ਦਿਨ ਭਰ ਭੱਜ ਦੌੜ ਹੁੰਦੀ। ਘਰੋਂ ਖੇਤ ਤੇ ਖੇਤੋਂ ਘਰ ,ਕੋਈ ਦਸ ਗੇੜੇ ਲਗਦੇ। ਵਾਵਰੋਲੇ ਵਾਂਗ ਆਉਂਦਾ ਤਾਂ ਚਾਹ ਪਾਣੀ ਜਾਂ ਲੋੜੀਂਦਾ ਸਮਾਨ ਲੈ ਖੇਤ ਮੁੜ ਜਾਂਦਾ ਤੇ ਦੂਜੇ ਪਾਸੇ ਉਸਦੀ ਘਰਵਾਲੀ ਰਸੋਈ ਚ ਮੁੜਕੋ-ਮੁੜਕੀ ਹੋ ਆਵਦਾ ਕੰਮ ਨਬੇੜਦੀ ਰਹਿੰਦੀ। ਦੋਵਾਂ ਚ ਆਪਸ ਚ ਕੋਈ ਖਾਸ ਗੱਲ ਨਾ ਹੁੰਦੀ। ਸ਼ਾਮ ਨੂੰ ਉਹ ਖੇਤੋਂ ਥੱਕ ਟੁੱਟ ਕੇ ਆਉੰਦਾ ਤੇ ਸੌਂ ਜਾਂਦਾ। ਇਕੱਠੇ ਦਸ ਸਾਲ ਬਿਤਾਉਣ ਤੋਂ ਬਾਅਦ ਉਸਦੀ ਘਰਵਾਲੀ ਦੀਆਂ ਸ਼ਿਕਾਇਤਾਂ ਦੀ ਵਹੀ ਭਰ ਰਹੀ ਸੀ। ਰੀਝਾਂ ਸੁਪਨੇ ਸਾਰੇ ਖੇਤਾਂ, ਟਰੈਕਟਰਾਂ ‘ਚ ਚੂਰ ਹੋ ਗਏ ਸੀ। ਕਦੇ ਕੁਛ ਵੀ ਦੁੱਖਦਾ ਉਹ ਉਹਨੂੰ ਦੁੱਖ ਨਾ ਦੱਸਦੀ ਪਰ ਹਾਂ ਮਨ ਚ ਹੁੰਦਾ ਬਿਨਾਂ ਕਹੇ ਸਮਝ ਲਵੇ ਜਾਂ ਪੁੱਛ ਲਵੇ ਉਸਦਾ ਹਾਲ। ਰੋਜ਼ ਢੇਰ ਸਾਰੀਆਂ ਸ਼ਿਕਾਇਤਾਂ ਲੈ ਕੇ ਸੌਂ ਜਾਂਦੀ ਤੇ ਫਿਰ ਸਵੇਰੇ ਕੰਮ ਕਾਰ ਲੱਗ ਜਾਂਦੀ।
ਇੱਕ ਦਿਨ ਉਹ ਸੁੱਤੀ ਪਈ ਉੱਠੀ ਨਾ। ਉਹ ਨਹਾ ਕੇ ਗੁਰਦੁਆਰੇ ਚਲਾ ਗਿਆ ਤੇ ਫਿਰ ਉੱਥੋਂ ਹੀ ਖੇਤ ਚਲਾ ਗਿਆ। ਜਦ ਸੂਰਜ ਚੜ੍ਹ ਗਿਆ ਤਾਂ ਉਹਦੀ ਮਾਂ ਨੇ ਆ ਕੇ ਹਲੂਣ ਕੇ ਉਠਾਇਆ ਪਰ ਅੱਗੋ ਕੋਈ ਜਵਾਬ ਨਾ ਆਇਆ। ਡਾਕਟਰ ਸੱਦਿਆ ਤਾਂ ਡਾਕਟਰ ਨੇ ਕਿਹਾ , “ਖਤਮ ਆ, ਫਾਇਦਾ ਨੀ ਸ਼ਹਿਰ ਲਿਜਾਣ ਦਾ ..” ਖੇਤੋਂ ਬੰਦਾ ਭੇਜ ਕੇ ਉਹਨੂੰ ਸੱਦ ਲਿਆ। ਉਸ ਲਈ ਕਦਮ ਏਹ ਖ਼ਬਰ ਸੁਣਨੀ ਐਂਵੇ ਸੀ ਜਿਵੇਂ ਕਿਸੇ ਜੁਆਕ ਨੂੰ ਸੁੱਤੇ ਪਏ ਨੂੰ ਉਠਾ ਕੇ ਚਪੇੜ ਮਾਰ ਦਿੱਤੀ ਹੋਵੇ। ਉਹਨੇ ਆਵਦੀ ਮਾਂ ਨੂੰ ਪੁੱਛਿਆ ਕਿਵੇਂ ਇੱਕਦਮ ਐਂਵੇ। ਉਹਦੀ ਮਾਂ ਅੱਖਾਂ ਪੂੰਝਦੀ ਕਹਿੰਦੀ , “ਆਖਦੀ ਸੀ ਕਿੰਨੇ ਦਿਨਾਂ ਦੀ ਕਿ ਮੇਰੀ ਹਿੱਕ ਚ ਪੀੜ ਉੱਠਦੀ ਏ , ਕਦੇ ਜਵਾਇਣ ਦੀ ਤਲੀ ਲੈ ਲੈਂਦੀ ਤੇ ਕਦੇੇ ਤੁੰਮਿਆਂ ਦਾ ਚੂਰਨ ਖਾ ਲੈਂਦੀ , ਮੈਂ ਕਿਹਾ ਸੀ ਕਿ ਸ਼ਹਿਰ ਦਿਖਾ ਆ .. ਕਹਿੰਦੀ ਹਾਲੇ ਵਿਹਲ ਨਹੀਂ ਆ ਇਹਨਾਂ ਨੂੰ …. ਤੇਰੇ ਕੋਲ ਨਹੀਂ ਗੱਲ ਕਰੀ ਉਹਨੇ ..??”
ਉਹ ਡੌਰ ਭੌਰ ਹੋ ਇੱਧਰ ਉੱਧਰ ਦੇਖਣ ਲੱਗਾ ਤੇ ਪਿਛਲਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ