ਸੱਚ ਵਿੱਚ ਮੈਨੂੰ ਅਜੇ ਤੱਕ ਨਹੀਂ ਪਤਾ ਕੀ ਸ਼ਰੀਕ ਕਿਸ ਰਿਸ਼ਤੇ ਨੂੰ ਕਹਿੰਦੇ ਨੇ ਮਤਲਬ ਚਾਚੇ ,ਤਾਇਆ ਨੂੰ ਕਹਿੰਦੇ ਨੇ ਜਾਂ ਜਾਂ ਦੂਰ ਦੇ ਚਾਚੇ , ਤਾਇਆ ਨੂੰ । ਬਾਪੂ ਹੋਰੀਂ ਤਿੰਨ ਭਰਾ ਸੀ ਤਿੰਨਾਂ ਵਿੱਚ ਅੰਤਾਂ ਦਾ ਮੋਹ ਸੀ ਚਾਚੇ ਤਾਇਆ ਵਿੱਚ ਇਹੋ ਜੀ ਕੋਈ ਸ਼ਰੀਕਾਂ ਵਾਲੀ ਗੱਲ ਸੀ । ਕਾਫ਼ੀ ਟਾਈਮ ਪੂਰੇ ਪਰਿਵਾਰ ਦਾ ਚੁੱਲ੍ਹਾ ਖਾਣਾ ਪੀਣਾ ਇਕੱਠਾ ਰਿਹਾ । ਜਦੋ ਅੱਡ ਵੀ ਕੀਤਾ ਤਾਂ ਅਸੀਂ ਛੋਟੇ ਹੁੰਦੇ ਇੱਕ ਦੂਜੇ ਦੇ ਚੁੱਲਿਆ ਤੇ ਜਾਂ ਰੋਟੀ ਖਾ ਲੈਂਦੇ ਸੀ ਕਦੇ ਵੀ ਸਾਨੂੰ ਇਸ ਲਈ ਕੋਈ ਝਿੜਕਾਂ ਨਹੀਂ ਪਈਆ ਕੀ ਰੋਟੀ ਓਧਰ ਕਿਉ ਖਾ ਆਏ ।
ਬਾਪੂ ਜਦੋ ਵੀ ਫਰੂਟ ਲਿਆਉਂਦਾ ਸਭ ਨੂੰ ਬੁਲਾ ਕੇ ਬੁਲਾ ਕੇ ਖਵਾਉਂਦਾ ਵੱਡੀ ਭੈਣ ਨੂੰ ਸਭ ਤੋਂ ਵੱਧ ਹਿੱਸਾ ਦਿੱਤਾ ਜਾਂਦਾ । ਇਹ ਪਿਆਰ ਸਾਡੇ ਸਾਰੇ ਭਰਾਵਾਂ ਵਿੱਚ ਹੁਣ ਤੱਕ ਹੈ ਘਟੋਂ ਘੱਟ ਮੈਂ ਆਪਣੀ ਤਾਂ ਗਾਰੰਟੀ ਦਿਨਾਂ ।
ਪਹਿਲੀ ਵਾਰ ਸ਼ਰੀਕ ਇਸ ਸ਼ਬਦ ਨੂੰ ਮੇਰੀ ਮਾਂ ਦੇ ਮੂੰਹੋਂ ਸੁਣਿਆ ।
ਗੱਲ 1996 ਦੀ ਏ ਮਾਨਸਾ ਵਿੱਚ ਸਬ ਜੂਨੀਅਰ ਪੰਜਾਬ ਬੋਕਸਿੰਗ ਗੇਮ ਮਾਨਸਾ ਵਿੱਚ ਹੋ ਰਹੀ ਸੀ । ਕੋਚ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਘਰੋਂ ਵਧੀਆ ਜਿਹਾ ਮੰਜਾ ਬਿਸਤਰਾ ਖ਼ਾਲਸਾ ਸ਼ਕੂਲ ਵਿੱਚ ਲਿਆਉਣ ਨੂੰ ਕਿਹਾ । ਓਦੋਂ ਸ਼ਾਇਦ ਅੱਜ ਦੇ ਵਾਂਗੂੰ ਕੋਚਾਂ ,ਰੈਫਰੀਆ ਨੂੰ ਹੋਟਲਾਂ ਵਿੱਚ ਠਹਿਰਾਉਣ ਦੀ ਵਿਵਸਥਾ ਨਹੀਂ ਸੀ ਤੇ ਨਾ ਹੀ ਓਦੋਂ ਛੋਟੇ ਸ਼ਹਿਰਾ ਵਿੱਚ ਏਨੇ ਹੋਟਲ ਹੁੰਦੇ ਸੀ ।
ਮੇਰੇ ਅੱਜ ਵੀ ਉਹ ਗੱਲ ਜ਼ਿਹਨ ਵਿੱਚ ਚੰਗੀ ਤਰਾਂ ਯਦ ਏ ਮੈਂ ਘਰ ਜਾਂ ਕੇ ਬਾਪੂ ਨੂੰ ਕਿਹਾ ਕੀ ਸਾਡੇ sir ਨੇ ਨਵਾਂ ਬਿਸਤਰਾ ਤੇ ਮੰਜਾ ਮੰਗਵਾਇਆ ਬਾਪੂ ਕਹਿੰਦਾ ਤੇਰੀ ਮਾਂ ਨੂੰ ਜਾ ਕੇ ਦੱਸ ਦੇ ਓਹ ਕੱਡ ਕੇ ਦੇਦੁ ਮਾਂ ਕੋਲ ਜਾ ਕੇ ਗੱਲ ਦੱਸੀ ਕਹਿੰਦੀ ਕੱਲ ਨੂੰ ਕੱਡ ਕੇ ਰੱਖ ਦੇਉ ਲੈ ਜਾਈ ।
ਦੂਸਰੇ ਦਿਨ ਮਾਤਾ ਨੇ ਮੰਜਾ ਬਿਸਤਰਾ ਕੱਡ ਕੇ ਰੱਖ ਰਹੀ ਸੀ ਓਧਰੋਂ ਮੇਰਾ ਚਾਚਾ ਆਉਂਦਾ ਸੀ ਕਹਿੰਦਾ ਆਹ ਨਵਾਂ ਬਿਸਤਰਾ ਕਿੱਧਰ ਲਿਜਾਣਾ ਮੈਂ ਕਿਹਾ ਸਾਡੇ sir ਨੇ ਮੰਗਵਾਇਆ ।
ਅੱਗੋਂ ਚਾਚਾ ਦੇਸੀ ਪੁਣੇ ਵਾਲੇ ਅੰਦਾਜ਼ ਵਿਚ ਕਹਿੰਦਾ ਆਹ ਫ਼ਿਰਦਾ ਐਵੇ ਕੋਚਾਂ ਦਾ ਗੰਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ