“ਸੋਚ” ਇਕ ਅਜਿਹਾ ਸ਼ਬਦ ਹੈ ਜਿਸ ਨੂੰ ਪੜ੍ ਜਾਂ ਸੁਣ ਹੀ ਅਸੀਂ ਸੋਚੀ ਪੈ ਜਾਂਦੇ ਹਾਂ। ਉਸ ਸੋਚ ਵਿਚ ਹੀ ਅਸੀਂ ਸੋਚਦੇ – ਸੋਚਦੇ ਬਹੁਤ ਦੂਰ ਉਡਾਰੀ ਮਾਰ ਜਾਣੇ ਹਾਂ , ਇਕ ਐਸੀ ਦੁਨੀਆ ਜਾਂ ਜਹਾਨ ਵਿੱਚ ਜੌ ਸਾਡੀ ਸੋਚ ਦੀ ਹੀ ਸਿਰਜਣਾ ਹੁੰਦੀ ਹੈ । ਅਸੀਂ ਸਭ ਜਾਣਦੇ ਹਾਂ ਕੀ ‘ਸੋਚ’ ਸਾਡੇ ਮਨ ਦੀ ਰਚਨਾ ਹੈ, ਪਰ ਜੇ ਕਿਤੇ ਇੰਜ ਹੋਵੇ ਕਿ ਸੋਚ ਸਾਡੀ ਰਚਨਾ ਨਹੀਂ ਬਲਕਿ ਇਸ ਤੋ ਉਲਟ ਅਸੀਂ ਸਭ ਸੋਚ ਦੀ ਰਚਨਾ ਹੋਈਏ ਤਾਂ ਇਹ ਵੀ ਇਕ ਬਹੁਤ ਡੂੰਗੀ ਸੋਚਣ ਵਾਲੀ ਗੱਲ ਹੀ ਹੈ। ਹਜ਼ਾਰਾ ਸਾਲ ਪਹਿਲਾ ਕਿੱਸੇ ਮਨੁੱਖ ਨੇ ਹੀ ਰੁੱਖਾਂ ਜਾਂ ਪੱਥਰਾਂ ਦੇ ਗੋਲ ਅਕਾਰਾ ਨੂੰ ਵੇਖ ਆਪਣੀ ਸੋਚ ਰਾਹੀ ਪਹੀਏ ਦਾ ਅਵਿਸਕਾਰ ਕੀਤਾ ਹੋਣਾ । ਹੋਰ ਵੀ ਬਹੁਤ ਕੁਝ ਜੌ ਅਸੀਂ ਵੇਖਦੇ ਹਾਂ ਜਾਂ ਵਰਤੋ ਵਿੱਚ ਲਿਉਂਦੇ ਹਾਂ ਸਭ ਪਹਿਲਾ ਕਿਸੇ ਦੀ ਸੋਚ ਹੀ ਸੀ। ਮੈਨੂੰ ਲਗਦਾ ਹੀ ਕਿ ਇਹ ਦੁਨੀਆ ਜਿਸ ਵਿਚ ਅਸੀਂ ਹੁਣ ਰਹਿ ਰਹੇ ਹਾਂ, ਇਹ ਮਨੁੱਖਤਾ ਦੀ ਸੋਚ ਨੇ ਹੀ ਬਣਾਈ ਹੈ। ਇਹ ਕਾਰਾਂ, ਬੱਸਾ, ਜਹਾਜ, ਫੋਨ, ਆਦਿ ਹੋਰ ਲੱਖਾ ਚੀਜਾਂ ਸੋਚ ਵਿਚੋਂ ਹੀ ਤਾਂ ਪੈਦਾ ਹੋਇਆ ਹਨ। ਹਰ ਸਮੇਂ, ਹਰ ਪਲ , ਹਰ ਮਨੁੱਖ ਕੁਝ ਨਾ ਕੁਝ ਸੋਚ ਹੀ ਰਿਹਾ ਹੁੰਦਾ ਹੈ, ਉਹ ਚੰਗਾ ਹੋਵੇ ਜਾਂ ਮਾੜਾ ਇਹ ਬਾਅਦ ਦੀ ਗੱਲ ਹੈ। ਕਈਵਾਰ ਕੋਈ ਇਨਸਾਨ ਸਰੀਰਕ ਤੌਰ ਤੇ ਪਾਵੇਂ ਸਾਡੇ ਲਾਗੇ ਹੀ ਬੈਠਾ ਹੋਵੇ , ਪਰ ਉਹ ਆਪਣੀ ਸੋਚ ਵਿੱਚ ਕਿਸੇ ਹੋਰ ਹੀ ਜਹਾਨ ਵਿਚ ਹੁੰਦਾ ਹੈ। ਅੱਜਕਲ ਬਹੁਤ ਲੋਕ ਸੋਚ ਵਿੱਚ ਹੀ ਗਵਾਚ ਜਾਂਦੇ ਹਨ, ਆਪਣੇ ਅੰਦਰ ਹੀ ਕਿਤੇ। ਪਰ ਉਹ ਖੁਦ ਨੂੰ ਲੋਕਾਂ ਵਿੱਚ ਲੱਭਦੇ ਰਹਿੰਦੇ ਨੇ ਸ਼ਇਦ ਏਸੇ ਲਈ ਉਹ ਖੁਦ ਨੂੰ ਕਦੇ ਨਹੀਂ ਲੱਭ ਪਾਉਂਦੇ ਤੇ ਅਖੀਰ ਖੁਦ ਹੀ ਖੁਦ ਦੀ ਸੋਚ ਵਿਚਰ ਗਵਾਚੇ ਹੀ ਮਰ ਜਾਂਦੇ ਹਨ। ਸੋਚ ਹੀ ਇਕ ਅਜਿਹੀ ਚੀਜ ਹੈ ਜੋ ਅਜ਼ਾਦ ਹੈ, ਅਸੀਂ ਜਦ ਮਰਜੀ ਜੌ ਮਰਜੀ ਸੋਚ ਸਕਦੇ ਹਾਂ ਤੇ ਕੋਈ ਇਸ ਤੇ ਰੋਕ ਨਹੀਂ ਲਗਾ ਸਕਦਾ । ਪਰਿੰਦਾ ਪਾਵੇਂ ਪਿੰਜਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
simar chauhan 😂😂😂
Simar Chauhan
ਹੁਣ ਮੈਂ ਤੁਹਾਡੀ ਲਿਖਤ ਬਾਰੇ ਸੋਚ ਰਿਹਾ 😂ਕੀ ਸੋਚ ਕੇ ਲਿਖਿਆ ਹੋਣਾ ਤੁਸੀ 👌👌