ਇੱਕ ਵਾਰ ਇੱਕ ਕਿਸਾਨ ਘਰ ਵਿੱਚ ਪਏ ਵਾਧੂ ਲੋਹੇ ਤੋਂ ਕਹੀ ਬਣਵਾਉਣ ਲਈ ਲੋਹਾਰ ਕੋਲ ਚਲਾ ਗਿਆ। ਲੋਹਾਰ ਕਿਤੇ ਬਾਹਰ ਗਿਆ ਸੀ। ਉਸ ਦੀ ਥਾਂ ਤੇ ਕੰਮ ਵਿੱਚ ਕੱਚ ਘਰੜ ਜਿਹਾ ਉਸ ਦਾ ਮੁੰਡਾ ਕਹੀ ਬਣਾਉਣ ਲੱਗ ਗਿਆ। ਲੋਹੇ ਨੂੰ ਆਹਰਨ ਵਿੱਚ ਤਪਾ ਕੇ ਲਗਾ ਕੇ ਪੁੱਠੀਆਂ ਸਿੱਧੀਆਂ ਸੱਟਾਂ ਕਹਿੰਦਾ,”ਕਹੀ ਤਾਂ ਨਹੀਂ ਬਣਨੀ, ਕਸੀਆ ਬਣਾ ਦਿਆਂ?” ਕਿਸਾਨ ਨੇ ਸੋਚਿਆ ਚਲੋ ਕੁਝ ਤਾਂ ਬਣੂੰ ,ਹਾਂ ਵਿੱਚ ਸਿਰ ਹਿਲਾ ਦਿੱਤਾ। ਫਿਰ ਲੋਹੇ ਨੂੰ ਆਹਰਨ ਵਿੱਚ ਪਾਇਆ, ਫਿਰ ਉਹੀ ਪੁੱਠੀਆਂ ਸਿੱਧੀਆਂ ਸੱਟਾਂ । ਸਿਰ ਜਿਹਾ ਮਾਰ ਕੇ ਕਹਿੰਦਾ ,”ਬਣਦਾ ਕਸੀਆ ਵੀ ਨੀ, ਕਸੌਲੀ ਬਣਾ ਦਿਆਂ?” ਫਸਿਆ ਬੰਦਾ ਕੀ ਨਾ ਕਰਦਾ , ਫਿਰ ਹਾਂ ਵਿੱਚ ਸਿਰ ਹਿਲਾ ਦਿੱਤਾ। ਮੁੱਕਦੀ ਗੱਲ ਕਸੌਲੀ ਤੋਂ ਖੁਰਪਾ, ‘ਤੇ ਖੁਰਪੇ ਤੋਂ ਖੁਰਚਣੀ ਤੇ ਆ ਕੇ ਕਹਿੰਦਾ,”ਹੁਣ ਤਾਂ ਸ਼.ਸ਼.ਸ਼ੂੰਅਅ ਹੀ...
ਬਣ ਸਕਦੀ ਹੈ।” ਨਿਰਣੇ ਕਾਲਜੇ ਆ ਕੇ ਬੈਠੇ ਕਿਸਾਨ ਨੂੰ ਦੁਪਹਿਰਾ ਹੋ ਚੱਲਿਆ ਸੀ ਸਮਝ ਤੇ ਕੁਝ ਆਇਆ ਨੀਂ , ਅੱਕ ਕੇ ਕਹਿੰਦਾ ਭਰਾਵਾ ਜੋ ਬਣਦਾ ਓਹੀ ਬਣਾ ਦੇ , ਘਰੇ ਕੁਝ ਤਾਂ ਲੈ ਕੇ ਜਾਵਾਂ।
ਮਾਂ ਦੇ ਪੁੱਤ ਨੇ ਕਰਕੇ ਲੋਹੇ ਨੂੰ ਪੂਰਾ ਗਰਮ, ਕੁਠਾਲੀ ਦੇ ਪਾਣੀ ਵਿੱਚ ਡੁਬੋਤਾ।
ਆਵਾਜ਼ ਆਈ ਸ਼.ਸ਼.ਸ਼ੂੰਅਅ…।
ਕਹਿੰਦਾ ਆ ਚੱਕ ਬਣ ਗਿਆ ਨਾ
ਸ਼.ਸ਼.ਸ਼ੂੰਅਅ।
ਉਹੀ ਹਾਲ ਅੱਜਕਲ੍ਹ ਰਾਜਨੀਤਕ ਪਾਰਟੀਆਂ ਦਾ ਹੋਇਆ ਪਿਆ। ਜੇ ਸਾਡੀ ਸਰਕਾਰ ਆਈ ਤਾਂ ਆਹ ਬਣਾ ਦਿਆਂਗੇ.. ਆਹ ਬਣਾ ਦਿਆਂਗੇ।
ਪਰ ਬਣਾਉਣਾ ਇਨ੍ਹਾਂ ਨੇ ਵੀ ਆਖਰ ਵਿੱਚ ਸ਼.ਸ਼.ਸ਼ੂੰਅਅ ਹੀ ਹੁੰਦੈ।
Access our app on your mobile device for a better experience!
ਮਨਿੰਦਰ
😀😀😀😀😀😀
Aman
Hahahahha Bilkul ajkal dey anney Bhagataa da eho hal hoyaa pyaa 😀😀