ਕਿਓ ਨਹੀਂ ਦਿੱਤਾ ਜਾਂਦਾ ਸਕੂਲਾਂ ’ਚ ਬੱਚਿਆਂ ਨੂੰ ਸਿੱਖੀ ਦਾ ਗਿਆਨ? _ਧੰਜਲ ਜ਼ੀਰਾ।
ਕਿਓ ਨਹੀਂ ਦਿੱਤਾ ਜਾਂਦਾ ਸਕੂਲਾਂ ’ਚ ਬੱਚਿਆਂ ਨੂੰ ਸਿੱਖੀ ਦਾ ਗਿਆਨ?
ਬੜੇ ਮਾਣ ਦੀ ਗੱਲ੍ਹ ਆ ਕਿ ਸਾਡੇ ਪੰਜਾਬ ਚ ਬਹੁਤ ਵੱਡੇ ਵੱਡੇ ਤੇ ਵਧੀਆ ਸਕੂਲ ਹਨ। ਜਿੱਥੇ ਵਿਦੇਸ਼ਾਂ ਵਿੱਚੋਂ ਵੀ ਬੱਚੇ ਪੜ੍ਹਣ ਵਾਸਤੇ ਆਉਂਦੇ ਹਨ। ਜਿੱਥੋਂ ਦਾ ਪੜਿਆ ਬੱਚਾ ਬਹੁਤ ਉੱਚੇ ਅਹੁਦੇ ‘ਤੇ ਪਹੁੰਚ ਜਾਂਦਾ ਹੈ। ਸਕੂਲ ਦਾ ਨਾਮ ਰੌਸ਼ਨ ਕਰਦਾ ਹੈ, ਪਰ ਸ਼ਰਮ ਵਾਲੀ ਗੱਲ੍ਹ ਇਹ ਹੈ ਕਿ ਇਹਨਾਂ ਵੱਡੇ ਸਕੂਲਾਂ ‘ਚ ਇਕੱਲੀ ਅੰਗਰੇਜੀ ਸੱਭਿਅਤਾ ਨੂੰ ਹੀ ਮਾਣਤਾ ਦਿੱਤੀ ਜਾਂਦੀ ਹੈ, ਨਾ ਕਿ ਸਾਡੇ ਸਿੱਖ ਧਰਮ ਨੂੰ।
ਕਿਓ ਨਹੀਂ ਦੱਸਿਆ ਜਾਂਦਾ ਬੱਚਿਆਂ ਨੂੰ ਸਾਡੇ ਸਿੱਖ ਧਰਮ ਬਾਰੇ?
ਕਿਓ ਨਹੀਂ ਪੜਾਉਂਦੇ ਅਧਿਆਪਕ ਬੱਚਿਆਂ ਨੂੰ ਸਿੱਖੀ ਬਾਰੇ?
ਕੀ ਗੱਲ੍ਹ ਅਧਿਆਪਕਾਂ ਨੂੰ ਗਿਆਨ ਨਹੀਂ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ, ਸਾਡੇ ਗੁਰੂਆਂ ਬਾਰੇ?
ਕੀ ਗੱਲ੍ਹ ਮਾਪੇ ਸਕੂਲਾਂ ਨੂੰ ਫੀਸਾਂ ਪੂਰੀਆਂ ਨਹੀਂ ਦਿੰਦੇ
ਜਾਂ
ਸਿੱਖ ਧਰਮ ਪੜ੍ਹਣ ਲਈ ਅਲੱਗ ਤੋਂ ਫੀਸ ਦੇਣੀ ਪੈਂਦੀ ਹੈ?
ਜੇ ਨਹੀਂ ਪੜਾ ਸਕਦੇ ਸਕੂਲਾਂ ‘ਚ ਬੱਚਿਆਂ ਨੂੰ ਸਿੱਖ ਧਰਮ ਬਾਰੇ ਤਾਂ ਜਦੋਂ ਬੱਚੇ ਦਾ ਦਾਖਲਾ ਹੁੰਦਾ ਹੈ, ਉਹਦੇ ਨਾਲ ਹੀ ਬੱਚੇ ਦੇ ਮਾਪਿਆਂ ਨੂੰ ਜਾਗਰੂਕ ਕਰਾਓ, ਕਿ ਅਸੀਂ ਤੁਹਾਡੇ ਬੱਚੇ ਨੂੰ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ ਨਹੀਂ ਪੜਾ ਸਕਦੇ, ਇਹਦੀ ਲਈ ਤੁਹਾਨੂੰ ਬਾਹਰੋਂ ਟਿਊਸ਼ਨ ਲੈਣੀ ਪਵੇਗੀ।
ਦੇਖਣ ਵਿੱਚ ਆਇਆ ਹੈ ਕਿ ਕਈ ਵੲਰ ਕਿਸੇ ਚੈਨਲ ਦੇ ਐਂਕਰ ਵੱਲੋਂ ਮਾਇਕ ਲਿਆ ਕੇ ਕਿਸੇ ਬੱਚੇ ਦੇ ਅੱਗੇ ਕਰਕੇ ਉਹਨੂੰ ਸਵਾਲ ਪੁੱਛਿਆ ਜਾਂਦਾ ਹੈ,
ਹਾਂਜੀ ਦੱਸੋ ਬੱਚਿਓ, ਗੁਰੂ ਨਾਨਕ ਦੇਵ ਜੀ ਕੌਣ ਸਨ?
ਤੇ ਅੱਗੋਂ ਪਹਿਲੇ ਬੱਚੇ ਦਾ ਜਵਾਬ ਆਉਂਦਾ, ਮੈਨੂੰ ਨਹੀਂ ਪਤਾ।
ਦੂਜੇ ਬੱਚੇ ਦਾ ਜਵਾਬ ਆਉਂਦਾ, I don’t know
ਤੀਜੇ ਬੱਚੇ ਦਾ ਜਵਾਬ ਆਉਂਦਾ, ਸਾਨੂੰ ਇਹ ਲੇਖ ਹੀ ਨਹੀਂ ਹੈ।
ਚੌਥੇ ਬੱਚੇ ਦਾ ਜਵਾਬ ਆਉਂਦਾ, ਸਾਨੂੰ ਪੜਾਇਆ ਹੀ ਨਹੀਂ ਜਾਂਦਾ ਇਹਦੇ...
...
ਬਾਰੇ।
ਜਦੋਂ ਬੱਚਿਆਂ ਨੂੰ ਸਕੂਲਾਂ ‘ਚ ਗੁਰੂਆਂ ਬਾਰੇ ਪੜਾਇਆ ਹੀ ਨਹੀਂ ਜਾਂਦਾ ਤਾਂ ਉਹ ਵਿਚਾਰੇ ਜਵਾਬ ਵੀ ਕਿੱਥੋਂ ਦੇਣ? ਕਿਹੜੇ ਮਹਿਕਮੇ ਨੇ ਕਨੂੰਨ ਪਾਸ ਕੀਤਾ ਹੈ ਕਿ ਬੱਚਿਆਂ ਨੂੰ ਸਿੱਖੀ ਦਾ ਗਿਆਨ ਨਹੀਂ ਦੇਣਾ? ਉਹਨਾਂ ਨੂੰ ਉਹਨਾਂ ਦੇ ਗੁਰੂਆਂ ਬਾਰੇ ਨਹੀਂ ਦੱਸਣਾ। ਚਲੋ ਮੰਨ ਲੈਨੇ ਆ ਕਿ ਸਕੂਲ ਦਾ ਪੱਧਰ ਬਹੁਤ ਉੱਚਾ ਏ, ਉਹ ਪੰਜਾਬੀ ਨਹੀਂ ਪੜਾਉਂਦੇ, ਸਾਰਾ ਕੁੱਝ ਅੰਗਰੇਜੀ ‘ਚ ਹੀ ਪੜਾਉਂਦੇ ਹਨ ਤੇ ਗੁਰੂਆਂ ਬਾਰੇ ਤਾਂ ਸਾਰੀਆਂ ਭਾਸ਼ਾਵਾਂ ‘ਚ ਅਨੁਵਾਦ ਹੈ, ਬੱਚਿਆਂ ਨੂੰ ਅੰਗਰੇਜੀ ਵਿੱਚ ਵੀ ਸਿੱਖੀ ਦਾ ਗਿਆਨ ਦਿੱਤਾ ਜਾ ਸਕਦਾ ਹੈ।
ਮੈਂ ਇਹ ਨਹੀਂ ਕਹਿੰਦਾ ਕਿ ਸਕੂਲਾਂ ਵਾਲੇ ਦੂਜੇ ਵਿਸ਼ੇ ਬੰਦ ਕਰ ਦੇਣ, ਨਹੀਂ , ਬਲਕਿ ਉਹਨਾਂ ਦੇ ਨਾਲ ਨਾਲ ਹਰੇਕ ਬੱਚੇ ਨੂੰ ਉਹਨਾਂ ਦੇ ਗੁਰੂਆਂ ਬਾਰੇ ਵੀ ਚਾਣਨਾ ਪਾਉਣ।
ਮੈਂ ਕੱਲੇ ਸਿੱਖ ਭਾਈਚਾਰੇ ਦੀ ਗੱਲ੍ਹ ਨਹੀਂ ਕਰਦਾ, ਸਾਰੇ ਧਰਮਾਂ ਚ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਗੁਰੂਆਂ ਦਾ ਗਿਆਨ ਹੋਣਾ ਲਾਜਮੀ ਹੈ, ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ।
ਇੱਥੇ ਇਕੱਲੇ ਸਕੂਲਾਂ ਵਾਲੇ ਗਲਤ ਨਹੀਂ ਹਨ, ਇੱਥੇ ਕੁੱਝ ਕੂ ਫੀਸਦੀ ਮਾਪੇ ਵੀ ਗਲਤ ਹਨ, ਜਿਹੜੇ ਕਿ ਆਪ ਸਿੱਖ ਹੋਣ ਦੇ ਨਾਤੇ ਬੱਚਿਆਂ ਨੂੰ ਸਿੱਖੀ ਦਾ ਗਿਆਨ ਨਹੀਂ ਦੇ ਸਕਦੇ।
ਮੇਰਾ ਤਾਂ ਕਹਿਣਾ ਸਾਰੇ ਸਕੂਲਾਂ ‘ਚ ਦੂਜੇ ਵਿਸ਼ਿਆਂ ਦੇ ਨਾਲ ਨਾਲ ਇੱਕ ਪੀਰੀਅਡ ਗੁਰੂਆਂ ਦੀਆਂ ਸਿੱਖਿਆਵਾਂ ਬਾਰੇ ਵੀ ਹੋਣਾ ਚਾਹੀਦਾ ਹੈ। ਤਾਂ ਕਿ ਕੋਈ ਵੀ ਬੱਚਾ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਵਾਂਝਾ ਨਾ ਰਹਿ ਸਕੇ।
ਧੰਜਲ ਜ਼ੀਰਾ।
+91-98885-02020
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਅੰਬਰ ਮਾਪਿਆਂ ਦੀ ਕੱਲੀ ਕਾਰੀ ਧੀ ਸੀ ਮਾਪੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਸ ਦੇ ਮਾਪਿਆਂ ਨੇ ਅੰਬਰ ਲਈ ਬਹੁਤ ਸੋਹਣਾ ਮੁੰਡਾ ਲੱਭਿਆ ਸੀ.ਜੋ ਕੀ ਸਰਕਾਰੀ ਨੌਕਰੀ ਕਰਦਾ ਸੀ .ਤੇ ਨਿੱਤ ਗੁਰੂ ਕਰ ਜਾਂਦਾ ਸੀ .ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗ ਪਈਆਂ .ਮਾਪੇ ਰੀਝਾਂ ਨਾਲ ਅੰਬਰ ਦੇ ਵਿਆਹ ਦੀਆਂ Continue Reading »
ਪਹਿਲਾ ਅਤੇ ਦੂਜੇ ਭਾਗ ਨੂੰ ਪੜਨ ਵਾਲਿਆਂ ਦਾ ਬਹੁਤ ਸ਼ੁਕਰੀਆ। ਨਵੇਂ ਸਰੌਤਿਆਂ ਨੂੰ ਬੇਨਤੀ ਆ ਕਿ ਇਸ ਭਾਗ ਨੂੰ ਪੜਨ ਤੌਂ ਪਹਿਲਾਂ ਪਿੱਛਲੇ ਭਾਗ ਜਰੂਰ ਪੜ ਲੈਣ ਨਹੀਂ ਤਾਂ ਕੁੱਝ ਵੀ ਸਮਝ ਨੀ ਆਣਾ ਅਤੇ ਇਹ ਸੱਭ ਹਕੀਕਤ ਆ ਜੀ ਕੌਈ ਵੀ ਅੱਖਰ ਘੜ ਕੇ ਨੀ ਲਿਖਿਆ ਵਾ ਆ, ਸੌ Continue Reading »
ਬਲਵਿੰਦਰ ਸਿੰਘ ਭੁੱਲਰ ਚੋਣਾਂ ਨੇੜੇ ਆ ਗਈਆਂ ਤਾਂ ਸਿਆਸੀ ਆਗੂਆਂ ਦਾ ਦਲਬਦਲੀਆਂ ਦਾ ਦੌਰ ਸੁਰੂ ਹੋ ਗਿਆ। ਇੱਕ ਪਾਰਟੀ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਇੱਕ ਆਗੂ ਨੇ ਆਪਣੀ ਪਤਨੀ ਨੂੰ ਹੋਰ ਪਾਰਟੀ ਵਿੱਚ ਭੇਜ ਦਿੱਤਾ, ਕਿ ਆਪਣੀ ਪਾਰਟੀ ਨੇ ਤਾਂ ਟਿਕਟ ਤੋਂ ਜਵਾਬ ਦੇ ਹੀ ਦਿੱਤੈ ਸ਼ਾਇਦ ਦੂਜੀ ਪਾਰਟੀ ਨਾਲ Continue Reading »
ਸੰਦੀਪ ਸਿੰਘ ਉਰਫ ਦੀਪ ਸਿੱਧੂ ਭਾਵੈ ਦੁਨੀਆ ਤੋ ਚਲਿਆ ਗਿਆ ਪਰ ਹਜਾਰਾ ਦੀਪ ਸਿੱਧੂ ਆਪਣੇ ਮਗਰੋ ਪੈਦਾ ਕਰ ਗਿਆ । ਸਾਹਿਬ ਹਥ ਵਡਿਆਈਆਂ ਜਿਸ ਭਾਵੈ ਤਿਸ ਦੇਹਿ ।। ਮੈ ਦੇਖਿਆ ਜਦੋ ਦੀਪ ਸਿੱਧੂ ਕਿਸਾਨ ਅੰਦੋਲਨ ਤੋ ਪਹਿਲਾ ਫਿਲਮਾਂ ਵਿੱਚ ਸੀ ਬਹੁਤ ਘੱਟ ਲੋਕ ਜਾਣਦੇ ਹੋਣਗੇ ਜਾ ਉਸ ਨੂੰ ਜਿਆਦਾ ਇੱਜ਼ਤ Continue Reading »
ਸਨੈਪਚੈਟ ਲੇਖਕ- ਗੁਰਪ੍ਰੀਤ ਕੌਰ ਭਾਗ- ਆਖਰੀ ਉਸਦੇ ਇਜ਼ਹਾਰ ਏ ਮੁਹੱਬਤ ਦਾ ਬੇਸ਼ੱਕ ਮੈਂ ਕੋਈ ਜਵਾਬ ਨਾ ਦਿੱਤਾ। ਪਰ ਉਹ ਤੇ ਮੈਂ ਇੱਕ ਦੂਜੇ ਨਾਲ ਜੁੜ ਗਏ ਸੀ। ਉਹਦੀਆਂ ਮੇਰੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਪਰ ਉਹਨਾਂ ਗੱਲਾਂ ਦੀ ਹਾਲੇ ਵੀ ਇੱਕ ਅਦਿੱਖ ਹੱਦ ਸੀ, ਉਸ ਹੱਦ ਨੂੰ ਕਦੇ ਵੀ ਨਾ ਪਾਰ Continue Reading »
ਲਹੂ ਚਿੱਟਾ ਹੋ ਗਿਆ ————— ਦਰਵਾਜਾ ਤਾਂ ਖੁੱਲਾ ਐ, ਵਿਹੜੇ ਵਿਚੋਂ ਕੋਈ ਨਹੀਂ ਦਿਸਦਾ। ਚਲੋ ਆਵਾਜ਼ ਮਾਰ ਕੇ ਦੇਖ ਲੇਂਦੇ ਹਾਂ। ਬੰਤਾ ਸਿੰਘ ਉਏ ਕਿਧਰ ਐਂ, ਆਜਾ ਬਾਈ ਆਜਾ, ਇਥੇ ਹੀ ਹਾਂ। ਕਿਵੇਂ ਖੂੰਜੇ ਵਿੱਚ ਕੱਠਾ ਜਿਹਾ ਹੌਂਕੇ ਬੈਠਾਂ। ਜਦੋਂ ਦਾ ਵਲੈਤੋਂ ਮੁੜਿਆ ਬਾਹਰ ਹੀ ਨਹੀਂ ਨਿਕਲਦਾ। ਵਲੈਤ ਦੇ ਨਜ਼ਾਰੇ Continue Reading »
Gurpreet Kaur ਕਹਾਣੀ- ਚਰਿੱਤਰਹੀਣ ਭਾਗ- ਪਹਿਲਾ ਪਿਆਰ ਦੇ ਮਿੱਠੇ ਅਹਿਸਾਸ (ਮੈਂ ਇਸ ਸਮਾਜ, ਇਸ ਦੁਨੀਆਂ ਦੀਆਂ ਨਜ਼ਰਾਂ ਚ ਚਰਿੱਤਰਹੀਣ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਹਾਂ।) ( ਕਹਾਣੀ ਤੇ ਕਹਾਣੀ ਦੇ ਸਾਰੇ ਪਾਤਰ ਕਾਲਪਨਿਕ ਹਨ।) _______________________________ 25 ਫਰਵਰੀ 2001, ਮੇਰੇ ਵਿਆਹ ਦਾ ਦਿਨ, ਇਹ ਦਿਨ ਬੜਾ ਹੀ ਖਾਸ ਰਿਹਾ Continue Reading »
ਛੇ ਮਹੀਨੇ ਹੋ ਗਏ ਸਨ ਸਤਨਾਮ ਦੇ ਪਤੀ ਨੂੰ ਕੁਵੈਤ ਗਏ ਹੋਏ। ਪਰ ਪੈਸਾ ਘਰ ਇਕ ਵੀ ਨਹੀਂ ਸੀ ਭੇਜ ਸਕਿਆ। ਜਿਸ ਕੰਪਨੀ ਵਿੱਚ ਗਿਆ ਸੀ ਓਹ ਬੰਦ ਹੋਣ ਜਾ ਰਹੀ ਸੀ। ਸਾਰੇ ਬੰਦੇ ਵਾਪਸ ਭੇਜੇ ਜਾ ਰਹੇ ਸਨ। ਕਰਜ਼ ਸਿਰ ਤੇ ਚੜਿਆ ਹੋਇਆ ਸੀ। ਸਤਨਾਮ ਬੜੀ ਪਰੇਸ਼ਾਨ ਸੀ। ਵੈਸੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)