ਸੋਚ ਬਦਲੋਂਗੇ ਤਾਂ ਸਭ ਬਦਲੇਗਾ
ਸੇਠ ਸੁੱਖੀ ਰਾਮ ਅੱਜ ਇੱਕ ਵਾਰ ਫ਼ੇਰ ਆਪਣੇ ਆਪ ਵਿੱਚ ਬਹੁਤ ਦੁੱਖੀ ਸੀ।
“ਕਿੰਨਾ ਮਰਜ਼ੀ ਕਰ ਲਵੋ ਕਿਸੇ ਦਾ ਪਰ ਮਜ਼ਾਲ ਹੈ ਕੋਈ ਕਦੇ ਅਹਿਸਾਨ ਮੰਨੇ।” ਸੇਠ ਜੀ ਆਪਣੇ ਆਪ ਨਾਲ ਹੀ ਗੱਲਾਂ ਕਰਕੇ ਦੁੱਖੀ ਹੋ ਰਹੇ ਸਨ।
“ਕੀ ਹੋਇਆ ਸੇਠ ਜੀ ਅੱਜ ਬਹੁਤ ਪਰੇਸ਼ਾਨ ਲੱਗ ਰਹੇ ਹੋ? “ਉਹਨਾਂ ਦਾ ਮੁਨੀਮ ਪੁੱਛਦਾ ਹੈ।
“ਮੁਨੀਮ ਜੀ ਕੀ ਦੱਸਾਂ ਆਹ ਨੇਕ ਸਿੰਘ ਦੀ ਹੀ ਗੱਲ ਸੁਣ ਲਵੋ।ਕਿੰਨਾ ਕੀਤਾ ਆਪਾਂ ਉਹਨਾਂ ਦਾ ਪਰ ਮਜ਼ਾਲ ਹੈ ਟੁੱਟੇ ਮੂੰਹ ਨਾਲ ਕਦੇ ਮੇਰਾ ਨਾਂ ਵੀ ਲਿਆ ਹੋਵੇ। ਮੁੰਡਾ ਨੋਕਰੀ ਕੀ ਲੱਗ ਗਿਆ ਬਸ ਸਾਰੇ ਆਪਣੇ ਆਪ ਨੂੰ ਡੀ. ਸੀ. ਹੀ ਸਮਝਣ ਲੱਗ ਗਏ ਹਨ। ”
“ਚਲੋ ਕੋਈ ਨਾ ਜੀ ਆਪਾਂ ਤਾਂ ਚੰਗੇ ਲਈ ਹੀ ਕੀਤਾ ਸੀ। ਜੇ ਅਗਲਾ ਨਹੀਂ ਤਾਂ ਨਾ ਸਹੀ। ”
“ਐ ਕਿਵੇਂ ਨਾ ਸਹੀ। ਮੇਰੇ ਹੱਥ ਵਿੱਚ ਤਾਂ ਸ਼ਾਬਾਸ਼ੀ ਲਿਖੀ ਹੀ ਨਹੀਂ ਹੈ। ਕਿੰਨਾ ਮਰਜ਼ੀ ਕਰ ਲਵਾਂ। ਅੱਜ ਤਾਂ ਸੋਚ- ਸੋਚ ਕੇ ਮੇਰਾ ਦਿਮਾਗ਼ ਹੀ ਖਰਾਬ ਹੋਇਆਂ ਪਿਆ ਹੈ। ਤੁਸੀਂ ਸੰਭਾਲ ਆੜਤ ਤੇ ਮੈਂ ਜਾਂ ਕੇ ਆਉਂਦਾ ਹਾਂ ਗੁਰੂ ਜੀ ਕੋਲ। ਉੱਥੇ ਜਾ ਕੇ ਹੀ ਸ਼ਾਂਤੀ ਮਿਲੇਗੀ। ”
“ਠੀਕ ਹੈ ਸੇਠ ਜੀ ਤੁਸੀਂ ਜਾ ਹੀ ਆਉ।ਨਹੀਂ ਤਾਂ ਐਵੇਂ ਬਲੱਡ ਪ੍ਰੈਸ਼ਰ ਵਧਾਉਣ ਦਾ ਕੀ ਫਾਇਦਾ। ਕੋਈ ਬਿਮਾਰੀ ਲਗਾ ਲਵੋਗੇ। ”
ਸੇਠ ਜੀ ਛੇਤੀ ਹੀ ਡੇਰੇ ਵਿੱਚ ਪਹੁੰਚ ਜਾਂਦੇ ਹਨ। ਉਹ ਗੁਰੂ ਜੀ ਦੇ ਦਰਸ਼ਨਾਂ ਲਈ ਜਾਂਦੇ ਹਨ ਤਾਂ ਉਹ ਉਪਦੇਸ਼ ਦੇ ਰਹੇ ਹੁੰਦੇ ਹਨ। ਸੇਠ ਜੀ ਬਿਨਾਂ ਕੁਝ ਬੋਲੇ ਸੰਗਤ ਵਿੱਚ ਹੀ ਬੈਠ ਜਾਂਦੇ ਹਨ।
“ਮੈਨੂੰ ਸਾਰੇ ਦੱਸੋਂ ਤੁਸੀਂ ਕਾਟੋ ਤਾਂ ਦੇਖੀ ਹੈ। “ਗੁਰੂ ਜੀ ਸੰਗਤ ਨੂੰ ਪੁੱਛਦੇ ਹਨ।
” ਹਾਂ ਜੀ ਗੁਰੂ ਜੀ।”ਸਾਰੇ ਇਕੱਠੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ