ਮੇਰੇ ਡੈਡੀ ਹੁਣੀ ਤਿੰਨ ਭਰਾ ਸੀ ਬਹੁਤ ਮੇਹਨਤ ਕਰਕੇ ਬੜੀ ਕਮਾਈ ਕਰਦੇ ਤੇ ਪਰਿਵਾਰ ਦਾ ਗੁਜਾਰਾ ਚਲਦਾ , ਤਾਇਆ ਜੀ ਤੇ ਦਾਦੇ ਨੇ ਟਰੈਕਟਰ ਦਾ ਕਰਾਈਆ ਕਰਨਾ ਚਾਚੇ ਨੇ ਦੁਕਾਨ ਸੰਭਾਲਣੀ , ਪਰ ਦਾਰੂ ਪੀਣ ਕਰਕੇ ਦੁਕਾਨ ਦਾ ਕੰਮ ਬੰਦ ਹੋ ਗਿਆ ਸੀ ਤੇ ਉਧਾਰ ਮਿਲਿਆ ਨੀ , ਚਾਚੇ ਬੰਦਾ ਤਾ ਬਹੁਤ ਧੜੱਲੇਦਾਰ ਸੀ ਪਰ ਸਾਡੀ ਚਾਚੀ ਬਾਲੀ ਕੱਬੀ ਮੁੰਹਜੋਰ ਜ਼ਨਾਨੀ ਸੀ ਤੇ ਪੇਕਿਆ ਦਾ ਪੱਖ ਪੂਰਦੀ ਸੀ ਤੇ ਬਾਕੀ ਸਾਰਾ ਪਰਿਵਾਰ ਤਾਈ ਮੇਰੀ ਮਾਂ ਦਾਦੀ ਭੂਆ ਸਭ ਰਲ ਕੇ ਰਹਿੰਦੇ ਸੀ, ਮੇਰੀ ਮਾਂ ਨਾਲ ਚਾਚੀ ਦੀ ਕਦੀ ਨੀ ਬਣੀ ਕਿਉਂ ਕਿ ਚਾਚਾ ਤਾਰੀਫ਼ ਕਰ ਬੈਠਦਾ ਮਾਂ ਦੇ ਕੰਮ ਕਾਜ ਦੀ ਕਿ ਪਿੱਛੋਂ ਆਣ ਪਰਿਵਾਰ ਚ ਰਲ ਗਈ ਚੰਗੇ ਖ਼ਾਨਦਾਨ ਦੀ ਏ ਮੇਰੀ ਮਾਂ , ਸਭ ਤੋਂ ਛੋਟੀ ਨੂੰਹ ਸੀ , ਠੰਡੀ ਬਹੁਤ, ਪੇਕਿਆਂ ਦਾ ਵੀ ਬੜਾ ਚੰਗਾ ਕੰਮ ਸੀ ਪਰ ਇੱਥੇ ਸਾਡੇ ਹਾਲਤ ਥੋੜੇ ਕੰਜੂਸ ਤੇ ਸਰਫੇ ਵਾਲੇ , ਨਿੱਕੀ ਭੂਆ ਸਬ ਤੋਂ ਤਿੱਖੀ ਘਰ ਚ ਹੁਕਮ ਉਹਦਾ ਚੱਲਦਾ ਸੀ, ਸੋਦੇ ਸਾਬਣ ਸਭ ਵੰਡ ਦੀ ਮੇਰੇ ਇਕ ਗਲਾਸੀ ਦੁੱਧ ਦੀ ਦਿੰਦੀ ਤੇ ਆਖਦੀ ਭਾਬੀ ਮੁੰਡੇ ਦੇ ਰਾਤ ਲਈ ਦੂਜੇ ਬੱਚੇ ਵੱਡੇ ਸਨ ਉਹ ਭੂਆ ਉਦੋਂ ਤਾ ਹੁਕਮ ਜ਼ੋਰ ਚਲਾ ਗਈ ਅੱਜ ਕਹਿ ਦਿੰਦੀ ਏ ਸਰਫ਼ਾ ਕਰਕੇ ਤੁਹਾਡਾ ਈ ਜੋੜ ਗਈ ਆ ਅਸੀਂ ਫਿਰ ਚੁੱਪ ਕਰ ਜਾਂਦੇ ਵਾ ਪਰ ਅੱਜ ਉਹਦੇ ਘਰ ਚ ਉਹਦੀ ਨਹੀਂ ਚੱਲਦੀ ਡੈਡੀ ਤੇ ਤਾਏ ਤੇ ਚਾਚੇ ਨੇ ਬਹੁਤ ਕੰਮ ਕਰਨਾ ਦਾਦੇ ਨੀ ਵੀ ਬਹੁਤ ਕੰਮ ਕਰਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ