ਪਵਨ ਫ਼ਿਲਮੀ ਅੰਦਾਜ਼ ‘ਚ ਡਾਈਲਾਗ ਬੋਲਦਾ ਹੁੰਦਾ ਸੀ। ਹਰ ਵੇਲ਼ੇ ਪੈਂਟ ‘ਚ ਬੁਸ਼ਰਟ ਦੇ ਕੇ ਪੇਟੀ ਲਾਈ ਰੱਖਦਾ ਸੀ। ਪਿਛਲੀ ਜੇਬ ‘ਚੋਂ ਕੰਘੀ ਕੱਢਕੇ ਬੋਦੀਆਂ ਸਵਾਰਦਾ ਤਾਂ ਬਿਲਕੁਲ ਰਜਨੀਕਾਂਤ ਲੱਗਦਾ ਸੀ। ਗਲੀ ਦੇ ਜਵਾਕਾਂ ਨੂੰ ਟੌਫੀਆਂ ਵੰਡਕੇ ਕਹਿੰਦਾ ਹੁੰਦਾ ਸੀ,”ਜੇ ਅੱਗੇ ਤੋਂ ਵੀ ਖਾਣੀਆਂ ਨੇ ਮੈਨੂੰ ਸ਼ਾਹਰੂ ਖ਼ਾਨ ਆਖਿਆ ਕਰੋ!” ਉਹਦੀ ਹਾਜ਼ਰੀ ਵਿੱਚ ਜ਼ਿੰਦਗੀ ਹੌਲ਼ੀ ਫੁੱਲ ਜਾਪਣ ਲੱਗ ਪੈਂਦੀ ਸੀ। ਕੋਲ਼ੋਂ ਲੰਘਦਾ ਕੰਨ ‘ਚ ਸ਼ੇਅਰ ਬੋਲਕੇ ਵਗਦਾ ਬਣਦਾ ਸੀ,
“ਵੋ ਮੇਰੇ ਪਾਸ ਸੇ ਗੁਜ਼ਰੇ ਔਰ ਮੇਰਾ ਹਾਲ ਤਕ ਨਾ ਪੂਛਾ,
ਯੇਹ ਮੈਂ ਕੈਸੇ ਯਕੀਂ ਕਰ ਲੂੰ, ਵੋ ਦੂਰ ਜਾ ਕਰ ਰੋਯੇ!”
ਅੰਤ ਬਤੌਰ ਆਰ.ਐੱਮ.ਪੀ. ਡਾਕਟਰ ਪਿੰਡ ‘ਚ ਦੁਕਾਨ ਕਰ ਲਈ। ਜਦੋਂ ਘਰ ਦਿਆਂ ਨੇ ਦੇਖਿਆ ਕਿ ਕੁਝ ਖੱਟ-ਕਮਾ ਕੇ ਨੀ ਲਿਆਉਂਦਾ ਤਾਂ ਇੱਕ ਦਿਨ ਬਾਪੂ ਦੇਖਣ ਚਲਿਆ ਗਿਆ, ‘ਆਖ਼ਰ ਕਰਦਾ ਕੀ ਏ ਦੁਕਾਨ ‘ਤੇ?’
ਇੱਕ ਮਰੀਜ਼ ਆਇਆ ਤੇ ਇਹਨੇ ਟੀਕਾ ਲਾ ਕੇ ਬਿਨਾਂ ਪੈਸੇ ਵਸੂਲੇ ਤੋਰ ਦਿੱਤਾ। ਜਦੋਂ ਬਾਪੂ ਨੇ ਪੁੱਛਿਆ, “ਪੈਸੇ ਕਾਹਤੋਂ ਨੀ ਮੰਗੇ?”
ਅੱਗੋਂ ਬਣਾ-ਸਵਾਰ ਕੇ ਕਹਿੰਦਾ,”ਉਹਦੇ ਕੁੜਤੇ ਦੇ ਜੇਬ ਤਾਂ ਹੈਨੀ ਸੀ ਪੈਸੇ ਕਿੱਥੋਂ ਦੇ ਦਿੰਦਾ?”
ਇੱਕ ਬਜ਼ੁਰਗ ਮਾਤਾ ਨੂੰ ਅਕਸਰ ਹੱਥ ਫੜ੍ਹਕੇ ਰਸਤਾ ਪਾਰ ਕਰਵਾਉਂਦੇ ਨੂੰ ਪਤਾ ਨੀ ਕੀ ਥਿਆ ਜਾਂਦਾ ਸੀ! ਬੰਤੇ ਰਕਸ਼ੇ ਆਲ਼ੇ ਦਾ ਬੋਝਲ ਰਕਸ਼ਾ ਢਲਾਣ ਚੜ੍ਹਦਿਆਂ ਅਚਾਨਕ ਰੈਲ਼ਾ ਹੋ ਗਿਆ, ਮਗਰੋਂ ਪਤਾ ਲੱਗਿਆ ਜਿਸ ਸੰਕਟ ਮੋਚਨ ਨੇ ਭੱਜ ਕੇ ਪਿੱਛੋਂ ਧੱਕਾ ਲਾਇਆ ਸੀ ਉਹ ਪਵਨ ਸੀ।
ਜੱਗ ਦਾ ਦਸਤੂਰ ਏ ਅਜਿਹੇ ਬੰਦਿਆਂ ਨੂੰ ਝੱਲਾ ਜਾਂ ਸ਼ਦਾਈ ਸਮਝਣਾ ਪਰ ਦੁਨੀਆ ਇਹਨਾਂ ਦੇ ਈ ਸਿਰ ‘ਤੇ ਟਿਕੀ ਹੋਈ ਏ।
ਕੱਲ੍ਹ ਇੱਕ ਵੀਡੀਓ ਦੇਖੀ, ਦੁਨੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ