ਕਿਸ਼ਤ ਚੌਥੀ
ਕਹਾਣੀ
ਸਮੇਂ ਦਾ ਕਾਲ ਚੱਕਰ
ਸਰਬਜੀਤ ਸੰਗਰੂਰਵੀ
ਜ਼ੋ ਐਮ ਐਲ ਏ ਘਰ ਨੇਪਾਲੀ ਮੁੰਡਾ ਕੰਮ ਕਰਦਾ ਸੀ,ਉਹ ਕੁਝ ਦਿਨਾਂ ਲਈ ਫੈਕਟਰੀ ਆਇਆ ਤੇ ਸੁਖਚੈਨ ਕੋਲ ਰਹਿਣ ਲੱਗਾ।ਉਹ ਸੁਖਚੈਨ ਦੇ ਭਾਂਡੇ ਤੇ ਰਸੋਈ ਵਰਤਦਾ ਤੇ ਗੰਦ ਪਾ ਕੇ ਰੱਖਦਾ। ਸੁਖਚੈਨ ਨੇ ਬਥੇਰਾ ਸਮਝਾਇਆ,ਨਾ ਸਮਝਿਆ, ਤਾਂ ਸੁਖਚੈਨ ਨੇ ਰਸੋਈ ਤੇ ਭਾਂਡਿਆਂ ਦੀ ਚਿੰਤਾ ਛੱਡ ਦਿੱਤੀ ਕਿਉਂਕਿ ਉਹ ਧਰਮ ਅਸਥਾਨਾਂ ਤੇ ਸੇਵਾ ਲਈ ਜਾਂਦਾ ਸੀ, ਜਿਸ ਕਾਰਨ ਉਸਦੀ ਉਥੋਂ ਦੇ ਪ੍ਰਬੰਧਕਾਂ, ਸੇਵਾਦਾਰਾਂ ਨਾਲ ਵਧੀਆ ਬਣਦੀ ਸੀ।ਉਹ ਉਥੇ ਸੇਵਾ ਸਫ਼ਾਈ ਕਰਦਾ, ਲੰਗਰ ਪਾਣੀ ਛੱਕਦਾ ਤੇ ਕੁਝ ਨਾ ਕੁਝ ਫੈਕਟਰੀ ਲੈ ਆਉਂਦਾ।ਆਪ ਲੰਗਰ ਛੱਕਦਾ ਤੇ ਹੋਰਾਂ ਨੂੰ ਵੀ ਛੱਕਾਉਦਾ । ਹੁਣ ਨੇਪਾਲੀ ਬਾਊ ਨੂੰ ਕਹਿਣ ਲੱਗਾ ਕਿ ਬਾਊ ਜੀ ਸਰਦਾਰ ਜੀ ਧਰਮ ਸਥਾਨ ਤੇ ਜਾਂਦੇ ਹਨ, ਉਥੇ ਖਾ ਪੀ ਕੇ ਫੈਕਟਰੀ ਵੀ ਲੈ ਆਉਂਦਾ ਹੈ। ਇੱਥੇ ਵੰਡਦਾ ਹੈ।ਜੇ ਇਹ ਲੰਗਰ ਫੈਕਟਰੀ ਵਿਚ ਲਿਆਉਣੋਂ ਨਾ ਹੱਟਿਆ ਤਾਂ ਤੁਹਾਡੀ ਫੈਕਟਰੀ ਤਬਾਹ ਹੋ ਜਾਵੇਗੀ।ਇਹ ਪੁੰਨ ਦਾਨ ਤਾਂ ਕਰਦੇ ਨਹੀਂ,ਸਾਰਾ ਦਿਨ ਕੁਝ ਨਾ ਖਾਂਦਾ ਪੀਂਦਾ ਰਹਿੰਦਾ ਹੈ।ਤੁਹਾਡੀ ਨਾਲ ਦੀ ਫੈਕਟਰੀ ਦਾ ਇੱਕ ਬੰਦਾ ਜ਼ੋ ਕਿਸੇ ਦਾ ਵੀ ਮੂੰਹ ਦੇਖ ਕੇ ਭੱਵਿਖ ਬਾਣੀ ਕਰਦਾ ਹੈ, ਉਹ ਵੀ ਮੈਨੂੰ ਕਹਿੰਦਾ ਸੀ ਕਿ ਇਸ ਸਰਦਾਰ ਨੂੰ ਇਸ ਫੈਕਟਰੀ ਵਿਚੋਂ ਕੱਢੋ,ਜੇ ਫੈਕਟਰੀ ਸਲਾਮਤ ਰੱਖਣੀ ਹੈ।ਦੇ ਇਹਨੂੰ ਨਾ ਕੱਢਿਆ ਤਾਂ ਫੈਕਟਰੀ ਤੇ ਸਾਰਾ ਕਾਰੋਬਾਰ ਤਬਾਹ ਹੋ ਜਾਵੇਗਾ।ਸੋ, ਨੇਪਾਲੀ ਹਰ ਵੇਲੇ ਬਾਊ ਦੇ ਕੰਨ ਭਰਦਾ ਰਹਿੰਦਾ।ਪਰ ਪਤਾ ਨਹੀਂ ਬਾਊ ਕਿਉਂ ਸਰਦਾਰ ਤੇ ਭਰੋਸਾ ਕਰਦਾ ਸੀ, ਜਾਂ ਤਾਂ ਬਾਊ ਇਹ ਸੋਚਦਾ ਸੀ ਕਿ ਮੈਨੂੰ 8-9ਹਜਾਰ ਰੁਪਏ ਵਿਚ ਵਧੀਆ ਬੰਦਾ ਮਿਲ ਗਿਆ,ਜ਼ੋ ਸਾਰੇ ਕੰਮ ਕਰਦਾ ਹੈ,ਇਸ ਕਾਰਨ ਮੇਰਾ ਹਰ ਮਹੀਨੇ 10-20ਹਜਾਰ ਰੁਪਏ ਦਾ ਫਾਇਦਾ ਹੁੰਦਾ ਹੈ।ਬਾਊ ਦੇ ਦਿਲ ਵਿਚ ਕੀ ਸੀ,ਇਹ ਬਾਊ ਜਾਣਦਾ ਸੀ ਜਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ