ਸਮੇਂ ਦੀ ਕਰਵਟ-ਜਸਵਿੰਦਰ ਪੰਜਾਬੀ
ਕੈਪਰੀਆਂ ਦਾ ਰਿਵਾਜ਼ ਉਦੋਂ ਚੱਲਿਆ-ਚੱਲਿਆ ਈ ਸੀ। ਕੈਪਰੀ ਲੈਣ ਜੋਗੇ ਪੈਸੇ ਨਹੀਂ ਸਨ,ਘਰ ਵਿੱਚ। ਜਿਸ ਘਰ ਵਿੱਚ ਰੋਟੀ ਟੁੱਕ ਦਾ ਗੁਜ਼ਾਰਾ ਈ ਮਸੀਂ ਚਲਦਾ ਹੋਵੇ,ਓਥੇ ਇਹੋ ਜਿਹੇ ਸ਼ੌਕ ਕਿੱਥੇ ਪਲ਼ਦੇ ਹੁੰਦੇ ਆ। ਹੋਰਨਾਂ ਮੇਰੇ ਵਰਗਿਆਂ ਦੀ ਦੇਖਾ-ਦੇਖੀ ਮੈਂ ਵੀ ਇਕ ਪੁਰਾਣੀ ਜ਼ੀਨ ਦੀ ਪੈਂਟ ਦਾ ਅੱਧਾ ਕਤਲ ਕਰਕੇ,ਓਹਨੂੰ ਕੈਪਰੀ ਵਿਚ ਢਾਲ਼ ਲਿਆ।
ਓਹ ਕੁੜੀ ਆਪਣੇ ਨਾਨਕੇ ਘਰ ਆਈ ਹੋਈ ਸੀ। ਕਿਸੇ ਕਾਲਜ਼ ਵਿੱਚ ਪੜ੍ਹਦੀ ਸੀ। ਘਰੋਂ ਚੰਗੇ ਪਰਵਾਰ ‘ਚੋਂ ਸੀ। ਓਹ ਆਪਣੇ ਮਾਮੇ ਦੀ ਧੀ ਨਾਲ਼ ਸਾਹਮਣਿਓਂ ਆ ਰਹੀ ਸੀ। ਕੋਲੋਂ ਦੀ ਲੰਘਣ ਲੱਗੀ ਟੌਂਚ ਮਾਰ ਕੇ ਨਾਲ਼ ਵਾਲ਼ੀ ਨੂੰ ਬੋਲੀ,”ਨੀ,ਬਰੈਂਡਡ ਕੈਪਰੀ ਵੇਖ ਮੁੰਡੇ ਦੀ!” ਮੇਰੇ ਕੋਲ ਬੋਲਣ ਲਈ ਕੁਝ ਨਹੀਂ ਸੀ।
ਸਮਾਂ ਗੁਜ਼ਰਿਆ। ਸਰਕਾਰੀ ਨੌਕਰੀ ਲੱਗੀ,ਵਿਆਹ ਹੋਇਆ,ਹਰਸ਼ ਦਾ ਜਨਮ ਹੋਇਆ ਤੇ ਗੱਡੀ ਆ ਗਈ,ਭਾਵੇਂ ਪੁਰਾਣੀ ਹੀ ਸਹੀ। ਅਸੀਂ ਪਿੰਡੋਂ ਬਸ ਸਟੈਂਡ ਕੋਲ਼ ਮੇਨ ਸੜਕ ਚੜ੍ਹਨ ਲਈ ਰੁਕੇ। ਕਿਉਂਕਿ,ਸਪੈਸ਼ਲ ਲੱਗਣ ਕਾਰਨ ਕਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ