਦੇ ਨੇ ਤੇ ਘਰ ਚਲੇ ਜਾਂਦੇ ਨੇ। ਲੈਅ ਜੇ ਭੋਰਾ ਹੋਰ ਲੇਟ ਹੋ ਜਾਂਦਾ ਤਾਂ ਸਾਰਾ ਕੰਮ ਫੇਰ ਕੱਲ ਤੇ ਗਿਆ ਸੀ।”ਜਰਨੈਲ ਸਿੰਘ ਆਪਣੇ ਹੀ ਮਨ ਵਿੱਚ ਖੁਦ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ।
“ਉਹ ਜਾ ਤੁਰਜਾ ਹੁਣ ਅੰਦਰ,, ਕਿਹੜੀਆਂ ਸੋਚਾਂ ਚ ਪੈ ਗਿਆ।” ਚਪੜਾਸੀ ਨੇ ਫੇਰ ਰੋਹਬ ਨਾਲ ਕਿਹਾ।
ਉਹਦੀਆਂ ਸੋਚਾ ਦੀ ਲੜੀ ਟੁੱਟੀ ਤੇ ਉਹ ਅੰਦਰ ਚਲਾ ਗਿਆ।
ਅੰਦਰ ਇੱਕ ਨੌਜਵਾਨ ਅਫ਼ਸਰ ਬੈਠਾ ਸੀ, ਸਿਰ ਤੇ ਪੋਚਵੀ ਪੱਗ ਬੰਨੀ ਹੋਈ ਸੀ, ਖੁੱਲ੍ਹੀ ਦਾਹੜੀ ਸੀ ਤੇ ਚਿਹਰੇ ਤੇ ਵੱਖਰਾ ਹੀ ਨੂਰ ਸੀ। ਸੋਹਣੇ ਕੱਪੜੇ ਪਾਈ ਪੂਰਾ ਜੱਚ ਰਿਹਾ ਸੀ।
ਅੰਦਰ ਜਾਕੇ ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜਕੇ ਸਤਿ ਸ੍ਰੀ ਆਕਾਲ ਬੁਲਾਈ ਤੇ ਆਪਣੀ ਬੇਨਤੀ ਕਰਨ ਲੱਗਾ,” ਸਾਬ ਜੀ ਮੇਰੀ ਧੀ ਦੇ ਗੁਰਦਾ ਪੈਣ ਵਾਲਾ ਹੈ। ਉਹਦੇ ਦੋ ਛੋਟੇ ਛੋਟੇ ਜਵਾਕ ਨੇ। ਪਿਛਲੇ 3 ਮਹੀਨਿਆਂ ਤੋਂ ਦਫ਼ਤਰਾਂ ਦੇ ਗੇੜੇ ਕੱਢ ਰਿਹਾ ਇਜਾਜਤ ਲੈਣ ਲਈ। ਮੈ ਮੇਰਾ ਹੀ ਗੁਰਦਾ ਦੇਣਾ ਹੈ ਉਸਨੂੰ। ਅਸੀਂ ਕਿਤੋਂ ਮੁੱਲ ਨਹੀਂ ਲੈਅ ਰਹੇ,ਪਰ ਫੇਰ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਦਫ਼ਤਰਾਂ ਚ ਧੱਕੇ ਖਾ ਰਿਹਾ। ਇਸੇ ਦੇਰੀ ਕਰਕੇ ਮੇਰੀ ਧੀ ਦੀ ਸਿਹਤ ਹੋਰ ਵੀ ਖਰਾਬ ਹੋਈ ਜਾਂਦੀ ਐ,,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
bht khoob