ਭੂਰਾ ਚਾਲੀ ਕੁ ਵਰ੍ਹਿਆਂ ਦਾ ਇੱਕ ਸਖਸ਼ ਜੋ ਕਿ ਬੇਹੱਦ ਗਰੀਬੀ ਵਿੱਚ ਆਪਣੀ ਜਿੰਦਗੀ ਗੁਜਾਰ ਰਿਹਾ ਸੀ, ਪੰਚਾਇਤੀ ਕਲੋਨੀਆਂ ਦੇ ਇੱਕ ਕਮਰੇ ਦੇ ਮਕਾਨ ਵਿੱਚ ਬੜੀ ਤਰਸਯੋਗ ਹਾਲਤ ਵਿੱਚ ਰਹਿ ਰਿਹਾ ਸੀ । ਉਸਦੇ ਅੱਗੇ ਪਿੱਛੇ ਕੋਈ ਨਹੀਂ ਸੀ । ਸਾਰੇ ਪਿੰਡ ਵਿੱਚ ਉਸਦਾ ਨਾਮ ਸਟੀਲਬਾਡੀ ਪੱਕ ਗਿਆ ਸੀ । ਉਹ ਇਸ ਲਈ ਕਿ ਭੂਰਾ ਪਿੰਡ ਦੀਆਂ ਦੁਕਾਨਾਂ ਅਤੇ ਘਰਾਂ ਦਾ ਕੂੜਾ ਚੁੱਕ ਕੇ ਕਿਸੇ ਖਾਲੀ ਜਗ੍ਹਾ ਤੇ ਸੁੱਟ ਆਉਂਦਾ ਸੀ ਤੇ ਬਦਲੇ ਵਿੱਚ ਜੋ ਵੀ ਪੈਸੇ ਮਿਲਦੇ ਉਹ ਉਹਨਾਂ ਦੀ ਸ਼ਰਾਬ ਪੀ ਲੈਂਦਾ ਸੀ । ਸ਼ਰਾਬ ਪੀਣ ਲਈ ਉਹ ਕਿਸੇ ਖਾਸ ਸਮੇਂ ਦਾ ਮੁਹਤਾਜ ਨਹੀਂ ਸੀ । ਬਸ ਜਦੋਂ ਉਸ ਕੋਲ ਪੈਸੇ ਆ ਜਾਂਦੇ ਤਾਂ ਉਹ ਠੇਕੇ ਵੱਲ ਨੂੰ ਸਿੱਧਾ ਹੋ ਜਾਂਦਾ । ਜੇ ਕਿਸੇ ਨੂੰ ਉਸਤੇ ਤਰਸ ਆ ਜਾਂਦਾ ਤਾਂ ਉਸ ਨੂੰ ਰੋਟੀ ਖੁਆ ਦਿੰਦਾ ਨਹੀਂ ਤਾਂ ਉਸਦੇ ਪੇਟ ਚ ਕੱਲ੍ਹੀ ਸ਼ਰਾਬ ਹੀ ਜਾਂਦੀ । ਪਿਛਲੇ ਕਈ ਸਾਲਾਂ ਤੋਂ ਉਸਦੀ ਜਿੰਦਗੀ ਏਸੇ ਤਰਾਂ ਚੱਲ ਰਹੀ ਸੀ ।ਏਨੀ ਸ਼ਰਾਬ ਪੀਣ ਦੇ ਬਾਵਜੂਦ ਉਹ ਭੱਜ ਭੱਜ ਕੰਮ ਕਰਦਾ ਸੀ । ਉਸਦੇ ਸਰੀਰ ਦੀ ਸਮਰੱਥਾ ਵਿੱਚ ਕੋਈ ਫਰਕ ਨਹੀਂ ਨਜਰ ਆਉਂਦਾ ਸੀ । ਸ਼ਰਾਬ ਪੀਣ ਵਾਲੇ ਉਸਦੀਆਂ ਉਦਾਹਰਨਾਂ ਦੇ ਦੇ ਕੇ ਹੋਰ ਸ਼ਰਾਬ ਪੀਣ ਲੱਗੇ । ਉਹ ਅਕਸਰ ਸ਼ਰਾਬ ਦੇ ਨਸ਼ੇ ਚ ਡਿੱਗਦੇ ਢਹਿੰਦੇ ਭੂਰੇ ਵੱਲ ਵੇਖ ਕੇ ਆਖਦੇ ਕਿ “ਔਹ ਵੇਖੋ, ਭੂਰਾ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ