ਬੰਤੋ ਦੀ ਉਮਰ ਲਗਭਗ 50 ਕੁ ਸਾਲ ਦੀ ਸੀ…ਬੰਤੋ ਦਾ ਇੱਕ ਪੁੱਤ ਸੀ… ਬੰਤੋ ਘਰਾ ਵਿੱਚ ਗੋਹਾ-ਕੂੜਾ ਕਰਦੀ ਸੀ ਤੇ ਬੰਤੋ ਦਾ ਮੁੰਡਾ ਦਿਹਾੜੀਆਂ ਕਰਦਾ ਸੀ…ਘਰਵਾਲਾ ਕੁਝ ਵਰੇ ਪਹਿਲਾ ਦਿਹਾੜੀ ਗਿਆ ਬੋਰ ਵਿੱਚ ਦੱਬ ਗਿਆ ਸੀ ਜਿਸ ਨਾਲ ਉਸਦੀ ਮੌਤ ਹੋ ਗਈ …ਬੇਸ਼ੱਕ ਘਰ ਦ ਹਾਲਤ ਕੋਈ ਬਹੁਤ ਚੰਗੀ ਨਹੀ ਸੀ ..ਗਰੀਬੀ ਦਾ ਜੀਵਨ ਜਿਉਂਦੇ ਵੀ ਉਹਨਾ ਦੇ ਮਨ ਸੰਤੁਸ਼ਟੀ ਸੀ ,,ਬੰਤੋ ਅਕਸਰ ਹੀ ਕਹਿੰਦੀ ਰਹਿੰਦੀ ਸ਼ੁਕਰ ਹੈ ਮਾਲਕ ਨੇ ਜੋ ਕੁਝ ਦਿੱਤਾ ਹੈ,ਕਈਆਂ ਕੋਲ ਤਾਂ ਸਿਰ ਤੇ ਛੱਤ ਵੀ ਨਹੀ,ਘੱਟੋ ਘੱਟ ਦੋ ਕਮਰੇ ਤਾਂ ਹੈ ਆਪਨੇ ਕੋਲ,ਕੀ ਹੋਇਆ ਜੇ ਕੱਚੇ ਨੇ ਹੌਲੀ ਪੱਕੇ ਵੀ ਹੋ ਜਾਣਗੇ…ਸ਼ਾਮ ਦਾ ਵੇਲਾ ਸੀ,ਬੰਤੋ ਘਰ ਦਾ ਕੰਮਕਾਰ ਕਰੀ ਜਾ ਰਹੀ ਸੀ ਕਿ ਅਚਾਨਕ ਭੱਜਿਆ-ਭੱਜਿਆ ਗੁਵਾੰਡੀਆਂ ਦਾ ਮੁੰਡਾ ਆਇਆ ਤੇ ਇੱਕੋ ਸਾਹ ਬੋਲਣ ਲੱਗ ਪਿਆ, ਤਾਈ-ਤਾਈ ,ਆਪਣੇ ਤਾਰੀ ਦਾ ਐਕਸੀਡੇੰਟ ਹੋ ਗਿਆ ,,”
“ਹਾਏ ਵੇ ਆਹ ਕੀ ਹੋ ਗਿਆ,,ਕਿਵੇ ਵਰਤ ਗਿਆ ਏ ਭਾਣਾ ..” ਬੰਤੋ ਦੇ ਮੂੰਹੋ ਹੂਕ ਨਿਕਲ ਗਈ
“ਤਾਈ ਆਪਣਾ ਤਾਰੀ ਸਾਈਕਲ ਤੇ ਕੰਮ ਤੋਂ ਮੁੜ ਹੀ ਰਿਹਾ ਸੀ ਕਿ ਰਾਹ ਵਿੱਚ ਕਿਸੇ ਸ਼ਰਾਬੀ ਨੇ ਗੱਡੀ ਮਾਰੀ ਤੇ ਤਾਰੀ ਕਾਫੀ ਜਖਮੀ ਹੋ ਗਿਆ..” ਗੁਵਾੰਡੀਆਂ ਦੇ ਮੁੰਡੇ ਨੇ ਜਵਾਬ ਦਿੱਤਾ
ਗਵਾਂਡੀਆਂ ਦਾ ਮੁੰਡਾ ਤੇ ਬੰਤੋ ਸ਼ਹਿਰ ਦੇ ਹਸਪਤਾਲ ਲਈ ਚੱਲ ਪਏ ਜਿਥੇ ਤਾਰੀ ਜੇਰੇ ਇਲਾਜ ਸੀ…
ਡਾਕਟਰ ਨਾਲ ਜਾ ਕੇ ਗੱਲ ਕਰੀ ਤਾਂ ਡਾਕਟਰ ਕਹਿੰਦਾ ਸਿਰ ਵਿੱਚ ਕਾਫੀ ਸੱਟ ਲੱਗੀ ਹੋਈ ਹੈ,,ਕੋਈ ਤਿੱਖੀ ਚੀਜ ਸਿਰ ਵਿੱਚ ਖੁੱਬ ਚੁੱਕੀ ਹੈ ,,ਇਸ ਲਈ ਕੱਲ ਓਪਰੇਸ਼ਨ ਕਰਨਾ ਪਵੇਗਾ ਤੇ ਓਪਰੇਸ਼ਨ ਦਾ ਖਰਚਾ ਲਗਭਗ 1 ਲੱਖ ਰੁਪੇ ਦਾ ਹੋਵੇਗਾ…
ਬੰਤੋ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ,,ਉਹ ਸੋਚ ਰਹੀ ਸੀ ਕਿ ਏਨਾ ਪੈਸਾ ਆਉ ਕਿਥੋ,,ਅਸੀਂ ਤਾਂ ਸਾਰੀ ਉਮਰ ਚ ਕਦੇ ਏਨਾ ਪੇਸਾ ਇੱਕਠਾ ਨਹੀ ਦੇਖਿਆ …ਫੇਰ ਬੰਤੋ ਦੇ ਮਨ ਵਿੱਚ ਆਈ ਕਿ ਜਿਸ ਸਰਦਾਰ ਸੋਹਣ ਸਿੰਘ ਦੇ ਘਰ ਉਹ ਕੰਮ ਕਰਦੀ ਹੈ ,ਉਸ ਤੋਂ ਮੰਗ ਸਕਦੀ ਹੈ,ਨਾਲੇ ਅੱਜ-ਕੱਲ ਤਾਂ ਉਹਨਾ ਦਾ ਮੁੰਡਾ ਵੀ ਬਾਹਰਲੇ ਮੁਲਕੋ ਆਇਆ ਹੋਇਆ ਹੈ..ਸ਼ਾਇਦ ਉਹੀ ਮਦਦ ਕਰ ਦੇਣ…
ਬੰਤੋ ਰਾਤੋ ਰਾਤ ਪਿੰਡ ਵਾਪਸ ਪਰਤ ਆਈ ਤੇ ਸਵੇਰੇ ਸਵੇਰੇ ਸਰਦਾਰਾ ਦੇ ਘਰ ਚਲੀ ਗਈ,,ਬੰਤੋ ਨੇ ਸਾਰੀ ਗੱਲ ਦੱਸੀ ਤੇ ਪੈਸਿਆ ਦੀ ਮੰਗ ਕੀਤੀ..
“ਦੇਖ ਬੰਤੋ ਅਸੀਂ ਸਮਝ ਸਕਦੇ ਹਾਂ ,ਤੇਰਾ ਦੁੱਖ ਬਹੁਤ ਵੱਡਾ ਏ…ਅਸੀਂ ਤੇਰੀ ਮਦਦ ਵੀ ਕਰਦੇ ਪਰ ਏਸ ਵਾਰ ਹੱਥ ਬਹੁਤ ਤੰਗ ਹੈ…ਮੁੰਡੇ ਦੇ ਬਾਹਰ ਪੱਕੇ ਹੋਣ ਲਈ ਅਸੀਂ ਸੁੱਖ ਸੁੱਖੀ ਹੋਈ ਸੀ ਗੁਰੂਘਰ ਦੇ ਗੁੰਬਦ ਤੇ ਸੋਨਾ ਚੜਾਉਣ ਦੀ ਸੇਵਾ ਵਿੱਚ ਹਿੱਸਾ ਪਾਵਾਗੇ,, ਪੈਸੇ ਤਾਂ ਘਰ ਪਏ ਨੇ ਪਰ ਲਗਭਗ ਦੋ ਲੱਖ ਤਾਂ ਸੋਨੇ ਲਈ ਕੱਡਿਆ ਸੀ ਹੁਣ ਚੁੱਕੇ ਹੋਏ ਪੈਸਿਆ ਚੋ ਤਾਂ ਤੈਨੂੰ ਦੇ ਨਹੀ ਸਕਦੇ..ਅਸੀਂ ਤਾਂ ਅੱਜ ਚੱਲੇ ਹੀ ਸੀ ਸੋਨਾ ਲੈਣ ..” ਸਰਦਾਰ ਨੇ ਲੰਬਾ ਸਾਰਾ ਧਾਰਮਿਕ ਰੰਗਤ ਨਾਲ ਭਰਿਆ ਜਵਾਬ ਦੇ ਦਿੱਤਾ ਤੇ ਬੰਤੋ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਕਹਾਣੀ ਬਹੁਤ ਵਧੀਆ ਹੈ। ਦਿਲ ਨੂੰ ਛੁਹਣ ਵਾਲੀ। ਅਗਰ ਅਮੀਰ ਆਦਮੀ ਗਰੀਬਾਂ ਦੀ ਮਦਦ ਲਈ ਉਹ ਅੱਗੇ ਵਧਕੇ ਮਦਦ ਕਰਨ ਚੰਗਾ ਹੋਵੇ