ਆਪਣੀ ਨੂੰਹ ਰੂਪ ਨੂੰ ਸਵੇਰ ਤੋਂ ਗ਼ੁੱਸੇ ਵਿੱਚ ਵੇਖ ਧਿਆਨ ਕੌਰ ਵੱਲੋਂ ਆਪਣੇ ਕੋਲ ਬੈਠੇ ਪੋਤੇ ਨੂੰ ਤੇ ਪੁੱਤਰ ਨੂੰ ਗ਼ੁੱਸੇ ਦਾ ਕਾਰਨ ਪੁੱਛਦੀ ਏ । “ਆਹ ਰੂਪ ਨੂੰ ਭਲਾ ਕੀ ਹੋਇਆਂ ?ਸਵੇਰ ਦੀ ਫ਼ੋਨ ਤੇ ਉਗਲਾ ਜਿਹੀਆਂ ਮਾਰੀ ਜਾਂਦੀ ਗ਼ੁੱਸੇ ਵਿੱਚ ਕਦੇ ਫ਼ੋਨ ਵੇਖਦੀ ਕਦੇ ਪਾਸੇ ਰੱਖ ਦੇਂਦੀ ਆਂ ।ਨਾਂ ਕੁਝ ਖਾਧਾ ਪੀਤਾ ਸਵੇਰ ਦਾ ਨਹੀਂ ਤਾਂ ਰੂਪ ਤਾਂ ਛੁੱਟੀ ਵਾਲਾ ਦਿਨ ਪੂਰੇ ਚਾਅ ਨਾਲ ਗੁਜ਼ਾਰਦੀ ਆ ।ਅੱਜ ਪਤਾ ਨਹੀਂ ਕੀ ਹੋ ਗਿਆ ।ਚੱਲ ਮੈ ਪੁੱਛਦੀ ਆ ਧਿਆਨ ਕੌਰ ਸੋਫ਼ੇ ਤੋਂ ਉੱਠਣ ਦਾ ਯਤਨ ਕਰਦੀ ਏ ਤਾਂ ਉਸਦੇ ਪੁੱਤਰ ਤੇ ਪੋਤੇ ਵੱਲੋਂ ਰੋਕ ਦਿੱਤਾ ਜਾਂਦਾ ਏ ।”ਉਹ ਕੁਝ ਨਹੀਂ ਹੋਇਆਂ ਬੇਬੇ ਉਹ ਬੱਸ ਰੂਪ ਦੀ ਆਪਣੀ ਸਹੇਲੀ ਨਾਲ ਅਣਬਣ ਹੋ ਗਈ ਆ ਤੇ ਉਹਦੇ ਨਾਲ ਲੜ ਰਹੀ ਆ ।ਕਿਹੜੀ ਸਹੇਲੀ ?ਮਨੀ ਆ ਅੱਛਾ ਉਹ ਤਾਂ ਨਾਲ ਦੀ ਗਲੀ ਵਿੱਚ ਰਹਿੰਦੀ ਆ ਹਾਏ ਏਹ ਤਾਂ ਬਹੁਤ ਗੂੜੀਆ ਸਹੇਲੀਆਂ ਆ ਧਿਆਨ ਕੌਰ ਆਖਦੀ ਏ ।ਪਰ ਕੁਝ ਬੋਲ ਤਾਂ ਰਹੀਆਂ ਨਹੀਂ ਫੇਰ ਤੈਨੂੰ ਕਿਵੇਂ ਪਤਾ ਲੱਗਾ ਕਿ ਲੜਦੀਆਂ ਆ ।ਇਹ ਸੁਣ ਪੁੱਤਰ ਤੇ ਪੋਤਾ ਹੱਸਦੇ ਹੋਏ ਬੇਬੇ ਸਟੇਟਸਾ ਤੇ ਲੜ ਰਹੀਆਂ ਆ ।”ਸਟੇਟਾਂ “ ਤੇ ਉਹ ਕੀ ਹੁੰਦਾ ਏ ਹਾਏ -ਹਾਏ ਲੜਾਈਆਂ ਦੇ ਵੀ ਨਾਂ ਆਏ ਗਏ ਆਂ ਧਿਆਨ ਕੌਰ ਹੈਰਾਨ ਹੁੰਦੀ ਪੁੱਛਦੀ ਏ । ਦਾਦੀ ਨੂੰ ਸਟੇਟਸ ਨੂੰ “ਸਟੇਟਾਂ “ਕਹਿਣ ਤੇ ਦੌਵੇ ਪਿੳ -ਪੁੱਤ ਹੱਸਣ ਲੱਗ ਜਾਂਦੇ ਹਨ । ਸਮਝਾ ਪੁੱਤ ਆਪਣੀ ਦਾਦੀ ਨੂੰ ਧਿਆਨ ਕੌਰ ਦੇ ਪੁੱਤ ਵੱਲੋਂ ਆਖਿਆਂ ਜਾਂਦਾ ਏ । ਤੁਸੀਂ ਦੱਸ ਦਿੳ ਪਾਪਾ ਮੇਰੇ ਤੋਂ ਨਹੀਂ ਦੱਸਿਆ ਜਾਣਾ । ਏਨਾ ਆਖ ਰੂਪ ਦਾ ਬੇਟਾ ਹੱਸ ਪੈਦਾ ਏ “ਲੋ ਹੁਣ ਮੰਮੀ ਨੇ ਵੀ ਬੜਾ ਤਿੱਖਾ ਵਾਰ ਕਰ ਦਿੱਤਾ ਜੇ ਨਵਾਂ ਸਟੇਟਸ ਪਾ ਦਿੱਤਾ ,ਚਲੋ ਹੁਣ ਵੇਖਦੇ ਆ ਕਿ ਅੰਟੀ ਵੱਲੋਂ ਕੀ ਜਵਾਬ ਆਉਂਦਾ ।ਲੱਗਦਾ ਅੱਜ ਮੰਮਾ ਦਾ ਸਨਡੇ ਏਦਾਂ ਹੀ ਲੰਘ ਜਾਣਾ ਏ ।ਏਨਾ ਆਖ ਰੂਪ ਦਾ ਬੇਟਾ ਫ਼ੋਨ ਵੇਖਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ