ਉੱਤਰ ਪ੍ਰਦੇਸ਼ ਦੇ ਤਰਾਈ ਖ਼ਿੱਤੇ ਵਿੱਚ ਇੱਕ ਜ਼ਿਲ੍ਹਾ ਲਖੀਮਪੁਰ ਖੀਰੀ, ਜਿਸਦੇ ਕੁਝ ਇਲਾਕਿਆਂ ਵਿੱਚ ਪੰਜਾਬੀ ਕਿਸਾਨਾਂ ਦੀ ਸੰਘਣੀ ਵਸੋਂ ਹੈ ਤੇ ਕਿਤੇ ਕਿਤੇ ਥੋੜ੍ਹੀ ਗਿਣਤੀ ਵਿੱਚ ਵੀ ਸਿੱਖ ਕਿਸਾਨਾਂ ਦੇ ਪਰਿਵਾਰ ਸਥਾਨਕ ਲੋਕਾਂ ਵਿੱਚ ਬੈਠੇ ਹੋਏ ਨੇ। ਇਸ ਤੋਂ ਇਲਾਵਾ ਸਮੁੱਚੀ ਤਰਾਈ ਵਿੱਚ ਵੀ ਪੰਜਾਬੀਆਂ ਦਾ ਕਾਫੀ ਦਬਦਬਾ ਹੈ। ਸੰਤਾਲੀ ਦੀ ਵੰਡ ਤੋਂ ਲੈਕੇ ਨੱਬੇਵਿਆਂ ਤੱਕ ਪੰਜਾਬੀ ਤਰਾਈ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਆਕੇ ਵੱਸਦੇ ਰਹੇ। ਤਰਾਈ ਦਾ ਇਹ ਜੰਗਲੀ ਇਲਾਕਾ ਪੰਜਾਬੀਆਂ ਨੇ ਬੜੀ ਮਿਹਨਤ ਨਾਲ ਅਬਾਦ ਕੀਤਾ। ਸ਼ੇਰਾਂ ਚੀਤਿਆਂ ਦਾ ਮੁਕਾਬਲਾ ਵੀ ਕੀਤਾ, ਜਿਸ ਦੀਆਂ ਕਈ ਕਹਾਣੀਆਂ ਇੱਥੇ ਵੱਸਦੇ ਬਜ਼ੁਰਗਾਂ ਕੋਲੋਂ ਸੁਣਨ ਨੂੰ ਮਿਲ ਸਕਦੀਆਂ ਨੇ। ਹਲਾਤ ਮੁਤਾਬਕ ਬਹੁਤੇ ਪਰਿਵਾਰਾਂ ਨੇ ਆਪਣੇ ਕੋਲ ਸਵੈ- ਰੱਖਿਆ ਲਈ ਹਥਿਆਰ ਵੀ ਰੱਖਣੇ ਸ਼ੁਰੂ ਕੀਤੇ। ਕੋਈ ਪਰਿਵਾਰ ਜੇ ਇੱਥੇ ਜ਼ਮੀਨ ਖਰੀਦਦਾ ਤਾਂ ਨਾਲ ਕੋਈ ਨਾ ਕੋਈ ਹਥਿਆਰ ਵੀ ਲਾਜ਼ਮੀ ਖਰੀਦਦਾ।
ਸਭ ਕੁਝ ਸਹੀ ਚੱਲ ਰਿਹਾ ਸੀ ਤਾਂ 31 ਅਕਤੂਬਰ, 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਕਿਉਂਕਿ ਕਤਲ ਪ੍ਰਧਾਨ ਮੰਤਰੀ ਦੇ ਸਿੱਖ ਅੰਗ-ਰੱਖਿਅਕਾਂ ਵੱਲੋਂ ਹੋਇਆ ਤਾਂ ਦਿੱਲੀ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੱਸਦੇ ਸਿੱਖਾਂ ਉੱਪਰ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਉਸ ਸਮੇਂ ਜੋ ਹੋਇਆ ਉਹ ਸਭਨੂੰ ਪਤਾ ਹੈ। ਇਸ ਅੱਗ ਦੇ ਸੇਕ ਤੋਂ ‘ਤਰਾਈ’ ਭਲਾ ਕਿਵੇਂ ਬਚ ਸਕਦੀ ਸੀ। ਲਖੀਮਪੁਰ ਦੇ ਹੀ ਕਿਸੇ ਪਿੰਡ ਵਿੱਚ ਇੱਕ ਫ਼ੌਜੀ ਸ੍ਰ. ਪਿਆਰਾ ਸਿੰਘ ਦਾ ਘਰ ਵੀ ਸੀ, ਜੋ ਉਸ ਸਮੇਂ ਦੇਸ਼ ਦੀਆਂ ਹੱਦਾਂ ਉੱਪਰ ਦੁਸ਼ਮਣਾਂ ਤੋਂ ਦੇਸ਼ ਦੀ ਰੱਖਿਆ ਕਰ ਰਿਹਾ ਸੀ। ਪਰ ਉਸਦਾ ਆਪਣਾ ਪਿੰਡ ਤੇ ਆਪਣਾ ਘਰ ਹੀ ਬਹੁਤ ਜਲਦੀ ਕੱਟੜਵਾਦੀ ਸਿਰਫਿਰਿਆਂ ਦੇ ਹੱਥੇ ਚੜ੍ਹਨ ਵਾਲਾ ਸੀ। ਜੋ ਉਸ ਵਕਤ ਸਿੱਖਾਂ ਨੂੰ ਕੋਹ ਕੋਹ ਕੇ ਮਾਰਦੇ ਫਿਰਦੇ ਸਨ। ਉਸ ਪਿੰਡ ਵਿੱਚ ਵੱਸਦੇ ਸਿੱਖਾਂ ਨੇ ਆਸੇ ਪਾਸਿਓ ਜਦੋਂ ਸਿੱਖਾਂ ਦੇ ਕਤਲੇਆਮ ਦੀਆਂ ਖ਼ਬਰਾਂ ਸੁਣੀਆਂ ਤਾਂ ਘਰ ਬਾਰ ਛੱਡਕੇ ਜਾਨਾਂ ਬਚਾਉਣ ਲਈ ਨਾਲ ਦੇ ਜੰਗਲ਼ ਵਿੱਚ ਜਾ ਡੇਰੇ ਲਾਏ। ਪਰ ਪਿਆਰਾ ਸਿੰਘ ਦੇ ਪਰਿਵਾਰ(ਉਸਦੀ ਪਤਨੀ ਗੁਰਦੀਪ ਕੌਰ, ਬੇਟੀ ਤੇ ਪਿਆਰਾ ਸਿੰਘ ਦੇ ਬਾਪ) ਨੇ ਘਰ ਰੁਕਣ ਦਾ ਫੈਸਲਾ ਕੀਤਾ।
ਜਿਸ ਵੇਲੇ ਦਾ ਡਰ ਸੀ ਉਹੋ ਵੇਲਾ ਆ ਗਿਆ। ਪਿਆਰਾ ਸਿੰਘ ਦਾ ਬਾਪ ਕਿਸੇ ਕੰਮ ਲਈ ਘਰ ਤੋਂ ਬਾਹਰ ਗਿਆ ਹੋਇਆ ਸੀ। ਘਰ ਵਿੱਚ ਇਕੱਲੀਆਂ ਗੁਰਦੀਪ ਕੌਰ ਤੇ ਉਸਦੀ ਲੜਕੀ ਰਹਿ ਗਈਆਂ।
ਐਨੇ ਨੂੰ ਵੱਡੀ ਗਿਣਤੀ ਵਿੱਚ ਵਿੱਚ ਗੁੰਡਿਆਂ ਦੀ ਭੀੜ ਨੇ ਪਿੰਡ ਤੇ ਧਾਵਾ ਬੋਲ ਦਿੱਤਾ। ਸਿੱਖਾਂ ਦੇ ਘਰਾਂ ਵਿੱਚੋਂ ਲੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਗੁਰਦੀਪ ਕੌਰ ਘਰ ਤੋਂ ਬਾਹਰ ਟਿਊਬਵੈੱਲ ਉੱਪਰ ਕੱਪੜੇ ਧੋ ਰਹੀ ਸੀ। ਭੀੜ ਦੀ ਅਵਾਜ਼ ਸੁਣਕੇ ਕਾਹਲੇ ਕਦਮੀਂ ਘਰ ਵਿੱਚ ਵੜ ਗਈ। ਅੰਦਰੋਂ ਦਰਵਾਜ਼ਾ ਬੰਦ ਕਰਕੇ ਅਲਮਾਰੀ ਵਿੱਚ ਪਈ ਬੰਦੂਕ ਲੱਭਣ ਲੱਗੀ। ਪਰ ਅਲਮਾਰੀ ਦੀ ਚਾਬੀ ਕਾਹਲੀ ਵਿੱਚ ਕਿਤੋਂ ਨਾ ਮਿਲੀ। ਭੀੜ ਦਰਵਾਜ਼ੇ ਅੱਗੇ ਆਣਕੇ ਦਰਵਾਜ਼ਾ ਭੰਨਣ ਲੱਗ ਪਈ। ਗੁੰਡਿਆਂ ਕੋਲ ਤੇਲ ਦੀਆਂ ਕੈਨੀਆਂ, ਡੰਡੇ ਰਾਡਾਂ ਸਨ। ਉਹ ਲਲਕਾਰੇ ਮਾਰ ਰਹੇ ਸਨ, ਤੇ ‘ਸਿੱਖਣੀਆਂ’ ਸ਼ਬਦ ਨਾਲ ਗੰਦੀਆਂ ਗਾਲ੍ਹਾਂ ਕੱਢ ਰਹੇ ਸਨ। ਪਰ ਗੁਰਦੀਪ ਕੌਰ ਤੇ ਉਸਦੀ ਧੀ ਬਿਲਕੁਲ ਨਾ ਡਰੀਆਂ। ਅਲਮਾਰੀ ਦੀ ਚਾਬੀ ਨਾ ਮਿਲੀ ਤਾਂ ਮਾਂ ਨੇ ਆਪਣੀ ਧੀ ਨੂੰ ਤਲਵਾਰ ਫੜਾਈ ਤੇ ਆਪ ਬਰਛਾ ਚੁੱਕ ਲਿਆ। ਦੋਨੇ ਮਾਂਵਾਂ ਧੀਆਂ ਨੇ ਧਾੜਵੀਆਂ ਨੂੰ ਜਾ ਲਲਕਾਰਿਆ। ਸ਼ੇਰਨੀਆਂ ਵਾਂਙ ਗਰਜਦੀਆਂ ਸਿੱਖਣੀਆਂ ਤੋਂ ਇੱਕ ਵਾਰ ਤਾਂ ਸਭ ਡਰ ਗਏ ਤੇ ਪਿਛਾਂਹ ਵੱਲ ਨੂੰ ਭੱਜ ਤੁਰੇ। ਮਾਂ ਧੀ ਦੇ ਛੱਡੇ ਜੈਕਾਰਿਆਂ ਤੋਂ ਭੈਭੀਤ ਹੋ ਕੇ ਇਕੇਰਾਂ ਤਾਂ ਭੀੜ ਉੱਥੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ