ਸਿਰ ਝੁਕਾਉਣ ਵਿਚ ਕੋਈ ਹਰਜ ਨਹੀਂ
ਪੇਕੇ ਆਈ ਨੂੰ ਮਸੀਂ ਹਫਤਾ ਵੀ ਨਹੀਂ ਸੀ ਹੋਇਆ ਕੇ ਬੀਜੀ ਆਖਣ ਲੱਗੇ ਕੇ “ਅੱਜ ਫਿਰਨੀ ਵਾਲੇ ਬਾਬੇ ਹੁਰਾਂ ਨੂੰ ਮਿਲ ਕੇ ਆਉਂਣਾ..ਤੈਨੂੰ ਯਾਦ ਕਰਦੇ ਸਨ..”
ਓਥੇ ਅੱਪੜ ਵੇਖਿਆ ਮੰਜੇ ਤੇ ਬੈਠੇ ਰੋਟੀ ਖਾ ਰਹੇ ਸਨ..
ਰੋਟੀ ਖਾਣ ਮਗਰੋਂ ਓਹਨਾ ਖਾਲੀ ਥਾਲੀ ਮੰਜੇ ਹੇਠ ਰੱਖੀ..
ਉੱਠ ਕੇ ਨਲਕਾ ਗੇੜ ਕੁਰਲੀ ਕੀਤੀ..ਪਰਨੇ ਨਾਲ ਹੱਥ ਪੂੰਝੇ..ਮੇਰੇ ਸਿਰ ਤੇ ਹੱਥ ਰੱਖ ਪਿਆਰ ਦਿੱਤਾ ਤੇ ਫੇਰ ਮੁੜ ਮੰਜੇ ਤੇ ਬੈਠਦੇ ਆਖਣ ਲੱਗੇ “ਹੁਣ ਦੱਸ ਬੀਬਾ ਕਿੱਦਾਂ ਆਉਣੇ ਹੋਏ..”?
ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਬੀਜੀ ਸ਼ੁਰੂ ਹੋ ਗਈ..
“ਕੀ ਦੱਸੀਏ ਬਾਬਾ ਜੀ ਬਾਹਲਾ ਹੀ ਤੰਗ ਕਰਦੇ ਨੇ..ਹਰ ਗੱਲ ਵਿਚ ਨੁਕਸ..ਫੇਰ ਦੋਹਾਂ ਵਿਚ ਬਹਿਸ-ਬਿਸਾਈ ਤੇ ਮਗਰੋਂ ਬੋਲ ਬੁਲਾਰਾ..ਤੁਹਾਡੇ ਨਾਲ ਕਾਹਦਾ ਓਹਲਾ..ਗੱਲ ਭੁੰਜੇ ਤੇ ਇਹ ਆਪਣੀ ਵੀ ਨ੍ਹਈਂ ਪੈਣ ਦਿੰਦੀ..ਇੱਕ ਦੀਆਂ ਅੱਗੋਂ ਦੋ ਸੁਣਾਉਂਦੀ ਏ..ਤੇ ਹਰ ਕੇ ਅਸੀ ਇਹਨੂੰ ਇਥੇ ਲੈ ਆਏ ਹਾਂ..ਤੁਸੀਂ ਸਿਆਣੇ ਹੋ ਦੱਸੋ ਕੀ ਕਰੀਏ?
ਬਾਬਾ ਜੀ ਨੇ ਬਿੰਦ ਕੂ ਲਈ ਮੇਰੇ ਵੱਲ ਵੇਖਿਆ..
ਕੁਝ ਸੋਚਿਆ...
...
ਤੇ ਫੇਰ ਪੁੱਛਣ ਲੱਗੇ..”ਬੀਬਾ ਮੱਥੇ ਤੇ ਆਹ ਨਿਸ਼ਾਨ ਜਿਹਾ ਕਾਹਦਾ..ਕੋਈ ਸੱਟ ਲੱਗੀ ਏ”?
“ਹਾਂਜੀ ਬਾਬਾ ਜੀ ਆ ਤੁਹਾਡੇ ਬਾਹਰਲੇ ਬੂਹੇ ਦੀ ਚੋਗਾਠ ਥੋੜੀ ਨੀਵੀਂ ਹੋਣ ਕਰਕੇ ਧਿਆਨ ਹੀ ਨਹੀਂ ਰਿਹਾ..ਕਦੋ ਸਿੱਧੀ ਮੱਥੇ ਤੇ ਆਣ ਵੱਜੀ..”
“ਫੇਰ ਕੀ ਸਿਖਿਆ ਮਿਲ਼ੀ”..?
“ਮੈਂ ਸਮਝੀ ਨੀ ਬਾਬਾ ਜੀ..ਇਹਦੇ ਵਿਚ ਸਿੱਖਣ ਵਾਲੀ ਕਿਹੜੀ ਗੱਲ”..?
ਉਹ ਥੋੜਾ ਹੱਸੇ ਫੇਰ ਆਖਣ ਲੱਗੇ..
“ਬੀਬਾ ਜੀ ਹਰ ਵਾਰੀ ਤਾਂ ਨਹੀਂ ਪਰ ਜਿੱਥੇ ਸਰਦਲ ਬਾਹਲੀ ਨੀਵੀਂ ਹੋਵੇ ਓਥੇ ਘੜੀ ਦੀ ਘੜੀ ਸਿਰ ਝੁਕਾਉਣ ਵਿਚ ਕੋਈ ਹਰਜ ਨਹੀਂ..”
ਨਾਲ ਹੀ ਚੁੰਨੀ ਨਾਲ ਢੱਕੇ ਮੇਰੇ ਵਧੇ ਹੋਏ ਪੇਟ ਵੱਲ ਧਿਆਨ ਮਾਰ ਆਖਣ ਲੱਗੇ..
“ਇਹ ਗੱਲ ਆਉਣ ਵਾਲੀ ਪੀੜੀ ਨੂੰ ਵੀ ਜਰੂਰ ਦੱਸੀਂ..ਸਿਰ ਤੇ ਕੀ..ਦਿਲ ਵੀ ਠੋਕਰਾਂ ਤੋਂ ਬਚਿਆ ਰਹੂ”
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਅੱਜ ਮੈ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਨਾਲ ਦਰਬਾਰ ਸਾਹਿਬ ਦਰਸ਼ਨਾਂ ਨੂੰ ਗਿਆ ਦਰਸ਼ਨ ਕਰਕੇ ਵਾਪਸ ਆਉਦਿਆ ਦੇਸ਼ ਅਜਾਦੀ ਖਾਤਿਰ ਸ਼ਹੀਦ ਹੋਏ ਆਪਣੇ ਭਰਾਵਾਂ ਦੀ ਯਾਦਗਾਰ ਜਲਿਆਂਵਾਲੇ ਬਾਗ ਅੰਦਰ ਚਲਾ ਗਿਆ। ਤੇ ਉਥੇ ਲੱਗੇ ਆਪਣੇ ਪਿਆਰੇ ਮਹਾਰਾਜੇ ਰਣਜੀਤ ਸਿੰਘ ਦੇ ਬੁੱਤ ਕੋਲ ਖੜਾ ਹੋਇਆ ਤਾ ਮੈਨੂੰ ਆਪਣਿਆਂ ਵੱਡਿਆਂ ਦਾ Continue Reading »
“ਨੀਤੂ ਬੇਟੀ ਉੱਠ! ਦੇਖ ਟਾਈਮ ਕਿੰਨਾ ਹੋ ਗਿਆ ਅਤੇ ਤੂੰ ਮੌਜ਼ ਨਾਲ ਸੁੱਤੀ ਪਈ ਏਂ।” ਮੰਮੀ ਨੇ ਸ਼ਾਇਦ ਦੂਜੀ ਤੀਜੀ ਵਾਰੀ ਮੈਨੂੰ ਜਗਾਇਆ ਹੋਵੇ। ਪਰ ਮੇਰੇ ਤੇ ਕੋਈ ਅਸਰ ਨ੍ਹੀਂ ਹੋਇਆ। ਲਾਪਰਵਾਹੀ ਨਾਲ ਮੈਂ ਪਈ ਰਹੀ। ” ਚੱਲ ਉਠ ਕੇ ਚਾਹ ਝੁਲਸ ਲੈ। ਨੌ ਵੱਜ ਗਏ ਉੱਠਣ ਦਾ ਨਾਂ ਹੀ Continue Reading »
ਮੈ ਸੋਚ ਦੀ ਹੈ , ਜੋ ਲੋਕ ਆਪਾ ਪੜਦੇ , ਸਮਜਦੇ . ਓ ਸਬ ਕੁਜ ਸਾਡੀ ਜਿੰਦਗੀ ਚ ਬਹੁਤ ਫਾਇਦੇਮੰਦ ਹੁੰਦੀਆ , ਸਾਡੀ ਜਿੰਦਗੀ ਇਕ ਸਟੇਜ ਦੀ ਤਰਾਂ ਹ .ਸਾਨੂ ਹਰ ਵੇਲੇ ਅਗਲੀ ਸਟੇਜ ਤੇ ਪੁੱਛਣ ਦੀ ਜਲਦੀ ਰਹਿੰਦੀ ਆ , ਜਿਵੇ ਹਰ ਚੀਜ ਨੂੰ ਦੇਖਣ ਦਾ ਨਜ਼ਰੀਆ ਅਲੱਗ ਅਲਗ Continue Reading »
ਚੜ੍ਹਦੇ ਸੂਰਜ ਨੂੰ ਸਲਾਮ….… ਸਰਦੂਲ ਸਿਕੰਦਰ ਨਾਲ ਗੱਲਾਂ ਦਾ ਸਿਲਸਲਾ ਸ਼ੁਰੂ ਹੋਇਆ ਸਰਦੂਲ ਕਹਿਣ ਲੱਗੇ ਦੇਖੋ ਜੀ ਇਹ ਸੱਚ ਏ ਕਿ ਜਦੋਂ ਤੁਸੀਂ ਮੁਸ਼ਕਿਲ ਦੌਰ ਚ ਹੁੰਦੇ ਹੋ ਉਦੋਂ ਜ਼ਮਾਨਾ ਸਨਬੰਧੀ ਸਮਾਜ ਤੁਹਾਡੇ ਨਾਲ ਨਹੀਂ ਖੜ੍ਹਦਾ ਪਰ ਜਦੋਂ ਤੁਸੀਂ ਬੁਲੰਦੀਆਂ ਤੇ ਪਹੁੰਚ ਜਾਂਦੇ ਹੋ ਤਾਂ ਸਭ ਤੁਹਾਡੇ ਮਗਰ ਹੋ ਤੁਰਦੇ Continue Reading »
ਇੱਕ ਵਾਰ ਕਿਸੇ ਨੇ ਗੱਲ ਸੁਣਾਈ ਸੀ ਕਿ ਇਸਾਈ ਆਪਣੇ ਧਰਮ ਦਾ ਪ੍ਰਚਾਰ ਕਿਨੀ ਦੂਰ ਤੱਕ ਸੋਚ ਕੇ ਕਰਦੇ ਹਨ ।ਇੱਕ ਇਸਾਈ ਪੈਰੋਕਾਰ ਕਿਸੇ ਚੌਕ ਵਿੱਚ ਖੜ੍ਹ ਕੇ ਆਪਣੇ ਧਰਮ ਦੇ ਕਿਤਾਬਚੇ ਵੰਡ ਰਿਹਾ ਸੀ । ਕਿਸੇ ਨੇ ਪੁੱਛ ਲਿਆ ਕਿ ਕੀ ਫ਼ਾਇਦਾ ਵੰਡਣ ਦਾ,ਲੋਕ ਤਾਂ ਬਿਨਾਂ ਪੜ੍ਹੇ ਹੀ ਸੁੱਟ Continue Reading »
ਅਰਦਾਸ ਦੀ ਤਾਕਤ ਮੈ ਜਨਵਰੀ 2022 ਵਿੱਚ ਆਪਣੇ ਦੇਸ਼ ਭਾਰਤ ਵਿੱਚ ਹੀ ਸੀ , ਮੇਰੀਆ ਖਾਸ ਸਹੇਲੀਆਂ ਉਹੀ ਪੁਰਾਣੀਆਂ ਅਧਿਆਪਕ ਹੀ ਹਨ ਤੇ ਤਕਰੀਬਨ 1978 ਤੋਂ , ਖੁੱਲ ਕੇ ਗੱਲਾਂ ਅੱਜ ਵੀ ਉਹਨਾ ਨਾਲ ਹੀ ਹੁੰਦੀਆਂ ਹਨ । ਮੈ ਨਵਾਂ ਸ਼ਹਿਰ ਆਪਣੀ ਸਹੇਲੀ ਨੂੰ ਮਿਲਣ ਜਾਣਾ ਸੀ ਮੇਰੇ ਤੋਂ 10 Continue Reading »
ਰੱਬੀ ਫ਼ਰਿਸ਼ਤਾ ਮਾੜੀ ਔਰਤ ਮੁਹੱਲੇ ਵਿੱਚ ਉਸ ਵਾਰੇ ਬਹੁਤ ਗੱਲਾਂ ਹੁੰਦੀਆਂ ਸੀ। ਅਕਸਰ ਲੋਕ ਉਸ ਨੂੰ ਮਾੜੀ ਨਜ਼ਰ ਨਾਲ ਤੱਕਦੇ ਸੀ। ਮੈਂ ਨਹੀਂ ਜਾਣਦੀ ਉਹ ਔਰਤ ਕੌਣ ਹੈ ਪਰ ਮੈਂ ਉਸ ਵਾਰੇ ਜਿੰਨਾ ਸੁਣਿਆ ਸੀ ਓਨਾਂ ਹੀ ਮੈਨੂੰ ਪਤਾ ਸੀ, ਕਹਿੰਦੇ ਨੇ ਕਈ ਵਾਰ ਅੱਖਾਂ ਨੇ ਕੁਝ ਵੀ ਦੇਖਿਆ ਨਹੀਂ Continue Reading »
ਇਕ ਗਰੀਬ ਜਿਹਾ ਮੁੰਡਾ ਰੋਜ ਗੁਰਦੁਆਰੇ ਕੋਲ ਦੀ ਲੰਘਿਆ ਕਰੇ ਟਿਫਨ ਡਿਲਵਰੀ ਦਾ ਕੰਮ ਕਰਦਾ ਗੱਲ ਏ ਮੁਹਾਲੀ ਦੀ ਮੈਂ ਤੇ ਮੇਰਾ ਇਕ ਦੋਸਤ ਰੋਜ ਯੂ ਟਿਊਬ ਤੇ ਪਾਉਣ ਲਈ ਵੀਡੀਓ ਜਾ ਫੋਟੋਆ ਕਲਿੱਕ ਕਰਿਆ ਕਰੀਏ ਸਾਡਾ ਚੈਨਲ ਏ ਯੂ ਟਿਊਬ ਤੇ PB 65 Studio ਦੇ ਨਾਮ ਤੇ ਉਹ ਰੋਜ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Simran
NYC