ਕਹਾਣੀ
ਸਮੇਂ ਦਾ ਹਾਲ ਚੱਕਰ
[5/5, 6:11 PM] Sarbjit Sangrurvi: ਅੱਜ ਦੁਕਾਨ ਤੇ ਪਹਿਲਾਂ ਨਾਲੋਂ ਕੁਝ ਜ਼ਿਆਦਾ ਰਸ਼ ਸੀ।ਗਾਹਕ ਸੌਦਾ ਲੈਣ ਕੇ ਜਾਈ ਜਾ ਰਹੇ।ਐਨੇ ਨੂੰ ਅਮਰਜੀਤ ਬੁੜ ਬੁੜ ਕਰਦਾ ਆ ਰਿਹਾ ਸੀ। ਮੈਂ ਉਸਨੂੰ ਬੁਲਾ ਕੇ ਗੱਲ ਪੁੱਛਣੀ ਚਾਹੀ। ਤਾਂ ਜ਼ੋ ਉਹ ਕੁਝ ਸ਼ਾਂਤ ਹੋ ਸਕੇ। ਮੈਂ ਅਮਰਜੀਤ ਨੂੰ ਅਵਾਜ਼ ਮਾਰੀ, ਤਾਂ ਕੋਲ ਆ ਗਿਆ,ਪਰ ਉਸਨੇ ਆਪਣਾ ਸਪੀਕਰ ਨਾ ਬੰਦ ਕੀਤਾ ਜਿਸ ਕਾਰਨ ਕੲੀ ਗਾਹਕਾਂ ਦਾ ਧਿਆਨ ਅਮਰਜੀਤ ਵੱਲ ਚੱਲਾ ਗਿਆ। ਮੈਂ ਅਮਰਜੀਤ ਨੂੰ ਕਿਹਾ ਕਿ ਆ ਆਪਾਂ ਕੈਬਿਨ ਵਿਚ ਬਹਿ ਕੇ ਗੱਲਾਂ ਕਰਦੇ ਹਾਂ। ਇੱਥੇ ਤੈਨੂੰ ਪਤਾ ਹੀ ਹੈ ਮਾਲਕ ਦੀ ਪੂਰੀ ਕਿਰਪਾ ਐ। ਅਮਰਜੀਤ ਗੁੱਸੇ ਵਿਚ ਕਹਿਣ ਲੱਗਾ ਕਿ ਸਾਡੇ ਮਾਲਕਾਂ ਦੀ ਪੁੱਛ ਹੀ ਨਾ ।ਓ ਸਾਲਾਂ ਆਪਣੇ ਸਾਲਿਆਂ ਨੂੰ ਪੈਸੇ ਦੇਈ ਜਾ ਰਿਹਾ ਏ, ਤੇ ਆਪਣੇ ਜਵਾਈ ਨੂੰ ਦਿੰਦਿਆਂ ਨੂੰ ਉਸਦੀ ਮਾਂ ਮਰਦੀ ਐ। ਮੈਂ ਉਸਨੂੰ ਕਿਹਾ ਕਿ ਠੰਰਮੇ ਨਾਲ ਮੈਨੂੰ ਸਾਰੀ ਗੱਲ ਦੱਸ ਤਾਂ ਜ਼ੋ ਤੇਰੀ ਮੁਸ਼ਕਲ ਦਾ ਹੱਲ ਕੱਢ ਸਕੀਏ, ਐਵੇਂ ਹੀ ਨਾ ਕਰ ਵੇਲੇ ਆਪਣਾ ਬੀਪੀ ਵਧਾਈ ਰੱਖਿਆ ਕਰ। ਜਿਨ੍ਹਾਂ ਨੂੰ ਤੂੰ ਬੋਲ ਰਿਹਾ, ਉਨ੍ਹਾਂ ਦਾ ਜਾਣਾ ਕੁਝ ਨਹੀਂ,ਤੇ ਤੂੰ ਬੋਲ ਬੋਲ ਕੇ ਗੁੱਸੇ ਵਿੱਚ ਤਮਾਸ਼ਾ ਕਰੀ ਜਾਂਦਾ ਏ। ਤੇਰੀਆਂ ਗੱਲਾਂ ਸੁਣ, ਪਾਗਲਪਣ ਦੇਖ ਕੲੀ ਹੈਰਾਨ ਪ੍ਰੇਸ਼ਾਨ ਹੋ ਰਹੇ ਹਨ ਅਤੇ ਕੲੀ ਮਜ਼ੇ ਲੈਣ ਰਹੇ ਹਨ। ਤੂੰ ਅੈਵੇ ਹੀ ਆਪਣਾ ਖ਼ੂਨ ਘਟਾਈ ਮਚਾਈ ਜਾਨੈ। ਤੂੰ ਮੇਰਾ ਬੰਦਾ ਖ਼ਾਸ ਏ। ਆਖ਼ਰ ਬੰਦਾ ਬੰਦੇ ਦਾ ਦਾਰੂ ਸਹਾਰਾ ਹੁੰਦਾ ਹੈ, ਬੰਦੇ ਨੂੰ ਬੰਦੇ ਉੱਤੇ ਹੀ ਇਸ ਹੁੰਦੀ ਹੈ। ਪਹਿਲਾਂ ਠੰਡਾ ਸਰਬੱਤ ਪੀ ਫਿਰ ਸਾਰੀ ਗੱਲ ਆਰਾਮ ਨਾਲ ਦੱਸ।ਕੋਈ ਫ਼ਿਕਰ ਨਾ ਕਰੀਂ।
ਤਾਂ ਅਮਰਜੀਤ ਦੱਸਣ ਲੱਗਾ ਕਿ ਕੀ ਦੱਸਾਂ ਸਮਝ ਨਹੀਂ,ਪਤਾ ਨਹੀਂ ਕਿਸਮਤ ਦਾ ਕਸੂਰ ਹੈ ਜਾਂ ਮੇਰਾ, ਜਾਂ ਹਾਲਾਤਾਂ ਨੇ ਮੈਨੂੰ ਐਸਾ ਕਰਿਆ ਏ।
ਐਨੇ ਵਿੱਚ ਨੌਕਰ ਚਾਹ ਨਮਕੀਨ ਵੀ ਲੈ ਕੇ ਆ ਗਿਆ। ਨੌਕਰ ਦੇ ਜਾਣ ਤੋਂ ਬਾਅਦ ਅਮਰਜੀਤ ਕਹਿਣ ਲੱਗਾ ਕਿ ਮੈਂ ਜਿੱਥੇ ਵੀ ਕੰਮ ਤੇ ਲੱਗਾ , ਕੋਈ ਬੰਦਾ ਮਾਲਕ ਚੱਜ ਨਹੀਂ ਮਿਲਿਆ। ਪਹਿਲਾਂ ਜਿਸ ਫੈਕਟਰੀ ਵਿਚ ਕੰਮ ਕਰਦਾ ਸੀ,ਉਹ ਸਮੇਂ ਸਿਰ ਤਨਖਾਹ ਨਹੀਂ ਸੀ ਦਿੰਦਾ, ਇੱਕ ਪਾਸੇ ਗਰੀਬਾਂ ਨੂੰ ਪੁੰਨ ਦਾਨ ਕਰਦਾ, ਦੂਜੇ ਪਾਸੇ ਵਰਕਰਾਂ ਨੂੰ ਸਮੇਂ ਸਿਰ ਤਨਖਾਹ ਨਾ ਦੇ ਕੇ ਬਦਦੁਆਵਾਂ ਲਈ ਜਾਂਦਾ। ਉਸ ਦਾ ਕਾਰੋਬਾਰ ਠੱਪ ਹੋ ਗਿਆ ਕਿਉਂਕਿ ਉਸ ਦਾ ਕੰਮ ਘੱਟ ਚੱਲਦਾ ਸੀ।
ਐਨੇ ਵਿੱਚ ਨੌਕਰ ਚਾਹ ਨਮਕੀਨ ਵੀ ਲੈ ਕੇ ਆ ਗਿਆ। ਨੌਕਰ ਦੇ ਜਾਣ ਤੋਂ ਬਾਅਦ ਅਮਰਜੀਤ ਕਹਿਣ ਲੱਗਾ ਕਿ ਮੈਂ ਜਿੱਥੇ ਵੀ ਕੰਮ ਤੇ ਲੱਗਾ , ਕੋਈ ਬੰਦਾ ਮਾਲਕ ਚੱਜ ਨਹੀਂ ਮਿਲਿਆ। ਪਹਿਲਾਂ ਜਿਸ ਫੈਕਟਰੀ ਵਿਚ ਕੰਮ ਕਰਦਾ ਸੀ,ਉਹ ਸਮੇਂ ਸਿਰ ਤਨਖਾਹ ਨਹੀਂ ਸੀ ਦਿੰਦਾ, ਇੱਕ ਪਾਸੇ ਗਰੀਬਾਂ ਨੂੰ ਪੁੰਨ ਦਾਨ ਕਰਦਾ, ਦੂਜੇ ਪਾਸੇ ਵਰਕਰਾਂ ਨੂੰ ਸਮੇਂ ਸਿਰ ਤਨਖਾਹ ਨਾ ਦੇ ਕੇ ਬਦਦੁਆਵਾਂ ਲਈ ਜਾਂਦਾ। ਉਸ ਦਾ ਕਾਰੋਬਾਰ ਠੱਪ ਹੋ ਗਿਆ ਕਿਉਂਕਿ ਉਸ ਦਾ ਕੰਮ ਘੱਟ ਚੱਲਦਾ ਸੀ। ਉਸਨੇ ਆਪਣੀ ਫੈਕਟਰੀ ਦੇ ਕੁਝ ਕਮਰੇ ਕਿਰਾਏ ਤੇ ਦੇ ਦਿੱਤੇ। ਪਤਾ ਨਹੀਂ ਉਹ ਪੈਸਿਆਂ ਦਾ ਕੀ ਕਰਦਾ, ਮੂੰਹ ਦਾ ਐਨਾ ਮਿੱਠਾ ਕਿ ਲੋਕਾਂ ਨੂੰ ਗੱਲਾਂ ਨਾਲ ਲੁੱਟ ਲੈਂਦਾ,ਤੇ ਮਿੱਠਾ ਲੁੱਚਾ ਐਨਾ ,ਪੁੱਛੀ ਨਾ ਕਹਾਣੀ। ਉਹ ਆਪਣੀ ਦਾ ਕੁਝ ਹਿੱਸਾ ਕਿਸੇ ਨਾ ਕੰਪਨੀ ਨੂੰ ਕੁੱਝ ਦਿਨਾਂ ਜਾਂ ਮਹੀਨਿਆਂ ਲਈ ਕਿਰਾਏ ਤੇ ਦੇ ਕੇ ਵੱਖਰੀ ਆਮਦਨ ਕਰਦਾ,ਜੇ ਕੋਈ ਪੁੱਛਦਾ ਤਾਂ ਕਿ ਮੇਰੇ ਰਿਸ਼ਤੇਦਾਰ ਨੇ। ਚੱਲ ਸਾਨੂੰ ਕੀ, ਪੈਸੇ ਲੲੇ ਹੋਣ ਜਾਂ ਨਾ ਕੋਈ ਗੱਲ।ਪਰ ਸਾਨੂੰ ਤਨਖਾਹ ਤਾਂ ਸਮੇਂ ਸਿਰ ਦੇਈ ਜਾਂਦਾ। ਮਜ਼ਦੂਰ ਦੀਆਂ ਬਦਦੁਆਵਾਂ ਲਈ ਜਾਂਦਾ, ਫਿਰ ਕਹਿੰਦਾ ਕੰਮ ਨਹੀਂ ਚੱਲਦਾ। ਕਿੱਥੇ ਪਹਿਲਾਂ ਇੱਕ ਮਾਮੂਲੀ ਦੁਕਾਨਦਾਰ ਹੁੰਦਾ ਸੀ, ਪਤਾ ਨਹੀਂ ਕਿਹੜੀ ਗਿੱਦੜਸਿੰਗੀ ਹੱਥ ਲੱਗੀ ਫੈਕਟਰੀ ਲੱਗਣ ਤੋਂ ਪੰਜ ਸਾਲ ਨੋਟਬੰਦੀ ਵੇਲੇ ਇਸਦੀ ਫੈਕਟਰੀ ਦੀ ਵਾਟਰ ਟੈਂਕੀ ਵਿਚੋਂ ਨੋਟਾਂ ਦੀਆਂ ਬੋਰੀਆਂ ਫੜੀਆਂ ਗਈਆਂ। ਨੋਟ ਬੰਦੀ ਪਹਿਲਾਂ ਕੰਮ ਚੰਗਾ ਚੱਲਦਾ ਫਿਰ ਨੋਟਬੰਦੀ ਕਾਰਨ ਅਤੇ ਪੲੇ ਛਾਪੇ ਕਾਰਨ ਮੰਦਹਾਲੀ ਵਿਚ ਆ ਗਿਆ।
ਇਸ ਨੇ ਆਪਣਾ ਕਾਰੋਬਾਰ ਦੁਬਾਰਾ ਚੱਲਾਉਣ ਲਈ ਦੋ ਤਿੰਨ ਬੈਂਕਾਂ ਵਿਚ ਲੋੜ ਕੇਸ ਅਪਲਾਈ ਕੀਤੇ ਸਨ।ਵੱਖ ਵੱਖ ਕੰਪਨੀਆਂ ਬਣਾ ਕੇ। ਜਦੋਂ ਵੀ ਵੱਖ-ਵੱਖ ਬੈਂਕਾਂ ਤੋਂ ਮੁਲਾਜ਼ਮ ਆਉਂਦੇ ਤਾਂ ਬੋਰਡ ਬਦਲ ਦਾ ਰਹਿੰਦਾ। ਕੲੀ ਵਾਰ ਪੁਰਾਣੇ ਮੁਲਾਜ਼ਮ ਹੁੰਦੇ ਕਦੇ ਨਵੇਂ।
ਜਦ ਇਕ ਵਾਰ ਇਕ ਟੀਮ ਆਈ ਤਾਂ ਇਕ ਪੁਰਾਣੀ ਮੁਲਾਜ਼ਮ ਸੀ, ਬਾਕੀ ਚਾਰ ਨਵੇਂ।ਉਸ ਲੇਡੀ ਮੁਲਾਜ਼ਮ ਨੂੰ ਚਾਹ ਪਾਣੀ ਨਹੀਂ ਮਿਲਿਆ ਹੋਣਾ, ਜਿਸ ਕਾਰਨ ਉਹ ਜਾਣ ਵੇਲੇ ਸਾਥੀ ਮੁਲਾਜ਼ਮਾਂ ਨੂੰ ਦੱਸ ਰਹੀ ਸੀ ਕਿ ਇਨ੍ਹਾਂ ਦਾ ਕੇਸ ਪਾਸ ਨਹੀਂ ਹੋਣਾ ਚਾਹੀਦਾ। ਇਨ੍ਹਾਂ ਨੇ ਪਹਿਲਾਂ ਦੋ ਕਰੋੜ ਦਾ ਲੋਨ ਲੈ ਕੇ ਕੰਮ ਸ਼ੁਰੂ ਕਰਨ ਦੀ ਥਾਂ ਨਾਲ ਲੱਗਦਾ ਪਲਾਂਟ ਲੈਣ ਕੇ ਰੱਖ ਲਿਆ, ਸੋਚਿਆਂ ਹੋਣਾ ਕਿ ਵੱਧ ਰੇਟ ਵਿਚ ਦੇਵਾਂਗੇ,ਪਰ ਜ਼ਮੀਨਾਂ ਦੇ ਘਟਣ ਕਾਰਨ ਇਨ੍ਹਾਂ ਦੀ ਸਕੀਮ ਠੱਪ ਹੋ ਕੇ ਰਹਿ ਗਈ।ਜਿਸ ਕਾਰਨ ਹੁਣ ਫਿਰ ਕੰਪਨੀ ਬਦਲ ਕੇ ਚਾਹ ਪਾਣੀ ਕਰਕੇ ਕੇਸ ਪਾਸ ਕਰਵਾਉਣਾ ਚਾਹੁੰਦੇ ਹਨ। ਮੈਂ ਇਨ੍ਹਾਂ ਦਾ ਕੇਸ ਪਾਸ ਨਹੀਂ ਹੋਣਾ ਦੇਣਾ ਭਾਵੇਂ ਮੇਰੀ ਬਦਲੀ ਹੋ ਜਾਵੇ ਜਾਂ ਮੇਰੇ ਉਪਰ ਕੋਈ ਝੂਠਾ ਕੇਸ। ਫਿਰ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕੀ ਨਹੀਂ।ਪਤਾ ਲੱਗਿਆ ਕਿ ਉਹਨਾਂ ਨੇ ਦੋ ਸਾਲ ਪੁਰਾਣਾ ਗੇਟਮੈਨ ਬਦਲ ਦਿੱਤਾ।
ਮੈਂ ਔਖੇ ਸੌਖੇ ਇਸ ਫੈਕਟਰੀ ਵਿਚ ਕੰਮ ਕਰਦਾ ਰਿਹਾ। ਫਿਰ ਇੱਕ ਦਿਨ ਮੈਂ ਕਿਸੇ ਕੰਮ ਲਈ ਚੰਡੀਗੜ੍ਹ ਗਿਆ,ਤਾਂ ਉਥੇ ਮੈਨੂੰ ਉਹੀ ਗੇਟ ਮੈਨ ਮਿਲ ਗਿਆ।ਜਦ ਉਸਨੂੰ ਕਹਾਣੀ ਪੁੱਛੀ ਤਾਂ ਪਹਿਲਾਂ ਨਾਲ ਮੋਟਰ ਕਰਦਾ ਰਿਹਾ। ਮੇਰੇ ਵੱਲੋਂ ਜ਼ਿਆਦਾ ਜ਼ੋਰ ਪਾਉਣ ਤੇ ਅਤੇ ਵਿਸ਼ਵਾਸ ਦਿਵਾਉਣ ਤੇ ਦੱਸਣ ਲੱਗਾ ਕਿ ਮੈਨੂੰ ਫੈਕਟਰੀ ਵਿਚ ਕੰਮ ਕਰਦੇ ਨੂੰ ਦੋ ਮਹੀਨੇ ਹੋੲੇ ਹਨ ਕਿ ਬਾਊ ਦੇ ਪੁਰਾਣੇ ਨੌਕਰ ਨਾਲ ਬਣਨ ਲੱਗੀ,ਉਹ ਖਾਣ ਪੀਣ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ