ਮਿੰਨੀ ਕਹਾਣੀ (ਸੋਹਣੇ ) ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਅੱਜ ਵੀ ਰੋਜ ਵਰਗਾ ਦਿਨ ਚੜਿਆ ਹੈ। ਤੇ ਅੱਜ ਫੇਰ ਮਾਂ ਕਹੇਗੀ ਨੀਲੂ ਤਿਆਰ ਹੋ ਜਾ ਤੈਨੂੰ ਦੇਖਣ ਲਈ ਮੁੰਡੇ ਵਾਲੇ ਆਉਣੇ ਨੇ। ਕੱਲ ਦੀ ਇਹ ਖ਼ਬਰ ਮੇਰੇ ਕੰਨਾਂ ਵਿੱਚ ਜਿਵੇਂ ਕੋਈ ਸ਼ੋਰ ਜਿਹਾ ਕਰ ਰਹੀ ਹੈ। ਕਿੰਨੇ ਆਏ ਤੇ ਚਾਹ ਸਮੋਸੇ ਖਾ ਕੇ, ਸੋਚ ਕੇ ਦੱਸਾਂਗੇ ਕਹਿ ਕੇ ਤੁਰਦੇ ਬਣੇ। ਕਿਸੇ ਨੂੰ ਮੈਂ ਪਸੰਦ ਹੀ ਨਹੀਂ ਆਈ। ਕਾਲਾ ਰੰਗ, ਨੈਣ ਨਕਸ਼ ਵੀ ਕੁਝ ਖਾਸ ਵਧੀਆ ਨਹੀਂ ਉਪਰੋਂ ਕੱਦ ਵੀ ਮੱਧਰਾ।
ਹਰ ਮੁੰਡੇ ਨੂੰ ਕੁੜੀ ਹੀਰ ਹੀ ਚਾਹੀਦੀ ਹੈ। ਕਾਲੇ ਤੇ ਕਰੂਪ ਮੁੰਡੇ ਵੀ ਮੈਨੂੰ ਠੁਕਰਾ ਕੇ ਚਲੇ ਗਏ। ਅੱਜ ਫੇਰ ਓਹੀਓ ਤਮਾਸ਼ਾ ਹੋਵੇਗਾ। ਇਹ ਸੋਚ ਮੈਨੂੰ ਤਾਂ ਪ੍ਰੇਸ਼ਾਨ ਕਰਦੀ ਹੀ ਹੈ ਮੇਰੇ ਘਰ ਵਾਲੇ ਵੀ ਬਹੁਤ ਤੰਗ ਨੇ ਹੁਣ। “ਨੀਲੂ ਹੋ ਜਾ ਤਿਆਰ ਬੇਟਾ ਤੇ ਉਹ ਜਿਆਦਾ ਭੜਕੀਲਾ ਸੂਟ ਨਾ ਪਾਵੀਂ ਅਜਿਹੇ ਸੂਟਾਂ ਚ ਤੇਰਾ ਰੰਗ ਹੋਰ ਪੱਕਾ ਲਗਦਾ। ਤੇ ਨਾਲੇ ਚੁੱਪ ਚਾਪ ਨਾ ਰਿਹਾ ਕਰ ਕੁੱਝ ਆਪ ਵੀ ਬੋਲ ਲਿਆ ਕਰ ਮੁੰਡੇ ਵਾਲਿਆਂ ਦੇ ਅੱਗੇ। ਹਰ ਵੇਲੇ ਮੋਨ ਰਹਿਣਾ ਠੀਕ ਨਹੀਂ।
ਮੈਥੋਂ ਨੀ ਬੋਲਿਆ ਜਾਂਦਾ ਇਹਨਾਂ ਮੰਡੀ ਦੇ ਵਪਾਰੀਆਂ ਨਾਲ। ਡੰਗਰਾਂ ਵਾਂਗੂ ਦੇਖ ਕੇ ਛੱਡ ਜਾਂਦੇ ਨੇ। ਕਿੰਨੀ ਪੜਾਈ ਕੀਤੀ ਹੋਈ ਹੈ ਮੇਰੀ ਇਸ ਦੀ ਕਿਸੇ ਨੂੰ ਕਦਰ ਨਹੀਂ।ਦੇਖਦੇ ਆਂ ਅੱਜ ਕਿਹੜਾ ਰਾਂਝਾ ਆਉਂਦਾ।
ਲਓ ਗੱਡੀ ਦੀ ਆਵਾਜ਼ ਆਗੀ ਲਗਦਾ ਅਮੀਰ ਹੀ ਹੋਣਾ ਇਹ ਵੀ।
ਨੀਲੂ ਆਜਾ ਹੁਣ ਨੀਚੇ——-
ਆਉਨੀਆਂ ਮਾ———–
ਲਓ ਆ ਗਈ ਧੀ ਰਾਣੀ।ਬਹੁਤ ਪੜੀ ਲਿਖੀ ਹੈ ਨੀਲੂ। ਬਸ ਜੀ ਸਰਕਾਰੀ ਨੌਕਰੀ ਦੇ ਪੂਰੇ ਚਾਂਸ ਨੇਂ।
ਕਾਕਾ ਜੀ ਤੁਸੀਂ ਚਾਹ ਪੀਣ ਤੋਂ ਬਾਅਦ ਨੀਲੂ ਬੇਟਾ ਨਾਲ ਕੁਝ ਗੱਲਾਂ ਕਰ ਸਕਦੇ ਓ। ਸਾਨੂੰ ਕੋਈ ਇਤਰਾਜ਼ ਨਹੀਂ।
ਸੋਹਣੇ
krishna makol
wah sir har jagah hit o