ਕਿੰਨੀ ਦੇਰ ਤੋਂ ਦੋਵੇਂ ਤਸਵੀਰਾਂ ਵੇਖੀ ਜਾਨਾਂ..ਦਿੰਨਾ ਵਿੱਚ ਹੀ ਕਿੰਨਾ ਫਰਕ ਪੈ ਗਿਆ..ਪੁੱਤ ਦੇ ਨਾਲ ਹਰ ਸਟੇਜ ਤੇ ਭਰਾ ਬਣ ਖਲੋਂਦੇ ਨੇ ਦਾਹੜੀ ਰੰਗਣੀ ਵੀ ਛੱਡ ਦਿੱਤੀ..ਜੰਮਣ ਵਾਲੀ ਸਤਿਕਾਰਿਤ ਮਾਤਾ ਨੇ ਉਮਰ ਮੁਤਾਬਿਕ ਕੀਤਾ ਜਾਂਦਾ ਹਾਰ ਸ਼ਿੰਗਾਰ..ਕਾਲਾ ਸਿਆਹ ਰੰਗ..ਕੈਂਚੀ ਚੱਪਲਾਂ..ਸਧਾਰਨ ਜਿਹਾ ਸੂਟ ਅਤੇ ਕੁੜਤਾ ਪਜਾਮਾਂ..ਪੂਰਾਣੇ ਵੇਲੇ ਆਖਿਆ ਜਾਂਦਾ ਸੀ..”ਦੌਲਤ ਗੁਜ਼ਰਾਨ..ਔਰਤ ਈਮਾਨ ਅਤੇ ਪੁੱਤਰ ਨਿਸ਼ਾਨ”..!
ਜਦੋਂ ਟੀਸੀ ਤੇ ਅੱਪੜ ਗਿਆ ਕੋਈ ਇੰਝ ਦਾ ਨਿਸ਼ਾਨ ਧਰੂ ਤਾਰਾ ਬਣ ਇੱਕਦਮ ਹੀ ਗਵਾਚ ਜਾਵੇ ਤਾਂ ਐਸੀ ਮਾਨਸਿਕਤਾ ਹੋ ਜਾਣੀ ਸੁਭਾਵਿਕ ਹੀ ਤਾਂ ਹੈ..ਸਭ ਕੁਝ ਖਾਲੀ ਖਾਲੀ..ਹੱਸਣ ਨੂੰ ਵੀ ਚਿੱਤ ਨੀ ਕਰਦਾ..ਖੁਸ਼ੀ ਮੌਕੇ ਆਪੇ ਰੋਣ ਨਿੱਕਲ ਜਾਂਦਾ..ਅਸੀਂ ਹੱਸਣਾ ਭੁੱਲ ਗਏ..ਤੇਰੇ ਬਾਝੋਂ ਰੁਲ ਗਏ..ਸੀਨੇ ਵਿੱਚ ਲਗਾਤਾਰ ਇੱਕ ਸੂਲ ਚੁੱਬਦੀ ਰਹਿੰਦੀ..!
ਬਾਪੂ ਬਲਕੌਰ ਸਿੰਘ ਆਖਦਾ ਜਦੋਂ ਵੀ ਨੀਂਦਰ ਪੈਂਦੀ ਏ ਤਾਂ ਜਿਊਣ ਜੋਗਾ ਸੁਫ਼ਨੇ ਵਿੱਚ ਆ ਜਾਂਦਾ..!
ਚਿਰਾਂ ਤੋਂ ਗੂੜੀ ਨੀਂਦਰ ਸੁੱਤੀ ਇੱਕ ਬਿਮਾਰ ਮਾਨਸਿਕਤਾ ਅਤੇ ਕੌਮੀਅਤ ਦੀ ਭਾਵਨਾ ਇੱਕਠੀਆਂ ਜੂ ਜਾਗ ਪਈਆਂ ਸਨ..ਸਿਸਟਮ ਨੂੰ ਹੱਥਾਂ ਪੈਰਾਂ ਦੀ ਪੈ ਗਈ..ਫੇਰ ਮੁਕਾ ਦਿੱਤਾ..ਇੰਝ ਹੀ ਦੀਪ ਸਿੱਧੂ ਨਾਲ ਹੋਇਆ ਸੀ..ਅਗਿਓਂ ਵੀ ਹੁੰਦਾ ਰਹੇਗਾ..ਤਿੰਨ ਦਹਾਕੇ ਪਹਿਲੋਂ ਵੀ ਇੰਝ ਹੀ ਹੋਇਆ ਕਰਦਾ ਸੀ..ਰਾਤੋ ਰਾਤ ਚੁੱਕ ਕੇ ਅਗਲੀ ਸੁਵੇਰ ਕਿਸੇ ਨਹਿਰ ਕੰਢੇ ਸੁੱਟ ਦਿੱਤਾ ਜਾਂਦਾ..ਆਪਸੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ