ਸਨੈਪਚੈਟ
ਲੇਖਕ- ਗੁਰਪ੍ਰੀਤ ਕੌਰ
ਭਾਗ- ਆਖਰੀ
ਉਸਦੇ ਇਜ਼ਹਾਰ ਏ ਮੁਹੱਬਤ ਦਾ ਬੇਸ਼ੱਕ ਮੈਂ ਕੋਈ ਜਵਾਬ ਨਾ ਦਿੱਤਾ। ਪਰ ਉਹ ਤੇ ਮੈਂ ਇੱਕ ਦੂਜੇ ਨਾਲ ਜੁੜ ਗਏ ਸੀ। ਉਹਦੀਆਂ ਮੇਰੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਪਰ ਉਹਨਾਂ ਗੱਲਾਂ ਦੀ ਹਾਲੇ ਵੀ ਇੱਕ ਅਦਿੱਖ ਹੱਦ ਸੀ, ਉਸ ਹੱਦ ਨੂੰ ਕਦੇ ਵੀ ਨਾ ਪਾਰ ਕਰਨ ਦਾ ਮੈਂ ਖੁਦ ਨਾਲ ਹੀ ਵਾਅਦਾ ਕੀਤਾ ਹੋਇਆ ਸੀ।
ਗੱਲਾਂ ਗੱਲਾਂ ਚ ਉਸਦੀ ਸੋਚ ਨਾਲ ਵੀ ਰੂਬਰੂ ਹੋਈ। ਉਹ ਆਪਣੀਆਂ ਲਿਖਤਾਂ ਮੇਰੇ ਨਾਲ ਸਾਂਝੀਆਂ ਕਰਦਾ ਰਹਿੰਦਾ। ਉਸਦੀ ਸੋਚ ਵਿੱਚ ਬਹੁਤ ਖੁੱਲਾਪਣ ਸੀ। ਕਦੇ ਕਦੇ ਇਹ ਮੈਨੂੰ ਵੀ ਠੀਕ ਲੱਗਦਾ, ਕਿ ਮਾਪੇ ਕੁੜੀ ਨੂੰ ਇਹ ਆਖ ਕੇ ਵਿਆਹ ਦਿੰਦੇ ਨੇ ਕਿ ਡੋਲੀ ਪੇਕੇ ਘਰੋਂ ਤੇ ਅਰਥੀ ਸਹੁਰੇ ਘਰੋਂ ਹੀ ਉੱਠਦੀ ਹੈ। ਡੋਲੀ ਤੇ ਅਰਥੀ ਉੱਠਣ ਵਿਚਕਾਰ ਜੋ ਸਮਾਂ ਹੁੰਦਾ ਹੈ, ਉਸ ਵਿੱਚ ਜੇ ਸਾਥੀ ਭੈੜਾ ਨਿਕਲ ਆਵੇ ਤਾਂ ਕਹਿ ਦਿੱਤਾ ਜਾਂਦਾ, ਕਰਮਾਂ ਦੀ ਗੱਲ ਹੈ। ਹੁਣ ਤਾਂ ਸਬਰ ਦਾ ਘੁੱਟ ਭਰਨਾ ਹੀ ਪੈਣਾ ਹੈ। ਔਰਤਾਂ ਦੀਆਂ ਸੱਧਰਾਂ ਤੇ ਉਹਨਾਂ ਦੀਆਂ ਇੱਛਾਵਾਂ ਲਈ ਸਮਾਜ ਤੰਗਦਿਲ ਹੋ ਜਾਂਦਾ ਹੈ, ਪਰ ਮਰਦ ਲਈ ਇਸ ਮਸਲੇ ਚ ਖੁੱਲ ਹੈ। ਆਦਮੀ ਹੈ, ਆਦਮੀ ਦਾ ਕੀ ਹੈ, ਇਹ ਆਖ ਕੇ ਸਾਰਾ ਮਸਲਾ ਹੀ ਖਤਮ ਹੋ ਜਾਂਦਾ ਹੈ।
ਖੈਰ ਮੈਂ ਅਜਿਹਾ ਕੁਝ ਨਹੀਂ ਸੀ ਕਰਨਾ ਚਾਹੁੰਦੀ ਜੋ ਜ਼ਿੰਦਗੀ ਭਰ ਮੇਰੇ ਲਈ ਇੱਕ ਮਿਹਣਾ ਬਣ ਕੇ ਰਹਿ ਜਾਵੇ। ਇਸ ਲਈ ਨਾ ਮੈਂ ਆਪਣੀ ਹੱਦ ਪਾਰ ਕੀਤੀ ਤੇ ਨਾ ਉਸਨੂੰ ਕਰਨ ਦਿੱਤੀ।
ਉਂਝ ਵੀ ਉਹ ਮੇਰੀ ਇੱਕ ਖਾਸ ਰਿਸ਼ਤੇਦਾਰੀ ਦੇ ਪਿੰਡੋਂ ਸੀ, ਇਸ ਲਈ ਕਿਸੇ ਲਈ ਵੀ ਕੋਈ ਵੀ ਮੁਸੀਬਤ ਖੜੀ ਕਰਨਾ ਨਹੀਂ ਸੀ ਚਾਹੁੰਦੀ।
ਫੇਰ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਉਹ ਇੱਕ ਜਾਣਿਆ ਪਹਿਚਾਣਿਆ ਨਾਮ ਹੈ। ਜ਼ਿਆਦਾ ਨਹੀਂ, ਪਰ ਕਾਫੀ ਲੋਕ ਉਸਨੂੰ ਪੜਦੇ ਹਨ। ਉਸਦੀਆਂ ਲਿਖੀਆਂ ਕਵਿਤਾਵਾਂ ਕਹਾਣੀਆਂ ਹੌਲੀ ਹੌਲੀ ਮਸ਼ਹੂਰ ਹੋ ਰਹੀਆਂ ਨੇ। ਮੈਨੂੰ ਚੰਗਾ ਲੱਗਿਆ ਕਿ ਇਸ ਸਭ ਦੇ ਬਾਵਜੂਦ ਵੀ ਉਸ ਵਿੱਚ ਕਿੰਨਾ ਠਹਿਰਾਵ ਹੈ।
ਫੇਰ ਇੱਕ ਬਦਲਾਵ ਆਇਆ, ਹੌਲੀ ਹੌਲੀ ਸਾਡੀ ਗੱਲ ਹੋਣੀ ਘੱਟ ਗਈ। ਪਰ ਜਦੋਂ ਵੀ ਗੱਲ ਹੁੰਦੀ ਉਹ ਮੈਨੂੰ ਸਨੈਪਚੈਟ ਤੇ ਕਾਲ ਹੀ ਕਰਦਾ। ਕਦੇ ਵੋਇਸ ਕਾਲ ਤੇ ਕਦੇ ਵੀਡੀਓ ਕਾਲ। ਉਸਨੇ ਮੈਨੂੰ ਦੱਸਿਆ ਕਿ ਕੰਮ ਕਰਕੇ ਜ਼ਿਆਦਾ ਵਿਅਸਤ ਰਹਿੰਦਾ ਹੈ। ਪਰ ਉਹ ਜਦ ਵੀ ਗੱਲ ਕਰਦਾ ਤਾਂ ਉਸਦੀ ਗੱਲ ਮਿਲਣ ਤੇ ਆ ਕੇ ਰੁਕ ਜਾਂਦੀ। ਮੈਂ ਹਰ ਵਾਰ ਉਸਨੂੰ ਨਾ ਕਰ ਦਿੰਦੀ। ਕਿੰਨੀ ਵਾਰ ਉਸਨੇ ਕਿਹਾ ਸੀ, ਉਸਦਾ ਕਹਿਣਾ ਸੀ ਕਿ ਉਹ ਸ਼ਰੇਆਮ ਨਹੀਂ ਮਿਲ ਸਕਦਾ, ਉਸਦੀ ਜਾਣ ਪਹਿਚਾਣ ਬਹੁਤ ਹੈ, ਲੋਕ ਗਲਤ ਗੱਲਾਂ ਬਣਾਉਣਗੇ। ਪਰ ਮੈਂ ਉਸਨੂੰ ਕਿਤੇ ਵੀ ਮਿਲਣ ਲਈ ਤਿਆਰ ਨਾ ਹੁੰਦੀ। ਮੈਨੂੰ ਪਤਾ ਸੀ ਇਹ ਰਿਸ਼ਤੇ ਕਿਵੇਂ ਤੇ ਕਿਸ ਦਿਸ਼ਾ ਵੱਲ ਨੂੰ ਨਾ ਚਾਹੁਣ ਤੇ ਵੀ ਮੁੜਨ ਲੱਗਦੇ ਨੇ। ਜਦੋਂ ਭਾਵਨਾਵਾਂ ਵੀ ਹੋਣ, ਤੇ ਤੁਸੀਂ ਇਕੱਲਤਾ ਦੀ ਅੱਗ ਚ ਸੜ ਰਹੇ ਹੋਵੋ, ਤਾਂ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਤੁਸੀਂ ਜਜ਼ਬਾਤਾਂ ਨੂੰ ਕਾਬੂ ਚ ਨਹੀਂ ਰੱਖ ਪਾਉਂਦੇ। ਇਸ ਲਈ ਮੈਂ ਕਈ ਮਹੀਨੇ ਨਾ ਮਿਲਣ ਦੀ ਜ਼ਿੱਦ ਤੇ ਹੀ ਅਟਕੀ ਰਹੀ।
ਪਰ ਕਦੋਂ ਤੱਕ, ਮੈਂ ਆਪਣੇ ਪੇਕੇ ਆਈ ਹੋਈ ਸੀ, ਆਪਣੀ ਸਹੇਲੀ ਨੂੰ ਮਿਲਕੇ ਆਉਣ ਦਾ ਕਹਿ ਕੇ ਘਰੋਂ ਆ ਗਈ। ਮੈਂ ਆਪਣੀ ਸਹੇਲੀ ਨੂੰ ਵੀ ਸਭ ਸਮਝਾ ਦਿੱਤਾ ਸੀ। ਪਰ ਮੈਂ ਆਪਣੀ ਸਹੇਲੀ ਨੂੰ ਆਖ ਦਿੱਤਾ ਸੀ ਕਿ ਮੈਂ ਉਹਨੂੰ ਸਿਰਫ ਦਸ ਪੰਦਰਾਂ ਮਿੰਟ ਲਈ ਹੀ ਮਿਲਣਾ ਹੈ, ਇਸ ਲਈ ਦਸ ਕੁ ਮਿੰਟ ਮਗਰੋਂ ਤੂੰ ਮੈਨੂੰ ਫੋਨ ਕਰਨ ਲੱਗ ਜਾਂਵੀ।
ਭੀੜਭਾੜ ਵਾਲੀ ਥਾਂ ਤੋਂ ਦੂਰ, ਇੱਕ ਲਿੰਕ ਰੋਡ ਤੇ ਮੈਂ ਉਸਦਾ ਇੰਤਜ਼ਾਰ ਕਰ ਰਹੀ ਸੀ। ਪੰਜ ਕੁ ਮਿੰਟ ਬਾਅਦ ਹੀ ਮੈਂਨੂੰ ਉਸਦੀ ਵੱਡੀ ਕਾਰ ਦਿਖਾਈ ਦਿੱਤੀ। ਉਹ ਮੇਰੇ ਕੋਲ ਆਇਆ ਤੇ ਮੈਂ ਉਸਦੀ ਕਾਰ ਚ ਬੈਠ ਗਈ। ਉਸਨੇ ਮੂੰਹ ਵੀ ਸਾਫ਼ੇ ਨਾਲ ਢਕਿਆ ਸੀ ਤੇ ਕਾਲੀਆਂ ਐਨਕਾਂ ਲਗਾ ਰੱਖੀਆਂ ਸੀ। ਤੇ ਮੈਂ ਖੁਦ ਨੂੰ ਲੁਕਾਉਣ ਵਾਸਤੇ ਕੁਝ ਵੀ ਨਹੀਂ ਸੀ ਕੀਤਾ ਹੋਇਆ। ਉਸਨੇ ਪਹਿਲਾ ਸਵਾਲ ਇਹੋ ਕੀਤਾ, “ਮੂੰਹ ਕਿਉਂ ਨਹੀਂ ਢਕਿਆ..??”
ਮੈਂ ਉਸਨੂੰ ਜਵਾਬ ਦਿੱਤਾ, “ਮੂੰਹ ਤਾਂ ਉਹ ਢੱਕਦੇ ਨੇ ਜਿਹਨਾਂ ਨੇ ਕੋਈ ਗਲਤ ਕੰਮ ਕਰਨਾ ਹੋਵੇ…”
ਅਸੀਂ ਕਿਤੇ ਵੀ ਨਾ ਗਏ, ਉਸਦੀ ਕਾਰ ਵਿੱਚ ਬੈਠ ਕੇ ਹੀ ਗੱਲਾਂ ਕੀਤੀਆਂ। ਮੈਂ ਉਸਨੂੰ ਝੂਠ ਬੋਲਿਆ ਸੀ ਕਿ ਮੈਂ ਆਪਣੀ ਮੰਮੀ ਨਾਲ ਆਈ ਹਾਂ, ਤੇ ਮੰਮੀ ਨੂੰ ਇੱਕ ਸਹੇਲੀ ਨਾਲ ਮਾਰਕੀਟ ਚ ਛੱਡ ਕੇ ਆਈ ਹਾਂ। ਇਸ ਲਈ ਜ਼ਿਆਦਾ ਦੇਰ ਰੁਕ ਨਹੀਂ ਸਕਦੀ। ਉਸਨੇ ਮੈਨੂੰ ਕਿਹਾ, “ਜੇ ਚੱਜ ਨਾਲ ਮਿਲਣ ਦਾ ਪਲੈਨ ਬਣਾ ਕੇ ਆਈ ਹੁੰਦੀ ਤਾਂ ਮੈਂ ਤੈਨੂੰ ਆਪਣੇ ਦੋਸਤ ਦੀ ਕੋਠੀ ਲੈ ਜਾਂਦਾ… ਉੱਥੇ ਕੋਈ ਵੀ ਨੀ ਹੁੰਦਾ.. ਸਿਰਫ਼ ਆਪਾਂ ਦੋਵੇਂ ਹੁੰਦੇ…”
ਮੈਨੂੰ ਉਸਦਾ ਇਹ ਕਹਿਣਾ ਅਜੀਬ ਲੱਗਿਆ। ਐਨੇ ਨੂੰ ਮੇਰੀ ਸਹੇਲੀ ਦਾ ਵੀ ਫੋਨ ਆ ਗਿਆ, ਤੇ ਮੈਂ ਕਾਹਲੀ ਕਾਹਲੀ ਉੱਥੋਂ ਆ ਗਈ। ਆਉਣ ਵੇਲੇ ਉਸਨੇ ਇੱਕ ਵਾਰ ਕਿਹਾ, “ਹਾਲੇ ਮੈਂ ਇੱਥੇ ਹੀ ਆ… ਦੇਖ ਲਾ ਜੇ ਕਿਤੇ ਪਲੈਨ ਬਣਦਾ… ਆਪਾਂ ਮੇਰੇ ਦੋਸਤ ਦੀ ਕੋਠੀ ਚੱਲਦੇ ਹਾਂ…”
ਮੈਂ ਉਸਨੂੰ ਮਨਾਂ ਕਰ ਦਿੱਤਾ, “ਨਹੀਂ ਮੇਰੀ ਬੇਟੀ ਵੀ ਹੈ… ਤੇ ਉਹ ਮੰਮੀ ਕੋਲ ਰੋਣ ਲੱਗ ਜਾਂਦੀ ਹੈ…”
ਉਹ ਕਾਰ ਲੈਕੇ ਚਲੇ ਗਿਆ। ਉਸਨੇ ਇੱਕ ਵਾਰ ਵੀ ਮੇਰੇ ਵੱਲ ਮੁੜ ਕੇ ਨਾ ਦੇਖਿਆ। ਮੈਂ ਸਹੇਲੀ ਕੋਲ ਆਈ, ਤੇ ਉਸਨੂੰ ਵੀ ਸਾਰਾ ਕੁਝ ਦੱਸਿਆ ਤਾਂ ਉਸਨੇ ਕਿਹਾ, “ਪ੍ਰੀਤ ਵੈਸੇ ਤਾਂ ਤੇਰੀ ਮਰਜ਼ੀ ਆ… ਪਰ ਮੈਨੂੰ ਕੁੱਝ ਠੀਕ ਨੀ ਲੱਗਦਾ…”
ਅਗਲੇ ਦਿਨ ਮੈਂ ਆਪਣੇ ਸਹੁਰੇ ਜਾਣਾ ਸੀ, ਤੇ ਮੈਂ ਉਸਨੂੰ ਮਜ਼ਾਕ ਚ ਮੈਸੇਜ ਕਰਕੇ ਕਹਿ ਦਿੱਤਾ, “ਮੈਂ ਤੁਹਾਡੇ ਪਿੰਡ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੀ ਹਾਂ.. ਤੇ ਉਹਨਾਂ ਨਾਲ ਮੈਂ ਸ਼ਾਇਦ ਤੁਹਾਡੇ ਘਰ ਵੀ ਆਵਾਂ…”
ਉਸਨੇ ਮੈਸੇਜ ਦੇਖ ਲਿਆ, ਪਰ ਕੋਈ ਰਿਪਲਾਈ ਨਾ ਦਿੱਤਾ, ਸਗੋਂ ਮੈਨੂੰ ਬਲੌਕ ਕਰ ਦਿੱਤਾ। ਮੈਨੂੰ ਸਮਝ ਹੀ ਨਾ ਆਈ ਕਿ ਹੁਣ ਕੀ ਹੋ ਗਿਆ ਹੈ।
ਦੋ ਤਿੰਨ ਦਿਨ ਬਾਅਦ ਉਸਨੇ ਮੈਨੂੰ ਅਨਬਲੌਕ ਕੀਤਾ, ਤੇ ਕਿਹਾ, “ਆਪਣੇ ਵਿਚਕਾਰ ਜੋ ਵੀ ਹੈ.. ਉਹ ਸਭ ਇੱਥੇ ਹੀ ਹੈ.. ਉਹ ਵੀ ਇਸ ਲਈ ਹੈ ਕਿਉਂਕਿ ਮੈਂ ਤੈਨੂੰ ਹਰ ਖੁਸ਼ੀ ਦੇਣਾ ਚਾਹੁੰਦਾ ਹਾਂ.. ਇਸ ਲਈ ਇਸ ਸਭ ਨੂੰ ਅਸਲ ਜ਼ਿੰਦਗੀ ਚ ਲੈਕੇ ਆਉਣ ਦਾ ਕਦੇ ਵੀ ਨਾ ਸੋਚਣਾ… ਮੈਂ ਤੇਰੇ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਸਕਦਾ ਹਾਂ.. ਤੈਨੂੰ ਸਾਰੇ ਸੁੱਖ ਦੇ ਸਕਦਾਂ.. ਜਿਸਮਾਨੀ ਅਤੇ ਭਾਵਨਾਤਮਕ ਦੋਵੇਂ… ਤੈਨੂੰ ਮਹਿੰਗੇ ਮਹਿੰਗੇ ਗਿਫਟ ਲੈ ਕੇ ਦੇ ਸਕਦਾਂ… ਜੋ ਤੇਰਾ ਪਤੀ ਤੇਰੇ ਲਈ ਨਹੀਂ ਕਰ ਸਕਦਾ ਉਹ ਸਭ ਮੈਂ ਕਰ ਸਕਦਾ.. ਪਰ ਆਪਣਾ ਸੰਪਰਕ ਸਿਰਫ ਐਥੇ ਹੀ ਰਵੇਗਾ…”
ਪੂਰਾ ਮੈਸੇਜ ਪੜਨ ਮਗਰੋਂ ਮੈਨੂੰ ਕੁਝ ਸਮਝ ਨਾ ਆਇਆ ਕਿ ਮੈਂ ਹੁਣ ਕੀ ਜਵਾਬ ਦਿਆਂ, ਇੱਕ ਗੱਲ ਤਾਂ ਫੇਰ ਵੀ ਮੈਂ ਉਸਨੂੰ ਕਹਿ ਦਿੱਤੀ, “ਮੈਨੂੰ ਚੀਜ਼ਾਂ ਦੀ ਜ਼ਰੂਰਤ ਨਹੀਂ… ਉਹਨਾਂ ਲਾਇਕ ਮੈਂ ਖੁਦ ਹੈਗੀ ਆ..ਬਾਕੀ ਤੁਹਾਡੀ ਮੈਂ ਬਹੁਤ ਇੱਜ਼ਤ ਕਰਦੀ ਆ.. ਇੱਕ ਖਾਸ ਦੋਸਤ ਹੋ ਤੁਸੀਂ ਮੇਰੇ.. ਇਸ ਤੋਂ ਇਲਾਵਾ ਹੋਰ ਕੋਈ ਜ਼ਰੂਰਤ ਨਹੀਂ ਮੇਰੀ…”
ਉਸਦਾ ਵੀ ਕੋਈ ਰਿਪਲਾਈ ਨਾ ਆਇਆ ਤੇ ਮੈਂ ਵੀ ਕੁਝ ਨਾ ਕਿਹਾ, ਸ਼ਾਮ ਨੂੰ ਉਸਦਾ ਮੈਸੇਜ ਦੇਖਿਆ, “ਫੇਰ ਮੇਰੇ ਘਰ ਆਉਣ ਦੀ ਗੱਲ ਕਿਉਂ ਕੀਤੀ ਸੀ..???”
“ਮੈਂ ਮਜ਼ਾਕ ਕੀਤਾ ਸੀ.. ਮੈਨੂੰ ਨਹੀਂ ਸੀ ਪਤਾ ਤੁਸੀਂ ਬੁਰਾ ਮਨਾ ਜਾਵੋਗੇ…”
ਮੁੜ ਉਸਨੇ ਆਪਣੇ ਕਹੇ ਲਫ਼ਜ਼ਾਂ ਲਈ ਸੌਰੀ ਕਿਹਾ ਤੇ ਹਰ ਰੋਜ਼ ਵਾਂਗ ਸਾਡੇ ਚ ਗੱਲ ਹੋਈ।
ਫੇਰ ਉਸਤੋਂ ਮਗਰੋਂ ਕਿੰਨੇ ਦਿਨ ਕੋਈ ਗੱਲ ਨਾ ਹੋਈ। ਮੈਂ ਹੀ ਉਹਨੂੰ ਮੈਸੇਜ ਕੀਤਾ ਤਾਂ ਉਸਨੇ ਕਿਹਾ ਕਿ ਗੱਲ ਕਰਨ ਦਾ ਸਮਾਂ ਨਹੀਂ ਹੈ।
ਮੈਂ ਵੀ ਮੰਨ ਲਿਆ। ਫੇਰ ਅਗਲੇ ਦਿਨ ਉਸਨੇ ਕਿਹਾ, “ਮੇਰੇ ਕੋਲ ਗੱਲਾਂ ਕਰਨ ਦੀ ਵਿਹਲ ਨਹੀਂ.. ਜੇ ਮਿਲਣਾ ਹੈ ਤਾਂ ਦੱਸ..”
ਮੈਂ ਉਸਨੂੰ ਕਿਹਾ, “ਜਦ ਗੱਲ ਕਰਨ ਦੀ ਵਿਹਲ ਨਹੀਂ ਤਾਂ ਮਿਲਣ ਲਈ ਵਿਹਲ ਹੈ..??”
ਉਸਨੇ ਕਿਹਾ, “ਮੈਂ ਹਰ ਵੇਲੇ ਫੋਨ ਤੇ ਲੱਗਿਆ ਨੀ ਰਹਿ ਸਕਦਾ… ਉੱਪਰੋਂ ਮੇਰੀ ਵਾਈਫ ਨਾਲ ਵੀ ਅਣਬਣ ਰਹਿੰਦੀ ਹੈ… ਜੇ ਤੂੰ ਮਿਲ ਸਕਦੀ ਏ ਤਾਂ ਦੱਸ… ਮੇਰੀ ਫੈਕਟਰੀ ਆ ਸਕਦੀ ਏ ਤੂੰ..??”
ਉਸਦਾ ਪਿਛਲੀ ਮੁਲਾਕਾਤ ਦਾ ਤੁਸੀਂ ਤੋਂ ਤੂੰ ਤੇ ਆ ਜਾਣਾ, ਮੈਨੂੰ ਚੰਗਾ ਨਹੀਂ ਸੀ ਲੱਗਿਆ, ਪਰ ਫਿਰ ਵੀ ਮੈਂ ਕੋਈ ਇਤਰਾਜ਼ ਨਹੀਂ ਸੀ ਕੀਤਾ। ਪਰ ਉਹਦੀਆਂ ਇਹ ਗੱਲਾਂ ਮੈਨੂੰ ਬੁਰੀਆਂ ਲੱਗ ਰਹੀਆਂ ਸੀ।
ਉਹਨੇ ਮੈਨੂੰ ਫੇਰ ਕਿਹਾ, “ਆਪਾਂ ਦੋਵੇਂ ਜ਼ਿੰਦਗੀ ਚ ਕੱਲੇ ਆ.. ਮੇਰੀ ਪਤਨੀ ਮੈਨੂੰ ਨਹੀਂ ਸਮਝਦੀ… ਤੇ ਤੇਰਾ ਪਤੀ ਤੈਨੂੰ ਨਹੀਂ ਸਮਝਦਾ.. ਆਪਾਂ ਇੱਕ ਦੂਜੇ ਦੇ ਹੋ ਨਿੱਬੜਦੇ ਹਾਂ… ਤੈਨੂੰ ਵੀ ਜ਼ਰੂਰਤ ਹੈ ਤੇ ਮੈਨੂੰ ਵੀ.. ਇੱਕ ਦੂਜੇ ਦੀ ਜ਼ਰੂਰਤ ਪੂਰੀ ਕਰਦੇ ਹਾਂ… ”
ਮੈਂ ਮੈਸੇਜ ਦੇਖ ਕੇ ਇੱਕ ਵਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ