ਨੀਰੂ ਮੇਰੀ ਗੱਲ ਗੌਰ ਨਾਲ ਸੁਣ। ਮੈਂ ਤੇਰੇ ਘਰ ਵਾਲੇ ਨੂੰ ਕਿਸੇ ਕੁੜੀ ਦੇ ਨਾਲ ਦੇਖਿਆ ਦੋਵੇ ਹੀ ਹੱਸ ਹੱਸ ਕੇ ਗੱਲਾਂ ਕਰ ਰਹੇ ਸੀ
ਕੌਣ ਹੈ ਇਹ ਸੌਕਣ ਇਹ ਪਤਾ ਕਰ ਨਹੀਂ ਤਾਂ ਤੇਰਾ ਘਰ ਪੱਟਿਆ ਜਾਣਾ। ਕੁੜੀ ਥੋੜੀ ਮੋਟੀ ਜਿਹੀ ਸੀ ਤੇ ਰੰਗ ਗੋਰਾ। ਬਾਕੀ ਹੁਣ ਤੇਰੀ ਹਿਮੰਤ ਹੈ ਜੋ ਕਰਨਾ ਤੂੰ ਹੀ ਕਰਨਾ। ਘਰ ਆਉਂਦੇ ਦੇ ਗਲੇ ਪੈ ਜਾਵੀਂ ,ਪੂਰਾ ਗੜਕਾ ਰੱਖੀਂ ਫੇਰ ਹੀ ਸੱਚ ਬੋਲੂ ਤੇਰਾ ਪਿਆਰਾ ਰਵੀ। ਚੰਗਾ ਮੈ ਫੋਨ ਰੱਖਦੀਆਂ——- ਬਾਏ ———”
ਮੇਰੀ ਕਿਸਮਤ ਹੀ ਮਾੜੀ ਹੈ। ਹਾਏ ਰੱਬਾ ਕੀ ਕੀ ਭਾਣੇ ਵਰਤ ਰਹੇ ਨੇ। ਕੌਣ ਹੈ ਇਹ ਕੁੜੀ ਤੇ ਰਵੀ ਦਾ ਕੀ ਚੱਕਰ ਹੈ ਇਹਦੇ ਨਾਲ। ਮੈਂ ਕੀ ਕਰਾਂ ਮੈਨੂੰ ਕੁਝ ਵੀ ਸਮਝ ਚ ਨਹੀਂ ਆ ਰਿਹਾ। ਕਿਵੇਂ ਪੁੱਛਾਂ ਜੇ ਗੱਲ ਜਿਆਦਾ ਵੱਧ ਗਈ ਫੇਰ ਕੀ ਹੋਵੇਗਾ। ਇਹ ਆਉਣ ਹੀ ਵਾਲੇ ਨੇ ਮੈਂ ਚਿੱਠੀ ਲਿਖ ਕੇ ਰੱਖ ਦਿੰਨੀ ਆਂ ਇਹਨਾਂ ਦੇ ਟੇਬਲ ਤੇ।ਆਪ ਹੀ ਪੜ ਕੇ ਜਵਾਬ ਦੇ ਦੇਣਗੇ। ਜੇ ਨਾ ਜਵਾਬ ਮਿਲਿਆ ਫੇਰ ਤਾਂ ਖੜਕਾ ਦੜਕਾ ਹੋਣਾ ਹੀ ਆਂ । ਨੀਰੂ ਨੇ ਕੁਝ ਹੀ ਮਿੰਟਾਂ ਵਿੱਚ ਚਿੱਠੀ ਲਿਖ ਕੇ ਰਵੀ ਦੇ ਟੇਬਲ ਤੇ ਰੱਖ ਦਿੱਤੀ। ਲਓ ਵੱਜ ਗਈ ਘੰਟੀ ਆ ਗਏ ਜਨਾਬ।
ਨੀਰੂ ਯਾਰ ਅੱਜ ਕੁਝ ਜ਼ਿਆਦਾ ਹੀ ਲੇਟ ਹੋ ਗਿਆ। ਬਾਕੀ ਕੰਮ ਫੀਲਡ ਦਾ ਹੁੰਦਾ ਇਸ ਕਰਕੇ ਵੀ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਫੇਰ ਆਫਿਸ ਆ ਕੇ ਪੂਰਾ ਡਾਟਾ ਬੌਸ ਨੂੰ ਭੇਜਣਾ ਪੈਂਦਾ।
ਚੱਲੋ ਜੀ ਤੁਸੀਂ ਰੋਟੀ ਖਾ ਲਵੋ। ਬਾਕੀ ਗੱਲ ਬਾਅਦ ਚ ਕਰ ਲੈਣਾ। ਖਾਣਾ ਖਾਣ ਤੋਂ ਬਾਅਦ ਰਵੀ ਦੀ ਨਜ਼ਰ ਟੇਬਲ ਤੇ ਰੱਖੇ ਇਕ ਕਾਗਜ਼ ਤੇ ਪਈ। ਨੀਰੂ ਜੇ ਕੰਪਨੀ ਤੋਂ ਕੋਈ ਚਿੱਠੀ ਆਈ ਹੈ ਤਾਂ ਤੂੰ ਆਪ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ