ਕੋਈ 25 ਕੁ ਸਾਲ ਪੁਰਾਣੀ ਗੱਲ ਹੈ, ਸਾਡੇ ਘਰ ਕੋਈ ਪ੍ਰੋਗਰਾਮ ਸੀ l ਮੈਨੂੰ ਮੇਰੇ ਘਰਦਿਆਂ ਨੇ ਸਮਾਨ ਦੀ ਲਿਸਟ ਦੇ ਕੇ ਸਮਾਨ ਖਰੀਦਣ ਲਈ ਬਜਾਰ ਭੇਜ ਦਿੱਤਾ l ਬਾਜ਼ਾਰ ਪਿੰਡ ਤੋਂ ਕੋਈ 5-6 ਕਿਲੋਮੀਟਰ ਦੂਰ ਸੀ l ਬਾਜ਼ਾਰ ਤੋਂ ਸਮਾਨ ਲੈ ਕੇ ਉਸ ਨੂੰ ਇੱਕ ਬੋਰੀ ਵਿੱਚ ਪਾ ਲਿਆ ਤੇ ਸਾਈਕਲ ਦੇ ਕੈਰੀਅਰ ਨਾਲ ਸਮਾਨ ਬੰਨ ਕੇ ਘਰ ਨੂੰ ਚਾਲੇ ਪਾ ਦਿੱਤੇ l ਕੁੱਛ ਦੂਰ ਚੱਲ ਕੇ ਅੱਗੇ ਸ਼ੜਕ ਦੇ ਕਿਨਾਰੇ ਇੱਕ ਢਾਬਾ ਸੀ, ਉੱਥੇ ਇੱਕ ਦੋ ਬੰਦੇ ਮੇਰੀ ਜਾਣ -ਪਹਿਚਾਣ ਦੇ ਖੜੇ ਸੀ, ਉਹਨਾਂ ਨੇ ਮੈਨੂੰ ਉੱਥੇ ਰੋਕ ਲਿਆ ਤੇ ਉਹਨਾਂ ਨਾਲ ਬੈਠ ਕੇ ਢਾਬੇ ਤੇ ਚਾਹ ਪੀਤੀ,ਫਿਰ ਉਹਨਾਂ ਤੋਂ ਵਿਦਾ ਲੈ ਕੇ ਸਾਈਕਲ ਤੇ ਦਿੱਤੀ ਲੱਤ ਤੇ ਘਰ ਨੂੰ ਚਾਲੇ ਪਾ ਦਿੱਤੇ l
ਘਰ ਆ ਕੇ ਸਾਈਕਲ ਖੜਾ ਕੀਤਾ ਤੇ ਸਾਈਕਲ ਦੇ ਕੈਰੀਅਰ ਤੋਂ ਸਮਾਨ ਦੀ ਬੋਰੀ ਲਾਹੁਣ ਲੱਗਾ, ਪਰ ਬੋਰੀ ਗਾਇਬ l ਲੱਗਿਆ ਕਿ ਸਮਾਨ ਦੀ ਬੋਰੀ ਕਿਤੇ ਰਸਤੇ ਵਿੱਚ ਹੀ ਗਿਰ ਗਈ l ਘਰ ਵਾਲਿਆਂ ਨੂੰ ਵੀ ਸਮਾਨ ਦੀ ਬੋਰੀ ਗਾਇਬ ਹੋਣ ਵਾਰੇ ਪਤਾ ਲੱਗ ਗਿਆ, ਉਹਨਾਂ ਨੇ ਆਪਣੇ ਸਲੋਕ ਸੁਣਾਉਣੇ ਸ਼ੁਰੂ ਕਰ ਦਿੱਤੇ l...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ