ਭਗਵੰਤ ਮਾਨ, ਨਾਇਕ ਏ, ਸਹਿਵਾਗ ਏ, ਜਾਂ ਕਾਹਲਾ ਏ ?
ਭਗਵੰਤ ਮਾਨ ਨੇ, ਪਹਿਲੇ ਈ ਦਿਨ ਅਨਿਲ ਕਪੂਰ ਦੀ ਨਾਇਕ ਫਿਲਮ ਆਂਗੂ ਭ੍ਰਿਸ਼ਟਾਚਾਰ ਖਿਲਾਫ ਵੱਡਾ ਫੈਸਲਾ ਲੈਂਦੇ ਹੋਏ,,, 23 ਮਾਰਚ ਨੂੰ ਇੱਕ ਖਾਸ ਵਟਸਐਪ ਨੰਬਰ ਜਾਰੀ ਕਰਨ ਦਾ ਫੈਸਲਾ ਲਿਆ ਏ, ਜਿਸ ਤੇ ਪੰਜਾਬ ਦਾ ਕੋਈ ਵੀ ਆਮ ਨਾਗਰਿਕ ਵੱਡੇ ਤੋਂ ਵੱਡੇ ਅਫਸਰ, ਮੁਲਾਜ਼ਮ ਜਾਂ ਰਾਜਨੀਤਕ ਨੇਤਾ ਦੇ ਭ੍ਰਿਸ਼ਟਾਚਾਰ ਖਿਲਾਫ ਆਡਿਓ-ਵੀਡਿਓ ਸ਼ਿਕਾਇਤ ਕਰ ਸਕਣਗੇ ਤੇ ਇੰਨਾਂ ਸ਼ਿਕਾਇਤਾਂ ਦਾ ਫੈਸਲਾ ਤੁਰੰਤ ਭਗਵੰਤ ਮਾਨ ਆਪ ਆਪਣੀ ਨਿਗਰਾਨੀ ਹੇਠ ਕਰਨਗੇ ਤੇ ਨਾਲ ਈ ਭਗਵੰਤ ਮਾਨ ਦਾ ਐਲਾਨ ਏ ਕਿ ਕੋਈ ਵੀ ਇਮਾਨਦਾਰ ਮੁਲਾਜ਼ਮ-ਅਫਸਰ ਬਿਨਾਂ ਕਿਸੇ ਡਰ ਤੋਂ ਇਮਾਨਦਾਰੀ ਨਾਲ ਕੰਮ ਕਰਨ ਹੁਣ ਰਾਜਨੀਤਕ ਦਬਾਅ ਹੇਠ ਕਿਸੇ ਮੁਲਾਜ਼ਮ ਤੇ ਗਲਤ ਕਾਰਵਾਈ ਨਹੀਂ ਹੋਵੇਗੀ, ਜੇਕਰ ਇਹ ਸਾਰੀਆਂ ਗੱਲਾਂ ਇਮਾਨਦਾਰੀ ਨਾਲ ਲਾਗੂ ਹੋ ਜਾਣ ਤਾਂ ਵਾਕਈ ਇਹ ਇੱਕ ਇਤਿਹਾਸਕ ਫੈਸਲਾ ਏ।
ਸੰਨ 2000 ਦੇ ਲਾਗੇ-ਬੰਨੇ ਦੀ ਗੱਲ ਏ, ਭਾਰਤ ਦੀ ਕ੍ਰਿਕਟ ਟੀਮ ‘ਚ ਆਏ ਸਹਿਵਾਗ ਨੇ, ਤਾਬੜਤੋੜ ਓਪਨਿੰਗ ਕਰਨ ਦੇ ਨਾਲ ਹੀ,,, ਵਨਡੇ-ਟੇਸਟ ਹਰੇਕ ਪੱਧਰ ਤੇ ਅਟੈਕਿੰਗ ਖੇਡ ਦੀ ਅਜਿਹੀ ਨਵੀਂ ਪਿਰਤ ਸ਼ੁਰੂ ਕੀਤੀ ਕਿ ਦੁਨੀਆ ਦੀਆਂ ਸਾਰੀਆਂ ਟੀਮਾਂ ਨੂੰ ਆਪਣੀਆਂ ਨੀਤੀਆਂ ‘ਚ ਵੱਡੇ ਬਦਲਾਅ ਕਰਨੇ ਪਏ, ਸਹਿਵਾਗ ਵੀ ਅਕਸਰ ਈ ਪਹਿਲੀ ਬਾਲ ਦੀ ਸ਼ੁਰੂਆਤ ਚੌਕੇ-ਛੱਕੇ ਤੋਂ ਈ ਕਰਦਾ ਹੁੰਦਾ ਸੀ,,,,!
ਭਗਵੰਤ ਮਾਨ,, ਸਮਾਜਿਕ ਮੁੱਦਿਆਂ, ਖਾਸਕਰ ਸਿਸਟਮ ਦੇ ਧੁਰ-ਅੰਦਰ ਤੱਕ ਫੈਲੇ ਭ੍ਰਿਸ਼ਟਾਚਾਰ ਤੇ ਕਰਾਰੀ ਚੋਟ ਕਰਦੀ ਸਾਫ-ਸੁਥਰੀ ਪਰ ਬੇਹੱਦ ਪ੍ਰਭਾਵਸ਼ਾਲੀ ਕਾਮੇਡੀ ਕਾਰਨ ਮਕਬੂਲ ਚੇਹਰਾ, ਰਾਜਨੀਤੀ ‘ਚ ਪੀਪੀਪੀ ਤੇ ਫੇਰ ਆਮ ਆਦਮੀ ਪਾਰਟੀ ‘ਚ ਅਟੈਕਿੰਗ ਮੋਡ ਤੇ ਇੰਟਰੀ, ਸੰਸਦ ‘ਚ ਇਕੱਲੇ ਦਾ ਈ ਸੰਵੇਦਨਸ਼ੀਲ ਮੁੱਦਿਆਂ ਤੇ ਬੇਬਾਕ ਸੰਬੋਧਨ, ਮਜ਼ਬੂਤ ਹਾਕਮਾਂ ਦੇ ਸੰਸਦ ‘ਚ 300 ਤੋਂ ਵੱਧ ਕਹਿੰਦੇ-ਕਹਾਉਂਦੇ ਕਾਰਕੁੰਨਾਂ ਦੀ ਬੋਲਤੀ ਬੰਦ ਕਰਵਾ ਦਿੰਦਾ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ