ਸਿਮਰ ਦੀ ਹੱਡ-ਬੀਤੀ
ਸਿਮਰ ਘਰ ਵਿੱਚ ਵੱਡੀ ਧੀ ਹੋਣ ਕਰਕੇ ਦਾਦਕਿਆਂ ਤੇ ਨਾਨਕਿਆਂ ਦੀ ਬਹੁਤ ਜ਼ਿਆਦਾ ਲਾਡਲੀ ਸੀ। ਮਾਂ ਪਿਉ ਦੀ ਪਰੀ ਸੀ। ਆਪਣੀ ਦਾਦੀ ਦੀ ਚਹੇਤੀ ਧੀ ਤੇ ਪੱਕੀ ਸਹੇਲੀ ਸੀ । ਪੜਾਈ ਦੇ ਨਾਲ ਨਾਲ ਸਿਮਰ ਘਰ, ਹਵੇਲੀ ਤੇ ਖੇਤਾਂ ਦਾ ਸਾਰਾ ਕੰਮ ਕਰਨਾ ਸਿੱਖੀ ਹੋਈ ਸੀ । ਸਿਮਰ ਬਹੁਤ ਸਿੱਧੀ, ਸਧਾਰਨ ਜਹੀ ਕੁੜੀ ਸੀ । ਕਰਦੇ ਕਰਦੇ ਸਿਮਰ ਦਸਵੀਂ ਜਮਾਤ ਪਾਸ ਕਰ ਗਈ। ਘਰ ਦੇ ਕਹਿੰਦੇ ਅੱਗੇ ਨਹੀਂ ਪੜਾਉਣਾ। ਸਿਮਰ ਜਦੋ ਆਪਣੀਆਂ ਸਹੇਲੀਆਂ ਨੂੰ ਉੱਚ ਪੜਾਈ ਲਈ ਸ਼ਹਿਰ ਜਾਂਦੇ ਦੇਖਦੀ ਤਾਂ ਕਦੇ ਕਦੇ ਘਰ ਪਰਿਵਾਰ ਦੇ ਜੀਅ ਮੁਹਰੇ ਰੋਂਦੀ ਹੋਈ ਅੱਗੇ ਪੜ੍ਹਨ ਦਾ ਮਤਾ ਰੱਖਦੀ , ਪਰ ਸਭ ਨਾਂਹ ਕਰ ਦਿੰਦੇ। ਤਕਰੀਬਨ ਡੇਢ ਕੁ ਸਾਲ ਬਾਅਦ ਇੱਕ ਦਿਨ ਰੱਬ ਨੇ ਨੇੜੇ ਹੋ ਕੇ ਸੁਣੀ ਤੇ ਕਾਲਜ ਦਾ ਮੁਖੀਆ ਆਪਣੀ ਪਤਨੀ ਸਮੇਤ ਸਿਮਰ ਦੇ ਘਰ ਆਈਆ ਤੇ ਸਿਮਰ ਦੇ ਪਿਤਾ ਨੂੰ ਅੱਗੇ ਪੜਾਈ ਕਰਾਉਣ ਲਈ ਬੇਨਤੀ ਕੀਤੀ । ਚਲੋ ਕਰ ਕਰਾਕੇ ਸਿਮਰ ਦੇ ਪਿਤਾ ਜੀ ਕਹਿੰਦੇ ਕੱਲ ਸਵੇਰੇ ਮੇਰੀ ਧੀ ਸਾਈਕਲ ਤੇ ਤੁਹਾਡੇ ਕਾਲਜ ਪੜ੍ਹਨ ਆਵੇਗੀ। ਸਾਧਾਰਨ ਜਹੀ ਕੁੜੀ ਜਾਮਣਾਂ ਰੰਗੀ ਸੂਟ ਪਾਈ ਸਿਰ ਤੇ ਟੱਲਾ ਲਈ ਸਾਈਕਲ ਲੈ ਪਿੰਡ ਦੀ ਫਿਰਨੀ ਤੇ ਨਾਲ ਦੀਆਂ ਸਾਥਣਾਂ ਦੀ ਉਡੀਕ ਕਰ ਰਹੀ ਸੀ। ਅੱਜ ਸਿਮਰ ਜਿਵੇਂ ਅੰਬਰਾਂ ਨੂੰ ਛੂਹਦੀ ਉੱਚ ਪੜਾਈ ਲਈ ਪਹਿਲੀ ਵਾਰ ਪਿੰਡ ਤੋਂ ਸ਼ਹਿਰ ਗਈ। ਪੰਜ ਕੁ ਮਹੀਨੇ ਵਿੱਚ ਉਸ ਨੇ ਬਾਰਵੀਂ ਜਮਾਤ ਪਾਸ ਕਰ ਲਈ। ਫੇਰ ਬੀ ਏ ਕੀਤੀ ਹੀ ਸੀ ਕਿ ਇੱਕ ਬਹੁਤ ਵੱਡੇ ਘਰ ਦੇ ਮੁੰਡੇ ਦਾ ਰਿਸ਼ਤਾ ਆ ਗਿਆ । ਸਿਮਰ ਦਾ ਵਿਆਹ ਹੋ ਗਿਆ । ਸਹੁਰੇ ਪਰਿਵਾਰ ਦੇ ਸਾਰੇ ਖ਼ਾਨਦਾਨ ਵਿੱਚ ਉਹ ਸਭ ਤੋਂ ਜ਼ਿਆਦਾ ਪੜੀ ਲਿਖੀ ਤੇ ਸਰਵ ਗੁਣ ਸੰਪੰਨ ਨੂੰਹ ਸੀ । ਸਹੁਰੇ ਪਰਿਵਾਰ ਵਿੱਚ ਉਹਦੇ ਸਹੁਰੇ ਉਸ ਨੂੰ ਅਥਾਹ ਪਿਆਰ ਸਤਿਕਾਰ ਦਿੰਦੇ ਸਨ । ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਉਹ ਘਰ ਦੇ ਕੰਮਾਂ ਤੋਂ ਇਲਾਵਾ ਹੋਰ ਉਚੇਰੀ ਪੜਾਈ ਕਰਨ ਲੱਗ ਪਈ ਸੀ। ਖੁਸ਼ੀਆ ਦੇ ਦਿਨ ਬਹੁਤ ਜਲਦੀ ਜਲਦੀ ਲੰਘ ਰਹੇ ਸਨ । ਵਿਆਹ ਤੋਂ ਸਾਲ ਕੁ ਬਾਅਦ ਰੱਬ ਨੇ ਸਿਮਰ ਨੂੰ ਪੁੱਤਰ ਦੀ ਦਾਤ ਦਿੱਤੀ । ਸਹੁਰੇ ਪਰਿਵਾਰ ਵਿੱਚ ਪਿਆਰ ਸਤਿਕਾਰ ਹੋਰ ਵੀ ਵੱਧ ਗਿਆ। ਪੁੱਤਰ ਅਜੇ ਛੇ ਕੁ ਮਹੀਨੇ ਦਾ ਸੀ ਕਿ ਅਚਾਨਕ ਸਿਮਰਨ ਦੇ ਪਤੀ ਦੀ ਮੌਤ ਹੋ ਗਈ। ਖੁਸ਼ੀਆ ਗਮ ਵਿੱਚ ਤੇ ਰੋਸ਼ਨੀਆਂ ਹਨੇਰੀਆਂ ਰਾਤਾਂ ਵਿੱਚ ਬਦਲ ਗਈਆਂ । ਉਸ ਦਾ ਪਤੀ ਘਰ ਵਿੱਚ ਇਕੱਲਾ ਇਕੱਲਾ ਪੁੱਤਰ ਸੀ ਤੇ ਸਿਮਰ ਦੀ ਇੱਕ ਨਣਦ ਸੀ । ਹੁਣ ਸਹੁਰੇ ਪਰਿਵਾਰ ਲਈ ਸਿਮਰ ਨੂੰਹ ਦੇ ਨਾਲ ਨਾਲ ਪੁੱਤ ਵੀ ਬਣ ਗਈ, ਰੱਬ ਨੇ ਸ਼ਾਇਦ ਉਸ ਨੂੰ ਬਹੁਤ ਮਜ਼ਬੂਤ ਬਣਾਈਆਂ ਸੀ। ਭਰੀ ਜਵਾਨੀ ਵਿੱਚ ਪਤੀ ਦੇ ਮਰਨ ਦਾ ਦੁੱਖ ਉਹ ਅੰਦਰ ਹੀ ਅੰਦਰ ਦਬਾ ਗਈ ਕਿਉਂਕਿ ਉਹ ਆਪਣੇ ਸੱਸ ਸਹੁਰੇ ਤੇ ਨਣਾਨ ਦਾ ਪੂਰਾ ਖਿਆਲ ਰੱਖਦੀ ਸੀ ਤੇ ਸਮਝਦੀ ਸੀ ਕਿ ਦੁਨੀਆ ਤੋਂ ਜਾਣ ਵਾਲਾ ਉਸ ਦਾ ਪਤੀ ਬਾਅਦ ਵਿੱਚ ਪਹਿਲਾ ਮਾਂ ਪਿਉ ਦੀਆ ਅੱਖਾਂ ਦਾ ਤਾਰਾ ਸੀ ਤੇ ਇੱਕ ਨਿੱਕੀ ਭੈਣ ਦਾ ਵੱਡਾ ਵੀਰ ਪਿਆਰਾ ਸੀ । ਪਤੀ ਦੀ ਮੌਤ ਤੋਂ ਦੋ ਕੁ ਸਾਲ ਬਾਅਦ ਸਿਮਰ ਦੀ ਨਣਾਨ ਦਾ ਵਿਆਹ ਹੋ ਗਿਆ। ਵਿਆਹ ਵਿੱਚ ਸਿਮਰ ਭਰਜਾਈ ਦੇ ਨਾਲ ਨਾਲ ਭਰਾ ਦੇ ਫ਼ਰਜ਼ ਵੀ ਨਿਭਾਂ ਰਹੀ ਸੀ । ਵਿਆਹ ਤੋਂ ਬਾਅਦ ਨਣਦ ਆਪਣੇ ਘਰ ਖੁਸ਼ ਸੀ ਜਦਕਿ ਉਸ ਦੇ ਸਹੁਰੇ ਬਹੁਤ ਲਾਲਚੀ ਬੰਦੇ ਸੀ। ਫੇਰ ਸਾਲ ਬਾਅਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ