More Punjabi Kahaniya  Posts
ਸਲਾਭਿਆ ਪਿਆਰ -ਅਤਿੰਮ ਭਾਗ(ਤੀਜਾ ਭਾਗ)


ਪੂਰੀ ਕਹਾਣੀ ਸਮਝਣ ਲਈ ਪਹਿਲਾ ਤੇ ਦੂਜਾ ਭਾਗ ਜ਼ਰੂਰ ਪੜੋ ਜੀ

ਹੁਣ ਸਭ ਕੁੱਝ ਸਾਫ ਸੀ ਮੇਰਾ ਉਹਦੇ ਵੱਲ ਪਿਆਰ ਕਰੋਨਾ ਦੇ ਕੇਸਾਂ ਵਾਂਗ ਦਿਨੋ ਦਿਨ ਵਧਦਾ ਜਾ ਰਿਹਾ ਸੀ । ਪਰ ਉਹ ਕਲਾਸ ਵਿੱਚੋਂ ਘੱਟ ਨਿੱਕਲ ਦੀ ਸੀ ਜੇ ਨਿਕਲਦੀ ਤਾਂ ਸਿੱਧਾ ਘਰ ਜਾਂਦੀ ਨਾ ਰਾਹ ਵਿੱਚ ਖੜਦੀ ਨਾ ਕਿਸੇ ਨੂੰ ਬੁਲਾਦੀ ਮੈ ਤਾਂ ਉਹਦੀ ਅਵਾਜ਼ ਸੁਣਨ ਨੂੰ ਵੀ ਤਰਸ ਗਿਆ ਸੀ । ਪਰ ਇੱਕ ਦਿਨ ਸੱਬਬ ਬਣ ਗਿਆ ਉਹਦੇ ਕੋਲ ਖੜਨ ਦਾ , ਗੱਲ ਇੱਦਾ ਹੋਈ ਉਹ ਆਪਣੀ ਸਹੇਲੀ ਨਾਲ ਫ਼ੀਸ ਦੇਣ ਲਈ ਲਾਇਨ ਵਿੱਚ ਲੱਗੀ ਸੀ । ਮੇਰੇ ਦੋਸਤ ਦੀ ਮਹਿਲਾ ਮਿੱਤਰ ਨੇ ਉਹਨੂੰ ਪਹਿਚਾਣ ਲਿਆ ਤੇ ਮੈਨੂੰ ਫ਼ੋਨ ਕੀਤਾ ਤੇ ਹੋਲੀ ਅਵਾਜ਼ ਵਿੱਚ ਕਿਹਾ “ਹੈਲੋ ਕਿੱਥੇ ਰਹਿ ਗਿਆ ਅੱਜ ਤੇਰੀ ਲੂਣਾ ਫ਼ੀਸ ਵਾਲੀ ਲਾਇਨ ਵਿੱਚ ਲੱਗੀ ਆ ਦੋੜ ਕੇ ਆਜਾ” ਮੈ ਦੋ ਛਾਲਾ ਕੀਤੀਆਂ ਤੇ ਪੁੰਹਚ ਗਿਆ

ਤਦ ਦੇਖਿਆਂ ਉਹਦੇ ਕੋਲ ਪੁੰਹਚਣ ਲਈ ਮੁੰਡਿਆ ਵਾਲੀ ਲਾਇਨ ਵਿੱਚ 7 ਮੁੰਡੇ ਮੈਨੂੰ ਕਿਸੇ ਤਰ੍ਹਾ ਤੋਰਨੇ ਪੈਣਗੇ ਉਹਨਾਂ ਵਿੱਚੋਂ ਦੋ ਮੇਰੀ ਕਲਾਸ ਦੇ ਸਨ ਤੇ ਬਾਕੀ 5 ਉਹਨਾਂ ਦੇ ਦੋਸਤ ਸਨ । ਮੈ ਕੋਲ ਜਾਕੇ ਉਹਨਾਂ ਨੂੰ ਬੁਲਾਇਆ ਤੇ ਕਿਹਾ “ਬਾਬਾ ਉੱਧਰ ਕਲਾਸ ਵਿੱਚ ਸਰ ਇੰਟਰਨੈਟ ਸਮਝ ਰਹੇ ਆ ਤੁਸੀਂ ਨਹੀਂ ਸਮਝਣਾ “ ਉਹ ਹੁਸ਼ਿਆਰ ਵਿਦਆਰਥੀ ਸਨ ਕਲਾਸ ਦੇ ਉਹ ਕਹਿੰਦੇ ਸਮਝਣਾ ਤਾਂ ਹੈ ਪਰ ਫ਼ੀਸ ਦੇਣ ਤੋਂ ਬਾਅਦ ਜਾਵਾਂਗੇ

ਮੈ ਕਿਹਾ ਯਾਰ ਯਾਰਾਂ ਦੇ ਕੰਮ ਆਉਂਦੇ ਆ ਮੈ ਆਪਣੀ ਵੀ ਫ਼ੀਸ ਦੇਣੀ ਆ ਤੁਸੀਂ ਸਾਰੇ ਵੀ ਮੈਨੂੰ ਫ਼ੀਸ ਫੜਾ ਜਾਵੋ ਮੈ ਕਰਵਾ ਦਿੰਦਾ (ਅਸਲ ਚ ਮੈ ਫ਼ੀਸ ਹਫ਼ਤਾ ਪਹਿਲਾ ਕਰਵਾ ਦਿੱਤੀ ਸੀ) ਉਹਨਾਂ ਨੇ ਗਿਣ ਕੇ 7500 ਰੁਪਏ ਮੈਨੂੰ ਦੇ ਦਿੱਤੇ ਤੇ ਸੱਤ ਆਈ ਡੀ ਕਾਰਡ । ਉਹਦੇ ਕੋਲ ਖੜਨ ਦਾ ਮੋਕਾਂ ਮਿਲ ਗਿਆ ਪਰ, ਮੈ ਉਹਦੇ ਕੋਲ ਖੜ ਤਾਂ ਗਿਆ ਪਰ ਕਾਂਬਾ ਜਿਹਾ ਛਿੜ ਰਿਹਾ ਸੀ ਕਿਉਂਕਿ ਦੂਰੋ ਦੇਖਣਾ ਅਸਾਨ ਐ ਪਰ ਕੋਲ ਜਾਕੇ ਨਿਗ੍ਹਾ ਚੱਕਣ ਦੀ ਹਿਮੰਤ ਨਹੀਂ ਹੋ ਰਹੀ ਸੀ ।ਉੱਧਰ ਜਿਹਨੇ ਮੈਨੂੰ ਫ਼ੋਨ ਕਰਕੇ ਸੱਦਿਆਂ ਸੀ। ਉਹ ਉਸ ਕੁੜੀ ਮਗਰ ਖੜੀ ਇਸ਼ਾਰੇ ਕਰੀ ਜਾਵੇ ਕੀ ਉਹਦੇ ਵੱਲ ਦੇਖ ਪਰ ਮੈ ਤਾਂ ਆਪ ਮਸੀ ਖੜਾ ਸੀ ਦੇਖਣਾ ਸਵਾਹ ਸੀ । ਉਹ ਇਸ਼ਾਰੇ ਕਰਕੇ ਕਹੀ ਜਾਵੇ ਮੈ ਤੇਰਾ ਮੁੱਕਾ ਮਾਰਨਾ ਦੇਖ ਉਹਨੂੰ ਹੱਥ ਜੋੜੀ ਜਾਵੇ ਨਾਲੇ ਧਮਕੀਆਂ ਦੇਈ ਜਾਵੇ ਪਰ ਸਭ ਕੁੱਝ ਦੇਖਕੇ ਮੈ ਅਣਜਾਣ ਕਰ ਰਿਹਾ ਸੀ

ਉਹਨੇ ਮੇਰੀ ਤੇ ਮੁੰਡਿਆ ਦੀ ਸਾਰੀ ਗੱਲ ਸੁਣ ਲਈ ਸੀ ਕਿਉਂਕਿ ਉਹਦਾ ਧਿਆਨ ਮਗਰ ਨੂੰ ਸੀ ਉਹ ਵੀ ਆਪਣੀ ਸਹੇਲੀ ਦੀ ਫ਼ੀਸ ਜਮਾਂ ਕਰਵਾਣ ਆਈ ਸੀ।ਹੁਣ ਉਹ ਵੀ ਚੋਰੀ ਦੇਖ ਰਹੀ ਸੀ ਕਿ ਮੈ ਕਰ ਰਿਹਾ ਪਰ ਚਿਹਰੇ ਤੇ ਕੋਈ ਹਾਵ ਭਾਵ ਨਹੀਂ ਦਿਖਾ ਰਹੀ ਸੀ । ਉਹਨੇ ਆਪਣੀ ਸਹੇਲੀ ਨੂੰ ਗੱਲਾਂ ਗੱਲਾਂ ਚ ਕਿਹਾ ਲੋਕ ਮਦਦ ਕਰਨੇ ਤੋ ਆ ਜਾਤੇ ਹੈ ਪਰ ਫਾਇਲ ਕਾ ਨਾਮ ਬਦਲਣਾ ਭੁੱਲ ਜਾਂਤੇ ਹੈ ਫਿਰ ਕਹਿਤੇ ਹੈ ਹਮ ਜਿਤਨਾ ਕੋਈ ਚੁਸਤ ਨੀ ਹੈ, ਮੇਰੇ ਦਿਮਾਗ ਚ ਅਚਾਨਕ ਆਇਆ ਮੈ ਸੱਚੀ ਨਾਮ ਬਦਲਣਾ ਭੁੱਲ ਗਿਆ ਸੀ ਮਤਲਬ ਮੈ ਫੜਿਆਂ ਗਿਆ ਸਾਂ ਹੁਣ 45-50 ਮਿੰਨਟ ਬਾਅਦ ਅਸੀਂ ਦੋਨੋ ਫ਼ੀਸ ਵਾਲੀ ਤਾਕੀ ਕੋਲ ਪੁਹੰਚ ਗਏ ਉਹਨੇ ਤੇ ਮੈ ਇਕੱਠੇ ਫ਼ੀਸ ਤੇ ਆਈ ਡੀ ਕਾਰਡ ਅਗਾਂਹ ਕੀਤੇ ਪਰ ਮੈਡਮ ਨੇ ਮੇਰੀਆਂ ਫ਼ੀਸ ਫੜ ਲਈ ਫੇਰ ਮੇਰੇ ਦਿਮਾਗ ਚ ਆਇਆ ਉਹਦੇ ਕੋਲ ਤਾਂ ਸਿਰਫ ਇੱਕ ਦੀ ਫ਼ੀਸ ਆ

ਮੇਰੇ ਕੋਲ 7 ਜਾਣਿਆਂ ਦੀ ਮਤਲਬ ਉਹਨੇ ਮੇਰੇ ਤੋਂ ਪਹਿਲਾ ਲਾਈਨ ਵਿੱਚ ਨਿਕਲ ਜਾਣਾ ਹੋਇਆਂ ਵੀ ਉਸੇ ਤਰਾਂ ਉਹ ਚਲੇ ਗਏ ਮੈ ਦੇਖਾ ਮੈ ਕਿੱਥੇ ਫਸ ਗਿਆ ਜਦ 20 ਮਿੰਨਟ ਬਾਅਦ ਮੈ ਬਾਹਰ ਆਇਆ ਉਹ ਜਾ ਚੁੱਕੀ ਸੀ ਪਰ ਮੇਰੀ ਸਾਰੀ ਪਾਰਟੀ ਬਾਹਰ ਖੜੀ ਸੀ ਜਿਸ ਕੁੜੀ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਸੀ ਉਹਨੇ ਮੇਰੀ ਬਹੁਤ ਝਾੜ ਪੂੰਜ ਕੀਤੀ
“ਕਿਆ ਯਾਰ ਕਿਤਨਾ ਫੱਟੂ ਆਦਮੀ ਹੈ ਮੈਨੇ ਇਸੇ ਵੀਸ ਬਾਰ ਕਹਾ ਉਸਕੀ ਅੋਰ ਦੇਖ ਪਰ ਨਾ ਯੇਹ ਤੋਂ ਆਦਰਸ਼ ਬਹੂ ਕੀ ਤਰਾਂ ਦੇਖਾਂ ਨਹੀਂ “ਹੁਣ ਮੇਰਾ ਕੰਮ ਬਣਾਉਣ ਦਾ ਜਿੰਮਾ ਉਹਨੇ ਲੈ ਲਿਆ ਪਹਿਲਾ ਪ੍ਰਪੋਜ ਕਰਨ ਲਈ ਲਾਇਨਾ ਰਟਾਈਆ “ਦੇਖੀਏ ਮੈ ਆਪ ਕੋ ਲਾਇਕ ਕਰਤਾ ਹੂੰ ਮੈ ਜਾਣਤਾ ਹੂੰ ਹਮ ਦੋਨੋ ਮੈ ਫਰਕ ਹੈ ਪਰ ਪਿਆਰ ਦਿਲ ਮੈ ਹੋਤਾਂ ਹੈ language ਮੈ ਨਹੀਂ ਆਪ ਕੀ ਅਵਾਜ਼ ਬਹੁਤ ਸੁੰਦਰ ਹੈ ਆਪ ਉਸ ਸੇ ਵੀ ਜ਼ਿਆਦਾ “ ਮੇਰੀ ਹਿੰਦੀ ਚ ਅਜੇ ਵੀ ਪੰਜਾਬੀ ਟੱਚ ਆ ਰਿਹਾ ਸੀ ਦੋ ਦਿਨ ਤਾਂ ਸਹੀ ਕਰਦੇ ਹੀ ਨਿਕਲ ਗਏ

ਹੁਣ ਤੀਜੇ ਦਿਨ ਮੇਰੀ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

12 Comments on “ਸਲਾਭਿਆ ਪਿਆਰ -ਅਤਿੰਮ ਭਾਗ(ਤੀਜਾ ਭਾਗ)”

  • bhut shoni story best of luck

  • story bhot vdia but lockdown ne km khrab krta😬😬

  • ਪਤੰਦਰਾ ਹੱਸਾ ਹੱਸਾ ਢਿੱਡ ਦੁਖਣ ਲਾਤਾ 😂😂😂😂😂😂😂🤣🤣🤣🤣😂😂🤣🤣😂🤣🤣🤣🤣🤣

  • 😅👌👌

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)