ਅੱਜ ਸਿੰਮੀ ਫੁੱਲੀ ਨੀ ਸਮਾ ਰਹੀ ਸੀ ਸਹੇਲੀਆਂ ਨੂੰ ਹੱਸ ਹੱਸ ਦੱਸ ਰਹੀ ਸੀ ਕੇ ਅੱਜ ਮੇਰਾ ਚਾਰ ਸਾਲਾਂ ਤੋਂ ਪਿਆ ਪਿਆਰ ਪ੍ਰਵਾਨ ਚੜਨ ਜਾ ਰਿਹਾ ਹੈ । ਅੱਜ ਮੇਰੇ ਡੈਡੀ ਨਸੀਬ ਦੇ ਘਰ ਮੇਰੇ ਰਿਸ਼ਤੇ ਦੀ ਗੱਲ ਪੱਕੀ ਕਰਨ ਗਏ ਹਨ । ਸਾਰਾ ਦਿਨ ਉਡੀਕਦੀ ਰਹੀ ਤੇ ਸ਼ਾਮੀ ਜਦੋਂ ਸਿੰਮੀ ਦੇ ਡੈਡੀ ਘਰ ਆਏ ਤਾਂ ਉਹ ਉਸਨੂੰ ਨਿਰਾਸ਼ ਜਾਪੇ । ਸਿੰਮੀ ਆਪਣੇ ਡੈਡੀ ਦੇ ਦੁਆਲੇ ਆਨੀ ਬਹਾਨੇ ਚੱਕਰ ਮਾਰਨ ਲੱਗੀ ਕੇ ਡੈਡੀ ਕੋਈ ਖੁਸ਼ਖਬਰੀ ਸੁਣਾਉਣਗੇ .. ਪਰ ਉਹਨਾਂ ਦੀ ਖਾਮੋਸ਼ੀ ਤੋਂ “ਕੁਝ ਸਹੀ ਨਹੀਂ ਹੋਇਆ “ ਦਾ ਅੰਦਾਜਾ ਲਗਾ ਰਹੀ ਸੀ । ਸਿੰਮੀ ਦੀ ਮਾਂ ਦੇ ਪੁੱਛਣ ਤੇ ਉਹਨਾਂ ਇਹ ਕਹਿ ਟਾਲ-ਮਟੋਲ ਕਰ ਦਿੱਤੀ ਕੇ ਇਹ ਰਿਸ਼ਤੇ ਐਨੇ ਸੁਖਾਲੇ ਨਹੀਂ ਨੇਪਰੇ ਚੜਦੇ ਹੁੰਦੇ …ਰਾਤ ਨੂੰ ਸਾਰਿਆਂ ਨੇ ਰੋਟੀ ਖਾਧੀ ਤੇ ਸੌਂ ਗਏ । ਜਦੋਂ ਸਵੇਰੇ ਸਿੰਮੀ ਤੇ ਉਸਦੇ ਡੈਡੀ ਆਪਣੀ ਆਪਣੀ ਡਿਉਟੀ ਤੇ ਇਕੱਠੇ ਜਾ ਰਹੇ ਸਨ ਤਾਂ ਸਿੰਮੀ ਦੇ ਡੈਡੀ ਨੇ ਉਸਨੂੰ ਹਸਪਤਾਲ ਉਸਦੀ ਡਿਉਟੀ ਲਈ ਉਤਾਰ ਦਿੱਤਾ ਤੇ ਇਹ ਕਹਿ ਕੇ ਆਪਣੀ ਡਿਉਟੀ ਚਲੇ ਗਏ ਕੇ ਸਿੰਮੀ ਅੱਜ ਤੋਂ ਬਾਅਦ ਤੂੰ ਨਸੀਬ ਨੂੰ ਨਹੀਂ ਬੁਲਾਏਂਗੀ …ਜੋ ਤੂੰ ਸੋਚ ਰਹੀ ਸੀ ..ਉਹ ਗਲਤ ਸੀ । ਹੁਣ ਇੱਕ ਘਟਨਾ ਸਮਝ ਸਦਾ ਲਈ ਭੁੱਲ ਜਾਹ… !
ਮੈਂ ਲੇਟ ਹੋ ਰਿਹਾਂ ਹਾਂ ਮੇਰਾ ਪੁੱਤ..” ਤੂੰ ਦਿਲ ਤੇ ਗੱਲ ਨਹੀਂ ਲਾਉਣੀ ਤੇ ਹੌਸਲੇ ਨਾਲ ਰਹਿਣਾ ਹੈ “ ਕਹਿ ਕੇ ਚਲੇ ਗਏ ।
ਸੋਚਾਂ ਵਿੱਚ ਗੁੰਮ ਸਿੰਮੀ ਨਿਰਾਸ਼ ਮਨ ਵਿੱਚ ਅਨੇਕਾਂ ਸਵਾਲ ਘੜਦੀ ਸਾਰਾ ਦਿਨ ਬੇਚੈਨ ਰੋਂਦੀ ਰਹੀ ਤੇ ਸ਼ਾਮ ਨੂੰ ਨਸੀਬ ਦੇ ਘਰ ਲੈਡ ਲਾਈਨ ਤੇ ਫੋਨ ਕਰਲਿਆ । ਪਹਿਲਾਂ ਤਾਂ ਕਈ ਕਾਲਾਂ ਰਿਸੀਵ ਨਾ ਹੋਈਆਂ ਤਾਂ ਅੰਤ ਇੱਕ ਕਾਲ ਰਿਸੀਵ ਹੋਂਈ ਤਾਂ ਸਿੰਮੀ ਨੇ ਨਸੀਬ ਦਾ ਪੁੱਛਿਆ ,
ਅੱਗੋ ਆਵਾਜ਼ ਆਈ ਕੇ ਸਾਰੇ ਘਰ ਵਾਲੇ ਨਸੀਬ ਸਮੇਤ ਅੱਜ ਕੁੜੀ ਵੇਖਣ ਗਏ ਸੀ …ਉਹਨਾਂ ਨੂੰ ਕੁੜੀ ਪਸੰਦ ਆ ਗਈ ਤੇ ਚੁੰਨੀ ਚੜਾਵਾ ਕਰ ਲੈਣਾ ਹੈ… ਪਰ ਅਜੇ ਵਿਆਹ ਕੇ ਘਰ ਨਹੀਂ ਆਏ ..ਇਹ ਸੁਣ ਸਿੰਮੀ ਗਸ਼ ਖਾ ਕੇ ਡਿੱਗ ਪਈ .. ਹਸਪਤਾਲ ਵਿੱਚ ਇਲਾਜ ਕੀਤਾ ਗਿਆ ਤੇ ਕਈ ਘੰਟਿਆਂ ਦੇ ਬਾਅਦ ਹੋਸ਼ ਵਿੱਚ ਆਈ … ।
“ਕਈ ਵਾਰ ਅਸੀਂ ਰਿਸ਼ਤਿਆਂ ਦੀਆਂ ਕੱਚੀਆਂ ਤੰਦਾਂ ਨੂੰ ਪੱਕੀਆਂ ਸਮਝ ਜਿੰਦਗੀ ਦਾ ਨੁਕਸਾਨ ਕਰ ਲੈਂਦੇ ਹਾਂ ..ਰਿਸ਼ਤੇ ਬੇਸ਼ੱਕ ਦਿਲ ਦੇ ਕਿੰਨੇ ਕਰੀਬ ਹੋਣ …ਪਰ ਜਦੋਂ ਤੱਕ ਸਮਾਜ ਦੀ ਮੋਹਰ ਨਹੀਂ ਲੱਗਦੀ , ਉਹਨਾਂ ਨੂੰ ਨਜ਼ਾਇਜ਼ ਹੀ ਸਮਝਿਆ ਜਾਂਦਾ ਹੈ ।”
ਹੋਸ਼ ਆਉਣ ਤੋਂ ਬਾਅਦ ਉਹ ਪੱਥਰ ਹੋ ਚੁੱਕੀ ਸੀ । ਵਿਆਹ ਤੋਂ ਅਗਲੇ ਦਿਨ ਨਸੀਬ ਸ਼ਰਾਬ ਨਾਲ ਗੁੱਟ ਹਸਪਤਾਲ ਸਿੰਮੀ ਨੂੰ ਮਿਲਣ ਆਇਆ ਤਾਂ ਉਸਨੂੰ ਵੇਖ ਸਿੰਮੀ ਨੇ ਕਦਮ ਪਿਛਾਂਹ ਕਰ ਲਏ । ਉਸਨੂੰ ਅਣਗੌਲਿਆ ਕਰ ਆਪਣੇ ਹੋਸਟਲ ਚਲੀ ਗਈ । ਨਸੀਬ ਰੋਜ਼ ਸ਼ਰਾਬ ਨਾਲ ਰੱਜ ਕੇ ਹਸਪਤਾਲ ਦੇ ਮੂਹਰੇ ਬਣੇ ਹੋਟਲ ਵਿੱਚ ਬੈਠਾ ਰਹਿੰਦਾ ਜਦੋਂ ਤੱਕ ਸਿੰਮੀ ਦੀ ਡਿਉਟੀ ਦੀ ਸ਼ਿਫਟ ਪੂਰੀ ਨਾ ਹੁੰਦੀ । ਹੁਣ ਦੋਨਾਂ ਦੀ ਬੋਲਚਾਲ ਪੂਰੀ ਬੰਦ ਹੋ ਚੁੱਕੀ ਸੀ ਨਾ ਇੱਕ ਦੂਜੇ ਦੀ ਸੁਣੀ ਤੇ ਨਾਂ ਕਹੀ …।
ਇੰਝ ਹੀ ਚਾਰ ਮਹੀਨੇ ਬੀਤ ਗਏ .. ਇੱਕ ਦਿਨ ਸਰਦੀਆਂ ਵਿੱਚ ਸਿੰਮੀ ਦੀ ਨਾਈਟ ਸ਼ਿਫਟ ਸੀ ਤੇ ਰਾਤ ਨੂੰ ਦਸ ਵਜੇ ਇੱਕ ਐਕਸੀਡੈਂਟ ਕੇਸ ਆਇਆ .. ਐਮਰਜੈਸੀ ਸੀਰੀਅਸ ਕੇਸ ਸੁਣ ਸਾਰੇ ਹਸਪਤਾਲ ਵਿੱਚ ਹਫੜਾ ਦੱਫੜੀ ਮੱਚ ਗਈ .. ਸਾਰੇ ਪੇਸ਼ੈਟਾਂ ਦੀ ਮੱਦਦ ਕਰਨ ਲਈ ਭੱਜੇ । ਜਿਉ ਹੀ ਸਿੰਮੀ ਨੇ ਐਬੂਲੈਸ ਕੋਲ ਜਾ ਕੇ ਵੇਖਿਆ ਤਾਂ ਸਿੰਮੀ ਗ਼ਸ਼ ਖਾ ਕੇ ਡਿੱਗ ਪਈ । ਡਾਕਟਰ ਨੇ ਐਬੂਲਸ ਵਿੱਚ ਪਏ ਮਰੀਜ਼ਾਂ ਨੂੰ ਮਿ੍ਰਤਕ ਐਲਾਨ ਦਿੱਤਾ ਸੀ । ਅਤੇ ਉਹਨਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਸੀ । ਉਹ ਦੋਵੇਂ ਲਾਸ਼ਾਂ ਨਸੀਬ ਤੇ ਉਸਦੇ ਜੀਜੇ ਦੀਆਂ ਸਨ । ਸਾਰੇ ਹਸਪਤਾਲ ਵਿੱਚ ਸੋਗ ਦਾ ਮਾਹੌਲ ਬਣ ਗਿਆ ।ਸਿੰਮੀ ਨੂੰ ਉੱਥੇ ਹੀ ਦਾਖਲ ਕੀਤਾ ਗਿਆ । ਅਗਲੇ ਦਿਨ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਇੱਕ ਵਜੇ ਦੋਨਾਂ ਦਾ ਸੰਸਕਾਰ ਹੋਣਾ ਸੀ । ਪਹਿਲਾਂ ਨਸੀਬ ਦੇ ਜੀਜੇ ਦਾ ਸਸਕਾਰ ਕੀਤਾ ਤੇ ਬਾਅਦ ਵਿੱਚ ਨਸੀਬ ਨੂੰ ਉਸਦੇ ਪਿੰਡ ਲਿਜਾਇਆ ਗਿਆ । ਸਾਰੇ ਹਸਪਤਾਲ ਦੇ ਸਟਾਫ ਮੈਂਬਰ ਸਿੰਮੀ ਕਰਕੇ ਨਸੀਬ ਤੋਂ ਵਾਕਿਫ਼ ਸਨ । ਹਸਪਤਾਲ ਦਾ ਸਟਾਫ ਵੀ ਸਿੰਮੀ ਨੂੰ ਨਾਲ ਲੈ ਕੇ ਉਸਦੇ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਗਿਆ । ਜਿਉਂ ਹੀ ਨਸੀਬ ਦੀ ਮਾਂ ਨੂੰ ਪਤਾ ਲੱਗਾ ਕੇ ਸਿੰਮੀ ਵੀ ਪਹੁੰਚੀ ਹੈ ਤਾਂ ਉਸਦੀ ਮਾਂ ਨੇ ਸਿੰਮੀ ਨੂੰ ਵੇਖ ਘਟੀਆ ਸ਼ਬਦਾਵਲੀ ਵਿੱਚ ਵੈਣ ਪਾਉਣੇ ਸ਼ੁਰੂ ਕਰ ਦਿੱਤੇ । ਉਹ ਕਹਿ ਰਹੀ ਸੀ “ਮੇਰੇ ਪੁੱਤ ਨੂੰ ਖਾਣ ਵਾਲੀ ਡੈਣ ਵੀ ਆ ਪਹੁੰਚੀ … ਮੇਰੇ ਪੁੱਤ ਦੇ ਕਈ ਸਾਲਾਂ ਤੋਂ ਮਗਰ ਪਈ ਸੀ ਚੰਦਰੀ ….ਅੰਤ ਖਾ ਲਿਆ ਮੇਰਾ ਪੁੱਤ ਪਾਪਣ ਨੇ .. “
ਐਨੀ ਕਹਿਰ ਵਿੱਚ ਸਾਰਿਆਂ ਦੇ ਵੈਣ ਸੁਣ ਰੌਂਗਟੇ ਖੜੇ ਹੋ ਗਏ .. ਨਸੀਬ ਦੀਆਂ ਭੈਣਾਂ ਨੇ ਆਵਦੀ ਮਾਂ ਨੂੰ ਬਥੇਰਾ ਸਮਝਾਇਆ ਕੇ ਇਸ ਤਰ੍ਹਾਂ ਨਾ ਕਹੇ.. ਪਰ ਉਹ ਰੁਕੀ ਨਹੀਂ । ਸਿੰਮੀ ਚੁੱਪ-ਚਾਪ ਸਟਾਫ ਦੇ ਨਾਲ ਬੈਠ ਚੁੱਪਚਾਪ ਜਰਦੀ ਰਹੀ ਤੇ ਬਣੇ ਹਾਲਾਤਾਂ ਮੁਤਾਬਿਕ ਲਹੂ-ਲੁਹਾਣ ਹੋਈ ਸਿੰਮੀ ਨੇ ਮਨ ਹੀ
ਮਨ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ ਸੀ…!ਨਸੀਬ ਦੀ ਮਾਂ ਦੇ ਤੀਰ ਵਾਂਗ ਵੱਜੇ ਬੋਲਾਂ ਦਾ ਹਿਸਾਬ ਚੁੱਕਦਾ ਕਰੇਗੀ ਜੋ ਨਸੀਬ ਦੇ ਸੰਸਕਾਰ ਉੱਪਰ ਬੋਲੇ ਸਨ…!!
.” ਜਦੋਂ ਅਣਖ ਜਾਗ ਪਵੇ ਤਾਂ ਸਾਰੀਆਂ ਇੱਛਾਵਾਂ ਮਰ ਜਾਂਦੀਆਂ ਹਨ “।
ਸਾਰੇ ਇਕੱਠ ਦਾ ਧਿਆਨ ਸਿੰਮੀ ਵਿੱਚ ਸੀ । ਖਾਮੋਸ਼ ਹੋਏ ਗਮ ਦੇ ਸਾਏ ਹੇਠ ਸਾਰੇ ਸਟਾਫ ਮੈਬਰ ਸੰਸਕਾਰ ਕਰਵਾ ਸਿੰਮੀ ਨੂੰ ਨਾਲ ਲੈ ਕੇ ਵਾਪਿਸ ਹਸਪਤਾਲ ਆ ਗਏ । ਸਿੰਮੀ ਨੇ ਹਫਤੇ ਦੀ ਛੁੱਟੀ ਲੈ ਲਈ ਤੇ ਘਰੇ ਵੀ ਨਸੀਬ ਦੀ ਮੌਤ ਬਾਰੇ ਜ਼ਿਕਰ ਨਾ ਕੀਤਾ ਤੇ ਨਾ ਘਰ ਗਈ ।
ਆਪਣੇ ਮਨ ਵਿੱਚ ਜਿੰਦਗੀ ਦੇ ਕੀਤੇ ਅਨਿਆਂ ਨਾਲ ਨਜਿੱਠਦੀ ਕਈ ਦਿਨ ਚੁੱਪ ਰਹੀ ।
ਉੱਧਰ ਦੂਜੇ ਪਾਸੇ ਅੰਗੀਠਾ ਇਕੱਠਾ ਕਰਨ ਦੀ ਰਸਮ ਮੌਕੇ ਨਸੀਬ ਦੇ ਸਹੁਰਿਆਂ ਨੇ ਆਪਂਣੀ ਧੀ ਨੂੰ ਰਿਸ਼ਤਾ ਤੋੜ ਆਵਦੇ ਘਰ ਲਿਜਾਣ ਦੀ ਕੋਸ਼ਿਸ਼ ਕੀਤੀ । ਨਸੀਬ ਦੀ ਪਤਨੀ ਚਾਰ ਮਹੀਨੇ ਤੋਂ ਗਰਭਵਤੀ ਸੀ.. ਪਰ ਉਸਦੇ ਸਹੁਰਿਆਂ ਨੇ ਉਸ ਬੱਚੇ ਨੂੰ ਜਨਮ ਦੇਣ ਤੋਂ ਇਨਕਾਰ ਕਰ ਦਿੱਤਾ । ਤੇ ਆਵਦੀ ਧੀ ਨੂੰ ਉਸੇ ਦਿਨ ਵਾਪਿਸ ਲਿਜਾਣ ਦੀ ਜਿੱਦ ਕੀਤੀ ।
ਦੋਨੋ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਸਲਾ ਨਾ ਸੁਲਝਿਆ ਤਾਂ ਫਿਰ ਵਿਮਨ ਸੈੱਲ ਨੇ ਆ ਕੇ ਮੌਕੇ ਤੇ ਫੈਸਲਾ ਕੀਤਾ ਕੇ ਨਸੀਬ ਦੀ ਪਤਨੀ ਬੱਚੇ ਨੂੰ ਜਨਮ ਦੇ ਕੇ ਵਾਪਿਸ ਪੇਕੇ ਪਰਤ ਜਾਵੇਗੀ । ਬੱਚੇ ਦੇ ਹੱਕਦਾਰ ਨਸੀਬ ਦੇ ਮਾਪੇ ਹੋਣਗੇ ।
ਨਸੀਬ ਦੀ ਭੈਣ ਹਰ ਹਫਤੇ ਸਿੰਮੀ ਨੂੰ ਮਿਲ਼ਣ ਆਇਆ ਕਰਦੀ ਤੇ ਉਸਤੋਂ ਮਾਂ ਦੀ ਕੀਤੀ ਗਲਤੀ ਦੀ ਮੁਆਫੀ ਮੰਗਦੀ । ਸਿੰਮੀ ਨੂੰ ਹੌਸਲਾ ਦਿੰਦੀ । ਸਿੰਮੀ ਦੇ ਮਨ ਵਿੱਚ ਅਨੇਕਾਂ ਸਵਾਲ ਅਣ ਸੁਣੇ ਰਹਿ ਗਏ ਸਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ