ਸੌਂਹ ਦਾ ਡਰ
ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਸਾਡੇ ਬਚਪਨ ਵਿਚ ਲੋਕ ਆਪਣੀ ਸਚਾਈ ਦਾ ਵਿਸ਼ਵਾਸ ਦਿਲਵਾਉਣ ਲਈ ਅਕਸਰ ਸੌਂਹ ਦਾ ਸਹਾਰਾ ਲੈਂਦੇ ਸਨ। ਇਹ ਮੰਨਿਆ ਜਾਂਦਾ ਸੀ ਕਿ ਜੇਕਰ ਕੋਈ ਗ਼ਲਤ ਜਾਂ ਝੂਠੀ ਸੌਂਹ ਖਾਂਦਾ ਹੈ ਤਾਂ ਰੱਬ ਉਸ ਦਾ ਬੁਰਾ ਕਰਦਾ ਹੈ ਅਤੇ ਉਸ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਲਈ ਲੋਕ ਝੂਠੀ ਸੌਂਹ ਖਾਣ ਤੋਂ ਡਰਦੇ ਸਨ। ਜਦੋਂ ਕਿਸੇ ਉੱਤੇ ਕੋਈ ਸ਼ੱਕ ਹੁੰਦਾ ਸੀ ਤਾਂ ਲੋਕ ਅਕਸਰ ਕਹਿੰਦੇ ਸਨ, ਖਾਹ ਸੌਂਹ। ਜੇਕਰ ਅੱਗੋਂ ਉਹ ਕਹਿ ਦਿੰਦਾ ਕਿ, ‘ਧਰਮ ਨਾਲ ਮੈਂ ਸੱਚ ਬੋਲ ਰਿਹੈਂ’ ਤਾਂ ਉਸ ਨੂੰ ਸਹੀ ਮੰਨ ਲਿਆ ਜਾਂਦਾ ਸੀ। ਇਸ ਤੋਂ ਇਲਾਵਾ ਰੱਬ ਦੀ ਸੌਂਹ, ਵਿਦਿਆ ਪੜ੍ਹਾਈ ਦੀ ਸੌਂਹ, ਬਾਬੇ ਦੀ ਸੌਂਹ, ਬਾਪੂ ਦੀ ਸੌਂਹ ਖਾਣ ਉੱਤੇ ਬੰਦੇ ਦੀ ਗੱਲ ਦਾ ਵਿਸ਼ਵਾਸ ਕਰ ਲਿਆ ਜਾਂਦਾ ਸੀ। ਜਾਂ ਫਿਰ ਸਚਾਈ ਜਾਨਣ ਲਈ ਨੇਮ ਚੁਕਾਇਆ ਜਾਂਦਾ ਸੀ। ਜੇਕਰ ਕੋਈ ਬੰਦਾ ਗੁਰਦਵਾਰੇ ਜਾਂ ਮੰਦਿਰ ਵਿਚ ਜਾ ਕੇ ਆਪਣੇ ਬੱਚਿਆਂ ਜਾਂ ਆਪਣੇ ਖਾਸ ਬੰਦੇ ਦਾ ਨੇਮ ਚੁੱਕ ਲੈਂਦਾ ਸੀ ਤਾਂ ਉਸ ਉੱਤੇ ਵਿਸ਼ਵਾਸ ਕਰ ਲਿਆ ਜਾਂਦਾ ਸੀ ਕਿ ਇਹ ਸੱਚ ਬੋਲ ਰਿਹਾ ਹੈ। ਲੜਕੀਆਂ ਆਪਣੀ ਸਚਾਈ ਦਾ ਵਿਸ਼ਵਾਸ ਦਿਲਵਾਉਣ ਲਈ ਅਕਸਰ ਆਪਣੇ ਭਾਈ ਜੀ ਸੌਂਹ ਖਾਂਦੀਆਂ ਸਨ। ਕਿਸੇ ਦਾ ਸੌਂਹ ਖਾ ਲੈਣਾ ਉਸ ਦੇ ਸੱਚੇ ਹੋਣ ਦਾ ਵੱਡਾ ਸਬੂਤ ਹੁੰਦਾ ਸੀ।
ਅਦਾਲਤਾਂ ਵਿਚ ਵੀ ਕੋਈ ਬਿਆਨ ਜਾਂ ਗਵਾਹੀ ਲੈਣ ਤੋਂ ਪਹਿਲਾਂ ਗਰੰਥਾਂ ਦੀ ਸੌਂਹ ਚੁਕਾਈ ਜਾਂਦੀ ਹੈ ਤਾਂ ਜੋਂ ਬੰਦਾ ਸੌਂਹ ਦੇ ਡਰ ਕਾਰਣ ਸੱਚ ਬੋਲੇ। ਲੇਕਿਨ ਕਿਸੇ ਨੇ ਸਹੀ ਕਿਹਾ ਹੈ ਕਿ ਅੱਜ ਕਲ ਅਦਾਲਤਾਂ ਨਾਲੋਂ ਤਾਂ ਮੈਖ਼ਾਨਿਆਂ ਵਿਚ ਸ਼ਰਾਬੀਆਂ ਵਲੋਂ ਜਿਆਦਾ ਸੱਚ ਬੋਲਿਆ ਜਾਂਦਾ ਹੈ।
ਸਾਡੇ ਸਿਆਸਤਦਾਨਾਂ ਨੇ ਤਾਂ ਸੌਂਹ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ