ਅਬਦੁੱਸ ਸੱਤਾਰ ਉਰਫ ਬਾਬਾ ਈਦੀ
ਵੰਡ ਵੇਲੇ ਓਧਰ ਚਲਿਆ ਗਿਆ..ਅੰਮੀਂ ਸਕੂਲ ਜਾਣ ਵੇਲੇ ਦੋ ਆਨੇ ਦਿਆ ਕਰਦੀ..
ਨਾਲੇ ਆਖਦੀ ਇੱਕ ਪੈਸਾ ਆਪਣੇ ਤੇ..ਅਤੇ ਬਾਕੀ ਦੇ ਲੋੜਵੰਦ ਤੇ ਖਰਚੀ..!
ਕਈ ਵਾਰ ਸਾਰੇ ਆਪਣੇ ਤੇ ਖਰਚ ਲੈਂਦਾ ਤਾਂ ਅੰਮੀਂ ਨੂੰ ਪਤਾ ਲੱਗ ਜਾਂਦਾ..ਪਤਾ ਨੀ ਕਿੱਦਾਂ!
ਇੱਕ ਵਾਰ ਇੱਕ ਮਲੰਗ ਨੂੰ ਕੁਝ ਫੁਕਰੇ ਤੰਗ ਕਰੀ ਜਾ ਰਹੇ..
ਅੱਗੇ ਖਲੋ ਗਿਆ..ਹੁਣ ਕਰੋ ਤੰਗ!
ਉਹ ਕੱਠੇ ਹੋ ਕੇ ਪੈ ਗਏ..ਬੜਾ ਕੁੱਟਿਆ..ਘਰੇ ਅੱਪੜਿਆਂ..ਮਾਂ ਨੇ ਲਾਡ ਪਿਆਰ ਕੀਤਾ..ਸੱਟਾਂ ਤੇ ਮਰਹਮ ਪੱਟੀ ਕੀਤੀ..!
ਆਖਣ ਲੱਗੀ ਪੁੱਤਰ ਕੁਝ ਨੀ ਹੋਇਆ ਜੇ ਕੁੱਟ ਪੈ ਗਈ ਤਾਂ..ਬੱਸ ਇੰਝ ਹੀ ਭਲਾਈ ਕਰਦਾ ਰਹੀਂ..!
ਐਸੀ ਚੇਟਕ ਲੱਗੀ..
ਜਦੋਂ ਵੀ ਲਵਾਰਿਸ ਲਾਸ਼..ਜਖਮੀਂ..ਵਕਤ ਦਾ ਮਾਰਿਆ..ਘਰੋਂ ਕੱਢਿਆ ਵੇਖਦੇ ਤਾਂ ਆਖਦੇ..ਈਦੀ ਨੂੰ ਬੁਲਾਓ!
ਇੱਕ ਵਾਰ ਫੌਜ ਦਾ ਕਰਨਲ ਦਸ ਹਜਾਰ ਫੜਾ ਗਿਆ..
ਪੰਜ ਹਜਾਰ ਦੀਆਂ ਦਵਾਈਆਂ ਤੇ ਬਾਕੀ ਬੱਚਿਆਂ ਦਾ ਇੱਕ ਮਿਲਿਟਰੀ ਦਾ ਜੋਂਗਾ ਲੈ ਲਿਆ!
ਫੇਰ ਸਾਰੇ ਕਰਾਚੀ ਵਿਚ ਬਾਬੇ ਈਦੀ ਦਾ ਜੋਂਗਾ ਮਸ਼ਹੂਰ ਹੋ ਗਿਆ!
ਇੱਕ ਵਾਰ ਕਿਸੇ ਦਾ ਬਜ਼ੁਰਗ ਖੂਹ ਵਿਚ ਜਾ ਡਿੱਗਾ..
ਦੋ ਦਿਨ ਬਾਅਦ ਪਤਾ ਲੱਗਾ..ਲਾਸ਼ ਬਦਬੂ ਮਾਰਨ ਲੱਗੀ..ਉਹ ਕੱਢਣ ਤੋਂ ਟਾਲਾ ਵੱਟਣ..!
ਇਸਨੂੰ ਪਤਾ ਲੱਗਾ..ਖੂਹ ਵਿਚੋਂ ਆਪ ਕੱਢਿਆ..ਨੁਹਾਇਆ,ਧੁਆਇਆ..ਕਫ਼ਨ ਪਾਇਆ..ਕਬਰ ਪੁੱਟੀ ਤੇ ਫ਼ਾਤਿਹਾ ਪੜ ਦਫਨਾ ਦਿੱਤਾ..!
ਪਰਿਵਾਰ ਆਖਣ ਲੱਗਾ ਆਹ ਪੰਝੀ ਹਜਾਰ ਰੱਖ ਲਵੋਂ..
ਅੱਗੋਂ ਆਹਂਦਾ ਤੁਹਾਡਾ ਤੇ ਇੱਕ ਪੈਸਾ ਵੀ ਮੇਰੇ ਲਈ ਹਰਾਮ ਹੈ..ਤੁਸੀਂ ਰੁਮਾਲਾਂ ਨਾਲ ਆਪਣੇ ਮੂੰਹ ਨਹੀਂ ਸਗੋਂ ਮਰੀਆਂ ਜਮੀਰਾਂ ਢੱਕ ਲਈਆਂ!
ਵਹੁਟੀ ਬਿਲਕੀਸ ਕਹਿੰਦੀ..”ਈਦੀ ਤੂੰ ਗਲ਼ੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ