ਮਿੰਨੀ ਕਹਾਣੀ —“ਸਿਰ ਦਾ ਸਾਈਂ ”
ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਈ ਮਾਂ ਦੇ ਸਿਰਹਾਣੇ ਬੈਠੇ ਛਿੰਦੇ ਨੂੰ ਅਠਾਰਾਂ ਘੰਟੇ ਹੋ ਗਏ ਸਨ ।ਭੈਣਾਂ ਨੇ ਕਈ ਵਾਰੀ ਕਿਹਾ ਕਿ ਤੂੰ ਹੁਣ ਕੁੱਝ ਸਮਾਂ ਅਰਾਮ ਕਰ ਲੈ ਤੇ ਕੁੱਝ ਖਾ ਲੈ।ਕਲ੍ਹ ਦਾ ਭੁੱਖਣ ਭਾਣਾ ਬੈਠਾਂ ।ਡਾਕਟਰਾਂ ਨੇ ਵੀ ਤਸੱਲੀ ਦਿੱਤੀ ਹੈ ਕਿ ਚਿੰਤਾ ਦੀ ਗੱਲ ਨਹੀਂ ।”
ਛਿੰਦਾ ਨਾ ਮੰਨਿਆ ਤੇ ਕਿਹਾ “ਮੈਂ ਨਈਂ ਉਹਨੀਂ ਦੇਰ ਇੱਥੋਂ ਹਿੱਲਣਾ, ਜਿਨ੍ਹੀਂ ਦੇਰ ਮਾਂ ਨੂੰ ਹੋਸ਼ ਨੀ ਆਉਂਦਾ ।ਮਾਂ ਦੇ ਸਿਰਹਾਣੇ ਬੈਠਿਆਂ ਛਿੰਦੇ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਜਿੰਦਗੀ ਅੱਖਾਂ ਅੱਗੇ ਫਿਲਮ ਵਾਗੂੰ ਚੱਲਣ ਲੱਗੀ—-ਮਾਂ ਨੇ ਕਦੇ ਸੁੱਖ ਨਹੀਂ ਵੇਖਿਆ।ਪੇਕਿਆਂ ਵੱਲੋਂ ਦਿੱਤੀਆਂ ਦੋ ਮੱਝਾਂ ਤੇ ਬਚੀ ਖੁਚੀ ਦੋ ਕਨਾਲ ਜ਼ਮੀਨ ਦੇ ਸਿਰ ਤੇ ਤੰਗੀਆਂ-ਤੁਰਸ਼ੀਆਂ ਵਿੱਚ ਸੂਝ ਬੂਝ ਨਾਲ ਘਰ ਚਲਾਉਂਦੀ ਰਹੀ ਏ।ਆਪਣੇ ਸਿਰ ਪਸਿਰ ਦੋਵੇਂ ਭੈਣਾਂ ਵੀ ਵਿਆਹੀਆਂ ਤੇ ਮੈਨੂੰ ਵੀ ਪੜ੍ਹਾਇਆ ।ਜਿਵੇਂ ਜਿਵੇਂ ਮੈਂ ਵੱਡਾ ਹੋਇਆ, ਸੋਝੀ ਆਈ ਤੇ ਪਤਾ ਲੱਗਿਆ ਕਿ ਪਿਤਾ ਜੀ ਨਸ਼ਿਆਂ ਵਿੱਚ ਪੈ ਕੇ ਨਿਖੱਟੂ ਹੋ ਗਏ ਹਨ ।ਆਪਣੇ ਹਿੱਸੇ ਆਏ ਚਾਰ ਕਿੱਲੇ ਜ਼ਮੀਨ ਨੂੰ ਹੌਲੀ ਹੌਲੀ ਵੇਚ ਕੇ ਨਸ਼ਿਆਂ ਦਾ ਝੱਸ ਪੂਰਾ ਕਰਦੇ ਰਹੇ ਹਨ ਤੇ ਮਸੀਂ ਦੋ ਕਨਾਲ ਬਚੇ ਹਨ।ਜੇ ਕਿਤੇ ਮਾਂ ਨੇ ਟੋਕਣਾ ਤਾਂ ਗਾਲ੍ਹਾਂ ਨਾਲ ਮਾਂ-ਭੈਣ ਇੱਕ ਕਰ ਦੇਣੀ ਤੇ ਕਦੇ ਕਦੇ ਗੁੱਸੇ ਵਿੱਚ ਮਾਂ ਨੂੰ ਪਸ਼ੂਆਂ ਵਾਂਗ ਕੁੱਟ ਦੇਣਾ।ਅਸੀਂ ਤਿੰਨਾਂ ਨੇ ਸਹਿਮ ਕੇ ਕੋਠੇ ਅੰਦਰ ਦੁਬਕ ਜਾਣਾ।ਜਿਵੇਂ ਜਿਵੇਂ ਮੈਂ ਜੁਆਨ ਹੁੰਦਾ ਗਿਆ, ਮੈਥੋਂ ਬਰਦਾਸ਼ਤ ਕਰਨਾ ਔਖਾ ਹੁੰਦਾ ਗਿਆ ।ਜਦੋਂ ਮੈਨੂੰ ਬਾਹਲਾ ਗੁੱਸਾ ਆਉਂਦਾ ਤਾਂ ਮਾਂ ਬਹਾਨੇ ਨਾਲ ਮੈਨੂੰ ਪਸ਼ੂਆਂ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ