ਸਾਰਾ ਪਰਿਵਾਰ ਇਕ ਛੱਤਰੀ ਹੇਠ ਤੇ ਇਕੱਠਾ ਹੋ ਕੇ ਤੁਰਿਆ ਜਾ ਰਿਹਾ ਸੀ।ਛਤਰੀ ਭਾਵੇ ਪੁਰਾਣੀ ਅਤੇ ਕਈ ਥਾਵਾਂ ਤੋਂ ਫਟੀ ਹੋਈ ਸੀ ਪਰ ਫੇਰ ਵੀ ਉਸਨੇ ਉਨ੍ਹਾਂ ਦਾ ਮੀਂਹ ਤੋਂ ਕਾਫੀ ਬਚਾਅ ਕਰ ਦਿੱਤਾ ਸੀ ।ਪਿਤਾ ਆਪਣੇ ਬੱਚਿਆਂ ਅਤੇ ਉਹਨਾਂ ਦੀ ਮਾਂ ਨੂੰ ਬਚਾਉਣ ਦੇ ਚੱਕਰ ਵਿੱਚ ਕਾਫੀ ਭਿੱਜ ਵੀ ਗਿਆ ਸੀ। ਅਚਾਨਕ ਹੀ ਮੀਂਹ ਰੁਕ ਕੇ ਧੁੱਪ ਨਿਕਲ ਆਈ ।ਸਾਰੇ ਜਾਣੇ ਦੂਰ ਦੂਰ ਹੋ ਕੇ ਤੁਰਨ ਲੱਗੇ। ਉਸ ਨੇ ਆਪਣੇ ਕੱਪੜੇ ਸੁਕਾਉਣ ਲਈ ਛੱਤਰੀ ਆਪਣੀ ਪਤਨੀ ਨੂੰ ਫੜਾ ਦਿੱਤੀ। ਥੋੜ੍ਹਾ ਤੁਰ ਕੇ ਪਤਨੀ ਨੇ ਛੱਤਰੀ ਵੱਡੇ ਮੁੰਡੇ ਨੂੰ ਦੇ ਦਿੱਤੀ ਅਤੇ ਵੱਡੇ ਮੁੰਡੇ ਨੇ ਆਪਣੀ ਭੈਣ ਨੂੰ ਫੜਾ ਦਿੱਤੀ ਤੇ ਭੈਣ ਨੇ ਛੋਟੇ ਮੁੰਡੇ ਨੂੰ ਫੜਾ ਦਿੱਤੀ ।ਹੁਣ ਛੱਤਰੀ ਚੁੱਕਣ ਲਈ ਕੋਈ ਤਿਆਰ ਨਹੀਂ ਸੀ। ਛੋਟੇ ਨੇ ਛੱਤਰੀ ਉਸ ਵੱਲ ਕਰਦੇ ਕਿਹਾ,” ਡੈਡੀ ਆਹ ਲਓ ਛੱਤਰੀ ਸਾਥੋਂ ਨੂੰ ਚੁੱਕੀ ਜਾਂਦੀ।”ਉਸਨੇ ਮੁੜ ਕੇ ਦੇਖਿਆ। “ਸੁਟੋ ਪਰੇ ਐਨੀ ਪੁਰਾਣੀ ਤਾ ਹੋਈ ਪਈ ਹੈ। ” ਪਤਨੀ ਦੇ ਬੋਲ ਉਸ ਦੇ ਕੰਨੀ ਪਏ।ਉਸ ਨੇ ਗੁਹ ਨਾਲ ਛਤਰੀ ਵੱਲ ਦੇਖਿਆ। ਇਹ ਉਹਦੇ ਪਿਤਾ ਦੀ ਸੀ, ਜਿਹੜੀ ਸਾਲਾਂ ਤੋਂ ਉਹਨਾਂ ਦੇ ਪਰਿਵਾਰ ਕੋਲ ਸੀ। ਛਤਰੀ ਬਾਪ ਦੀ ਯਾਦ ਵੀ ਲੈ ਆਈ ਸੀ।ਜਿਹੜਾ ਉਨ੍ਹਾਂ ਪੰਜ ਭਰਾਵਾਂ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Kirandeep Kaur
it is motivational story i request to you plz write and share more stories like as this
Rekha Rani
very nice story g