ਸਿਮਰ” ਨਾਮ ਸੀ ਉਸਦਾ..
ਬੀ.ਕਾਮ ਤੇ ਐੱਮ.ਕਾਮ ਅਸਾਂ ਦੋਹਾਂ ਨੇ ਇੱਕਠਿਆਂ ਨੇ ਹੀ ਕੀਤੀ..
ਅਕਸਰ ਹੀ ਪੜਾਈ ਵਿਚ ਪੱਛੜ ਜਾਇਆ ਕਰਦਾ..ਤਾਂ ਉਹ ਜਰੂਰੀ ਨੋਟਸ ਮੇਰੇ ਤੱਕ ਪਹੁੰਚਦੇ ਕਰ ਹੀ ਦਿਆ ਕਰਦੀ..!
ਸਾਡੀ ਆਪਸੀ ਗੱਲਬਾਤ ਸਿਰਫ ਬੋਧਿਕ ਲੈਣ ਦੇਣ ਤੱਕ ਹੀ ਸੀਮਤ ਸੀ..ਹੋਰ ਕਿਸੇ ਵੀ ਵਿਸ਼ੇ ਤੇ ਗੱਲ ਬਾਤ ਕਰਨ ਤੋਂ ਦੋਵੇਂ ਅਕਸਰ ਹੀ ਸੰਗ ਜਾਇਆ ਕਰਦੇ..!
ਫੇਰ ਆਖਰੀ ਫੇਅਰਵੈਲ ਪਾਰਟੀ ਵਿਚ ਖੁੱਲ ਕੇ ਗੱਲਾਂ ਹੋਈਆਂ..ਇੱਕ ਦੂਜੇ ਬਾਰੇ ਬਹੁਤ ਕੁਝ ਪਤਾ ਲੱਗਾ..!
ਦੋਵੇਂ ਜਾਣਦੇ ਸਾਂ ਕੇ ਉਸ ਦਿਨ ਮਗਰੋਂ ਦੋਹਾਂ ਦੀ ਜਿੰਦਗੀ ਦੇ ਰਾਹ ਬਦਲ ਜਾਣੇ ਸਨ..!
ਜੀ ਕੀਤਾ ਸਮੇ ਦੀ ਰਫਤਾਰ ਹੌਲੀ ਹੋ ਜਾਵੇ..ਪਰ ਪਤਾ ਹੀ ਨਹੀਂ ਲੱਗਾ ਕਦੋਂ ਮੇਲਾ ਉੱਜੜ ਗਿਆ..ਫੇਰ ਵੀ ਆਪਸੀ ਸੰਪਰਕ ਬਣਾਈ ਰੱਖਣ ਤੇ ਖਾਮੋਸ਼ ਸਹਿਮਤੀ ਜਿਹੀ ਬਣਾ ਹੀ ਲਈ!
ਮਗਰੋਂ ਉਹ ਬੀ ਐੱਡ ਕਰਕੇ ਟੀਚਰ ਬਣ ਗਈ ਸੀ..
ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਨਿਸੰਗ ਹੋ ਕੇ ਉਸਦਾ ਜਿਕਰ ਕਰ ਦਿੱਤਾ..
ਘਰੇ ਤੂਫ਼ਾਨ ਜਿਹਾ ਆ ਗਿਆ..ਜਾਤ ਬਰਾਦਰੀ..ਸਟੇਟਸ..ਰੁਤਬਾ..ਰਹਿਣ ਸਹਿਣ..ਆਰਥਿਕ ਅਤੇ ਸਮਾਜਿਕ ਵਖਰੇਵੇਂ..ਸਾਰਾ ਕੁਝ ਪੱਕੀ ਕੰਧ ਬਣ ਰਾਹ ਵਿਚ ਖਲੋ ਗਏ..!
ਮਾਂ ਨੇ ਮੰਜਾ ਅਤੇ ਜਿੱਦ ਦੋਵੇਂ ਚੀਜਾਂ ਇਕੱਠਿਆਂ ਹੀ ਫੜ ਲਈਆਂ..
ਅਖੀਰ ਗੋਡੇ ਟੇਕਣੇ ਪੈ ਗਏ..ਰਿਸ਼ਤੇਦਾਰੀ ਵਿਚੋਂ ਹੀ ਰਾਣੀ ਨਾਮ ਦੀ ਕੁੜੀ ਨੇ ਅਸਲ ਰਾਣੀ ਬਣ ਵੇਹੜੇ ਆਣ ਪੈਰ ਪਾਇਆ..!
ਅਗਲੇ ਵਰੇ ਫੇਰ ਓਹੀ ਵੇਹੜਾ “ਧੀ” ਦੀਆਂ ਕਿਲਕਾਰੀਆਂ ਨਾਲ ਮਹਿਕ ਉਠਿਆ..!
ਨਾਮ ਰੱਖਣ ਦਾ ਵਾਰੀ ਆਈ..
ਮੂਹੋਂ ਆਪ ਮੁਹਾਰੇ ਹੀ “ਸਿਮਰ ਕੌਰ” ਨਿੱਕਲ ਗਿਆ..
ਸਭ ਨੂੰ ਚੰਗਾ ਲਗਿਆ ਅਤੇ ਫੇਰ ਇਸੇ ਨਾਮ ਤੇ ਹੀ ਪੱਕੀ ਮੁਹਰ ਵੀ ਲੱਗ ਗਈ!
ਪੰਜ ਸਾਲ ਮਗਰੋਂ “ਸਿਮਰ” ਨੂੰ ਦਾਖਿਲ ਕਰਾਉਣ ਸਕੂਲੇ ਲੈ ਗਿਆ ਤਾਂ ਦਫਤਰ ਦੇ ਬਾਹਰ ਲੱਗੀ ਨੇਮ-ਪਲੇਟ ਤੇ “ਸਿਮਰ ਕੌਰ” ਦਾ ਨਾਮ ਪੜ ਮੱਥਾ ਜਿਹਾ ਠਣਕਿਆ..!
ਝਕਦਾ ਹੋਇਆ ਅੰਦਰ ਗਿਆ ਤਾਂ ਅੱਗੇ ਓਹੀ ਸੀ..!
ਨਜਰਾਂ ਮਿਲੀਆਂ..ਇੱਕ ਪਲ ਇੰਝ ਲਗਾ ਜਿੱਦਾਂ ਸਮੇਂ ਦਾ ਵਹਿਣ ਥੰਮ ਜਿਹਾ ਗਿਆ ਹੋਵੇ..!
ਕੁਝ ਕੂ ਪਲਾਂ ਦੀ ਖਾਮੋਸ਼ੀ ਮਗਰੋਂ ਉਸਨੇ ਧੀ ਦਾ ਨਾਮ ਪੁੱਛਿਆ..ਜੁਆਬ ਸੁਣਕੇ ਥੋੜੀ ਅਸਹਿਜ ਜਿਹੀ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ