ਸੂਰਮਾਂ
ਮੇਰਾ ਬਾਪ ਇਸ ਜਾਨਵਰ ਨੂੰ ਕਦੇ ਵੀ ਖੋਤੀ ਆਖ ਸੰਬੋਧਨ ਨਾ ਹੁੰਦਾ..
ਆਖਦਾ ਇਹ ਸਾਡੇ ਕਰਮਾਂ ਦਾ ਬੋਝ ਢੋਂਦੀ ਏ..ਸੋ ਕਰਮਾਂ ਵਾਲੀ ਹੋਈ ਨਾ..ਨਿੱਕੇ ਹੁੰਦਿਆਂ ਜਦੋਂ ਕਦੇ ਵੀ ਚਾਰੇ ਦੀ ਪੰਡ ਲੱਦਣ ਲਗਿਆਂ ਦੁਲੱਤੀਆਂ ਮਾਰਨ ਲੱਗਦੀ ਤਾਂ ਮੇਰਾ ਬਾਪ ਉਸਦੀ ਪਿੱਠ ਉੱਪਰ ਮੈਨੂੰ ਬਿਠਾ ਦਿਆ ਕਰਦਾ..
ਫੇਰ ਇਹ ਕਰਮਾਂ ਵਾਲੀ ਕਦੇ ਇੱਲਤ ਨਾ ਕਰਦੀ..ਆਰਾਮ ਨਾਲ ਤੁਰੀ ਜਾਂਦੀ..ਸ਼ਾਇਦ ਉਸਨੂੰ ਆਪਣੀ ਪਿੱਠ ਤੇ ਬੈਠੀ ਆਪਣੇ ਮਾਲਕ ਦੀ ਔਲਾਦ ਦਾ ਫਿਕਰ ਹੋਇਆ ਕਰਦਾ ਸੀ..ਔਖੇ ਸੌਖੇ ਉਹ ਸਾਰਾ ਕੁਝ ਘਰੇ ਅਪੜਾ ਸੁਖ ਦਾ ਸਾਹ ਲੈਂਦੀ..!
ਫੇਰ ਇੱਕ ਦਿਨ ਉਸਦੇ ਪੇਟ ਵਿਚ ਇੱਕ ਬੱਚਾ ਪਲਣ ਲੱਗਾ..
ਮੈਂ ਆਪਣੇ ਬਾਪ ਨੂੰ ਉਸਦੀ ਪਿੱਠ ਤੇ ਭਾਰ ਲੱਦਣ ਤੋਂ ਰੋਕ ਦਿੱਤਾ..ਆਖਿਆ ਉਸਨੇ ਕਿਸੇ ਵੇਲੇ ਤੇਰੀ ਔਲਾਦ ਦਾ ਲਿਹਾਜ ਕੀਤਾ ਸੀ ਹੁਣ ਸਾਡਾ ਫਰਜ ਬਣਦਾ ਕੇ ਅਸੀ ਪੇਟ ਅੰਦਰ ਪਲਦੀ ਉਸਦੀ ਔਲਾਦ ਦਾ ਖਿਆਲ ਰੱਖੀਏ!
ਫੇਰ ਉਸਨੂੰ ਇੱਕ ਦਿਨ ਸੂੰਦੀ ਨੂੰ ਵੇਖਿਆ..
ਨਿਆਣਿਆਂ ਨੂੰ ਅਕਸਰ ਕੋਲ ਨਹੀਂ ਖਲੋਣ ਦਿੱਤਾ ਜਾਂਦਾ ਪਰ ਮੇਰਾ ਬਾਪ ਅਨੋਖਾ ਇਨਸਾਨ ਸੀ..ਮੈਨੂੰ ਜਾਣ ਕੇ ਕੋਲ ਖਲਿਆਰਿਆ..
ਮੇਰਾ ਰੋਣ ਨਿੱਕਲ ਗਿਆ..ਏਨੀ ਤਕਲੀਫ..ਏਨਾ ਦਰਦ..ਦੱਸਦੇ ਸੰਤਾਲੀ ਹੱਡੀਆਂ ਟੁੱਟਣ ਜਿੰਨੀ ਪੀੜ ਹੁੰਦੀ ਏ ਇੱਕ ਮਾਂ ਨੂੰ ਜਣੇਪੇ ਵੇਲੇ..
ਫੇਰ ਵੀ ਉਸਨੂੰ ਜਨਮ ਦੇਣ ਮਗਰੋਂ ਚੱਟਦੀ ਰਹਿੰਦੀ..ਚੁੰਮਦੀ..ਸਾਰਾ ਦਰਦ ਭੁੱਲ ਜਾਂਦੀ ਏ..!
ਮੇਰੀ ਮਾਂ ਕੋਰੀ ਅਨਪੜ ਸੀ..
ਸ਼ਕਲ ਦੀ ਬੜੀ ਸੋਹਣੀ ਪਰ ਇੱਕ ਅੱਖ ਵਿਚ ਨੁਕਸ..ਪਰ ਮੇਰਾ ਬਾਪ ਹੱਥੀਂ ਛਾਵਾਂ ਕਰਦਾ..ਇੱਕ ਵਾਰ ਕਿਸੇ ਕਾਣੀ ਆਖ ਦਿੱਤਾ..ਉਸਨੂੰ ਮਾਰ ਮੁਕਾਉਣ ਤੱਕ ਗਿਆ..ਅਖੀਰ ਮਾਫ਼ੀ ਮੰਗ ਖਹਿੜਾ ਛੁਡਾਇਆ..ਆਖਿਆ ਕਰਦਾ ਮੇਰੇ ਬੱਚਿਆਂ ਦੀ ਮਾਂ ਏ..ਮੇਰੇ ਵੰਸ਼ ਨੂੰ ਅੱਗੇ ਤੋਰਨ ਵਾਲੀ..
...
/>
ਫੇਰ ਜਿਸ ਦਿਨ ਚਲੀ ਗਈ ਉਸ ਦਿਨ ਵੇਹੜੇ ਬੱਝੇ ਸਾਰੇ ਪਸ਼ੂ ਅਨਾਥ ਜਿਹੇ ਹੋ ਗਏ..ਕਿੰਨੇ ਦਿਨ ਕਿਸੇ ਨੇ ਪੱਠਿਆਂ ਨੂੰ ਮੂੰਹ ਨਾ ਲਾਇਆ..
ਮੇਰਾ ਬਾਪ ਧਾਰਾਂ ਚੋਣ ਗਿਆ ਕਿੰਨੀ ਕਿੰਨੀ ਦੇਰ ਓਹਨਾ ਦੇ ਗੱਲ ਲੱਗ ਰੋਂਦਾ ਰਹਿੰਦਾ..ਪਰ ਮੈਥੋਂ ਚੋਰੀ..!
ਲੋਕੀ ਸਲਾਹਾਂ ਦਿੰਦੇ ਆਖਦੇ ਨਵਾਂ ਵਿਆਹ ਕਰਵਾ ਲੈ..
ਕੁਝ ਆਖਦੇ ਮੁੱਲ ਵਿਕਦੀ ਕੁਦੇਸਣ ਲਿਆ ਦਿੰਨੇ..ਅੱਗੋਂ ਕਹਿੰਦਾ ਨਹੀਂ ਮੇਰੀ ਧੀ ਨੇ ਰੁਲ ਜਾਣਾ..ਕਿੰਨਾ ਕਮਲਾ ਸੀ ਉਹ..ਆਪਣੇ ਸੁੱਖਾਂ ਦੀ ਕੋਈ ਪ੍ਰਵਾਹ ਹੀ ਨਹੀਂ ਸੀ ਉਸ ਨੂੰ..
ਫੇਰ ਮੇਰੇ ਵਿਆਹ ਮਗਰੋਂ ਮਸੀਂ ਛੇ ਮਹੀਨੇ ਜਿਉਂਦਾ ਰਿਹਾ..ਲੋਕੀ ਆਖਦੇ ਕੋਈ ਬਾਹਰ ਦੀ ਸ਼ੈ ਚੰਬੜੀ ਸੀ ਉਸਨੂੰ ਪਰ ਮੈਨੂੰ ਪਤਾ ਸੀ ਜਦੋਂ ਉਹ ਖੰਗਦਾ ਤਾਂ ਕਈ ਵਾਰ ਥੁੱਕ ਵਿਚ ਲਹੂ ਆਉਂਦਾ..!
ਦੋਸਤੋ ਇਹ ਤੇ ਸੀ ਇੱਕ ਅਖੀਂ ਵੇਖਿਆ ਸੱਚਾ ਘਟਨਾ ਕਰਮ..ਪਰ ਇੱਕ ਗੱਲ ਤਾਂ ਸੋਲਾਂ ਆਨੇ ਸੱਚ ਏ ਕੇ ਇਹ ਸਾਹ ਲੈਂਦੇ ਪ੍ਰਾਣੀ ਭਾਵੇ ਮੂਹੋਂ ਕੁਝ ਨਹੀਂ ਬੋਲ ਸਕਦੇ ਪਰ ਇਹਨਾਂ ਦੀਆਂ ਅੱਖੀਆਂ ਵਿਚੋਂ ਵੀ ਨੀਰ ਵਗਦਾ..ਜਦੋਂ ਕੋਈ ਆਪਣਾ ਜਹਾਨ ਤੋਂ ਚਲਾ ਜਾਂਦਾ!
ਸਾਡੇ ਪਿੰਡ ਮੇਰੇ ਨਾਲ ਡੰਗਰ ਚਾਰਦਾ ਇੱਕ ਬਜ਼ੁਰਗ ਅਕਸਰ ਹੀ ਆਖਿਆ ਕਰਦਾ ਸੀ ਕੇ ਜੋ ਇਨਸਾਨ ਘਰੇ ਰੱਖੇ ਕਿੱਲੇ ਬੱਝੇ ਪਸ਼ੂ ਤੇ ਜਾਂ ਫੇਰ ਘਰ ਦੀ ਔਰਤ ਤੇ ਕਦੀ ਵੀ ਹੱਥ ਨਾ ਚੁੱਕੇ..ਅਸਲ ਵਿਚ ਸੂਰਮਾਂ ਅਖਵਾਉਣ ਦਾ ਹੱਕ ਸਿਰਫ ਉਸਨੂੰ ਹੀ ਹੈ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਰਤਨ ਟਾਟਾ : *ਜੀਵਨ ਦਾ ਨਿਚੋੜ* ਰਤਨ ਟਾਟਾ ਭਾਰਤ ਦਾ ਇੱਕ ਸਫਲਤਮ ਬਿਜਨਸ ਮੈਨ ਹੈ ! ਅਕਸਰ ਹੀ ਪਾਣੀ ਦੇ ਵਹਾਅ ਦੇ ਉਲਟ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹੱਸਮੁੱਖ ਇਨਸਾਨ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ਼ ਟਿੱਪਣੀਆਂ ਕਰ ਦਿੰਦਾ ਹੈ ! ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿਚ Continue Reading »
ਕਿਸਮਤ “قسمت” ਲੇਖਕ:ਜਸਕਰਨ ਬੰਗਾ।। ਪਾਤਰ ਸਖ਼ੀਨਾ-ਅਬਦੁਲ ਜ਼ੈਨਬ- ਉਮਰ ਫ਼ਜਰ, ਨਾਜ਼ਨੀ ਅਤੇ ਸਾਜਿਦ ਕਾਦਰ, ਜ਼ੀਆ ਭਾਗ -1 ਸਖੀਨਾ ਹੁਣੀ ਘਰੋਂ ਬਹੁਤ ਗਰੀਬ ਸੀ।ਓਹਦੇ ਅੱਬਾ (ਸ਼ਫੀ) ਟੋਕਰੇ ਬਣਾਉਣ ਦਾ ਕੰਮ ਕਰਦੇ ਸੀ ਤੇ ਓਹਦੀ ਅੰਮੀ (ਫਾਤਿਮਾ) ਲੋਕਾਂ ਦੇ ਘਰਾਂ ਚ ਕੰਮ ਕਰਿਆ ਕਰਦੀ ਸੀ।ਟੋਕਰੇ ਬਣਾਉਣ ਦਾ ਕੰਮ ਵੀ ਕੋਈ ਖਾਸ ਨਹੀਂ ਚੱਲਿਆ Continue Reading »
ਪਹਿਲੀ ਕਮਾਈ ਬਿੰਦੀ ਮੇਰਾ ਹਾਣੀ ਅਤੇ ਜਮਾਤ ਦਾ ਸਾਥੀ ਹੈ, ਘਰ ਵੀ ਸਾਡੇ ਨੇੜੇ ਹੀ ਸਨ।ਸੱਤਵੀਂ ਜਮਾਤ ਵਿੱਚ ਅੰਗਰੇਜ਼ੀ ਨਾਲ ਅੜੀ ਪੈਣ ਕਰਕੇ ਅੰਗਰੇਜ਼ੀ ਸਿੱਖਿਆ ਤੰਤਰ ਨੂੰ ਤਿਲਾਂਜਲੀ ਦੇ ਦਿੱਤੀ।ਪਹਿਲਾਂ ਪਸ਼ੂ ਚਾਰਨ ਦੀ ਡਿਊਟੀ ਨਿਭਾਈ ਫੇਰ ਆਪਣੇ ਪਿਉ ਨਾਲ ਪਿਤਾ ਪੁਰਖੀ ਕਿੱਤੇ ਤਰਖਾਣੇ ਕੰਮ ਵਿੱਚ ਹੱਥ ਵਟਾਉਣ ਲੱਗਾ।ਇੱਥੇ ਵੀ ਪਿਉ Continue Reading »
ਭਾਗ ਦੂਜਾ ਮਜਬੂਰੀ ਦਾ ਫਾਇਦਾ ਚੁੱਕਣਾ ਇਸ ਕਹਾਣੀ ਨੂੰ ਦਵਾਰਾ ਲਿਖਣਾ ਜਰੂਰੀ ਸੀ ਮੇਰੇ ਸੰਗਰੂਰ ਤੋਂ ਵਾਪਸ ਆਉਣ ਤੋਂ ਬਾਦ ਮੈਨੂੰ ਓਹਨਾ ਵਾਰੇ ਹੀ ਖਿਆਲ ਆਈਗੇ ਮੈ ਉਸ ਔਰਤ ਤੇ ਉਸ ਦੀ ਬੇਟੀ ਨੂਰ ਬਾਰੇ ਹੀ ਸੋਚਦਾ ਰਿਆ ਓਹਨਾਂ ਦੀ ਬੇਟੀ ਦਾ ਨਾਮ ਨੂਰ ਸੀ।। ਫਿਰ ਮੈ ਸੋਚਿਆ ਕਿਉ ਨਾ Continue Reading »
ਨਿੱਕੇ ਹੁੰਦਿਆਂ ਬਾਪੂ ਸਾਡੇ ਤੋਂ ਦੂਰ ਹੋ ਗਿਆ ਬੱਸ ਫਿਰ ਕੀ ਜ਼ਿੰਦਗੀ ਖਰਾਬ ਦਾ ਟਾਈਮ ਸ਼ੁਰੂ ਹੋ ਗਿਆ , ਮਾਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਸਾਨੂੰ ਰੋਟੀ ਦਿੰਦੀ , ਗੁਜ਼ਾਰਾ ਕਰਨਾ ਔਖਾ ਹੋ ਗਿਆ , ਉਦੋਂ ਮੈਂ 8 ਸਾਲ ਦੀ ਸੀ , ਅਸੀਂ ਪੰਜ ਭੈਣ ਭਰਾ ਸੀ , ਮੈਨੂੰ Continue Reading »
ਬੀਜੀ ਨੂੰ ਦੌਰੇ ਤੇ ਅੱਗੇ ਵੀ ਪਿਆ ਕਰਦੇ ਪਰ ਉਸ ਦਿਨ ਵਾਲਾ ਬੜਾ ਹੀ ਅਜੀਬ ਜਿਹਾ ਸੀ..! ਡਾਕੀਏ ਨੇ ਟੈਲੀਗ੍ਰਾਮ ਫੜਾਈ..ਉਹ ਬੁੱਤ ਬਣ ਕੁਝ ਚਿਰ ਕਾਗਜ ਵੱਲ ਵੇਖਦੀ ਰਹੀ ਫੇਰ ਮੁੱਠੀ ਵਿਚ ਮੀਚ ਹੇਠਾਂ ਡਿੱਗ ਪਈ..! ਭਾਪਾ ਜੀ ਦੇ ਜਾਣ ਮਗਰੋਂ ਇਹ ਨਿੱਤ ਦਾ ਵਰਤਾਰਾ ਹੀ ਹੋ ਨਿੱਬੜਿਆਂ ਸੀ..! ਅਤੀਤ Continue Reading »
ਕਹਿੰਦੇ ਮੂਸਾ ਭੱਜਿਆ ਮੌਤ ਤੋਂ ਮੌਤ ਅੱਗੇ ਖੜੀ ਇਹ ਕਹਾਉਤ ਤਾਂ ਬਹੁਤ ਜਾਣੀਆਂ ਨੇ ਸੁਣੀ ਹੋਣੀ ਆ ਪਰ ਸਾਈਦ ਹੀ ਕੋਈ ਜਾਣਦਾ ਹੋਵੇ ਵੀ ਮੂਸਾ ਕੋਣ ਸੀ। ਇਸਰਾਇਲ ਲੋਕ ਜਿਨ੍ਹਾਂ ਨੂੰ ਯਹੂਦੀ ਵੀ ਕਿਹਾ ਜਾਂਦਾ ਹੈ, ਮੂਸਾ ਉਹਨਾਂ ਦਾ ਨਬੀ ਸੀ ( ਉਹ ਬੰਦਾ ਜੋ ਰੱਬ ਜਾਂ ਪ੍ਰਮੇਸ਼ਵਰ ਅਤੇ ਮਨੁੱਖਾਂ Continue Reading »
ਇਹ ਕਹਾਣੀ ਮੇਰੀ ਸਕੂਲ ਵਾਲੀ ਜਿੰਦਗੀ ਦੀ ਆ।ਮੇਰੀ ਇਹ ਸਕੂਲ ਵਾਲੀ ਜਿੰਦਗੀ ਨਾਲ ਮੇਰੀ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ। ਮੇਰੀ ਕਿ ਹਰ ਇਕ ਦੀਆਂ ਜੁੜੀਆਂ ਹੁੰਦੀਆਂ ਨੇ। ਹਰ ਇਕ ਆਪਣੇ ਸਕੂਲ ਨੂੰ ਯਾਦ ਕਰਕੇ ਹੱਸਦਾ ਆ ਤੇ ਰੋਦਾਂ ਵੀ ਆ। ਤੇ ਮੈ ਵੀ ਆਪਣੇ ਸਕੂਲ ਦੇ ਨਾਲ ਜੁੜੇ ਕਈ ਪਲਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
karam
very nice spleechless
RUPINDER KAUR
superb story
Parminder Kaur
wow wonderful story