ਮੈਂ ਅਜੇ ਦੁਕਾਨ ਖੋਲ੍ਹੀ ਹੀ ਸੀ ਕਿ ਮੇਰੇ ਗੁਆਂਢੀ ਨੇ ਆਕੇ ਦੱਸਿਆ ਵੱਡੀ ਕੋਠੀ ਵਾਲਿਆਂ ਦਾ ਮੁੰਡਾ ਚੜ੍ਹਾਈ ਕਰ ਗਿਆ।ਸੁਣ ਕੇ ਝਟਕਾ ਜਿਹਾ ਲੱਗਿਆ।
“ਬਹੁਤ ਮਾੜਾ ਹੋਇਆ,ਗੱਲ ਕੀ ਹੋਈ ?” ਸੁਣਦਿਆਂ ਹੀ ਮੇਰੇ ਮੂੰਹੋਂ ਨਿਕਲਿਆ।
“ਘਰ ਦੇ ਕਹਿੰਦੇ ਦਿਲ ਦਾ ਦੌਰਾ, ਲੋਕਾਂ ਅਨੁਸਾਰ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ..।”
“ਬਰਬਾਦ ਹੋ ਗਏ, ਵੱਡਾ ਮੁੰਡਾ ਤਾਂ ਪਹਿਲਾਂ ਹੀ ਜੇਲ੍ਹ ਵਿੱਚ ਸੀ, ਇਹ ਵੀ ਤੁਰ ਗਿਆ।ਬਜੁਰਗਾਂ ਦਾ ਕੀ ਬਣੂੰ।” ਮੈਂ ਇੰਦਰ ਸਿੰਘ ਅਤੇ ਉਸ ਦੀ ਘਰਵਾਲੀ ਬਾਰੇ ਸੋਚ ਉਦਾਸ ਹੋ ਗਿਆ।
“ਬਸ ਮਾੜੇ ਕੰਮਾਂ ਦੇ ਨਤੀਜੇ।ਇੰਦਰ ਸਿੰਘ ਨੇ ਜਿਹੋ ਜਿਹੀ ਕਮਾਈ ਕੀਤੀ ਸੀ, ਸਭ ਨੂੰ ਪਤਾ।ਮਾੜਾ ਪੈਸਾ ਲੈ ਡੁੱਬਦਾ।” ਗੁਆਂਢੀ ਕਹਿ ਕੇ ਜਾ ਚੁੱਕਿਆ ਸੀ।ਵਾਕਿਆ ਹੀ ਇੰਦਰ ਸਿੰਘ ਚੰਗਾ ਬੰਦਾ ਨਹੀਂ ਸੀ।ਇਹ ਪਰਿਵਾਰ ਦੂਸਰੇ ਸ਼ਹਿਰੋਂ ਬਦਲੀ ਉਪਰੰਤ ਇੱਥੇ ਆਇਆ ਸੀ।ਇਹ ਕੋਠੀ ਜੋ ਆਕਾਰ ਵਿੱਚ ਬਹੁਤ ਵੱਡੀ ਸੀ, ਇੰਦਰ ਸਿੰਘ ਨੇ ਮੂੰਹ ਮੰਗੀ ਕੀਮਤ ਦੇ ਖਰੀਦੀ ਸੀ।ਲੋਕਾਂ ਨੇ ਇਸ ਕੋਠੀ ਨੂੰ ਵੱਡੀ ਕੋਠੀ ਦਾ ਨਾਮ ਦੇ ਰੱਖਿਆ ਸੀ ਅਤੇ ਇਨ੍ਹਾਂ ਨੂੰ ਨਾਮ ਲੈਣ ਦੀ ਬਜਾਏ ਵੱਡੀ ਕੋਠੀ ਵਾਲੇ ਹੀ ਕਹਿੰਦੇ ਸਨ।ਇੰਦਰ ਸਿੰਘ ਤਹਿਸੀਲ ਦਫਤਰ ਵਿੱਚ ਕਿਸੇ ਵੱਡੇ ਅਹੁਦੇ ਤੇ ਤਾਇਨਾਤ ਸੀ।ਉਸ ਦੇ ਰਿਸ਼ਵਤਖੋਰੀ ਦੇ ਚਰਚੇ ਘਰ ਘਰ ਤੱਕ ਪਹੁੰਚ ਗਏ ਸਨ।ਉਸ ਦਾ ਵੱਡਾ ਮੁੰਡਾ ਮੇਰਾ ਹਾਣੀ ਸੀ ਤੇ ਦੂਜਾ ਦੋ ਕੁ ਸਾਲ ਛੋਟਾ ਸੀ।ਇਨ੍ਹਾਂ ਨੂੰ ਦਾਖਲਾ ਵੀ ਮੇਰੇ ਸਕੂਲ ਵਿੱਚ ਮਿਲਿਆ ਸੀ।ਵੱਡਾ ਮੁੰਡਾ ਮੇਰਾ ਜਮਾਤੀ ਹੋਣ ਕਰਕੇ ਘਰਾਂ ਵਿੱਚ ਆਉਣ ਜਾਣ ਸ਼ੁਰੂ ਹੋ ਗਿਆ ਸੀ ਪਰ ਬਾਊ ਜੀ(ਪਿਤਾ ਜੀ) ਨੇ ਕੁੱਝ ਦਿਨਾਂ ਬਾਅਦ ਹੀ ਮੈਨੂੰ ਪੂਰੀ ਸਖਤੀ ਨਾਲ ਵਰਜ਼ ਦਿੱਤਾ ਸੀ।ਜਦੋਂ ਇੰਦਰ ਸਿੰਘ ਗਲੀ ਵਿੱਚ ਆਇਆ ਸੀ ਤਾਂ ਸਿੱਧੇ ਮੂੰਹ ਕਿਸੇ ਨਾਲ ਗੱਲ ਨਹੀਂ ਸੀ ਕਰਦਾ,ਹਮੇਸ਼ਾਂ ਪੋਸਟ ਅਤੇ ਪੈਸੇ ਦੇ ਮਾਣ ਵਿੱਚ ਰਹਿੰਦਾ ਸੀ।ਹੁਣ ਬਜੁਰਗ ਹੋਣ ਅਤੇ ਉਜੜਣ ਤੋਂ ਬਾਅਦ ਕੋਈ ਬੁਲਾ ਕੇ ਖੁਸ਼ ਨਹੀਂ ਸੀ।ਮੁੰਡਿਆਂ ਨੇ ਜੱਦੀ ਜ਼ਮੀਨ ਦੇ ਨਾਲ ਬਣਾਈ ਹੋਈ ਸੰਪਤੀ ਵੀ ਨਸ਼ਿਆਂ ਵਿੱਚ ਉਜਾੜ ਦਿੱਤੀ ਸੀ।ਪੈਸੇ ਦੀ ਕਮੀ ਪੂਰੀ ਕਰਨ ਲਈ ਵੱਡਾ ਨਸ਼ਿਆਂ ਦੇ ਵਪਾਰ ਵਿੱਚ ਜੇਲ੍ਹ ਚਲਾ ਗਿਆ ਸੀ।ਛੋਟਾ ਪੈਨਸ਼ਨ ਵਾਲੇ ਪੈਸੇ ਖੋਹ ਆਪਣਾ ਝੱਟ ਪੂਰਾ ਕਰ ਰਿਹਾ ਸੀ।ਰੋਟੀ ਪਾਣੀ ਖਾਣ ਦਾ ਕਿਸੇ ਨੂੰ ਕੋਈ ਧਿਆਨ ਨਹੀਂ ਸੀ।ਅੱਜ ਬਜੁਰਗ ਮਾਂ ਬਾਪ ਨੂੰ ਛੱਡ ਉਹ ਤੁਰ ਗਿਆ ਸੀ।
ਅੱਜ ਮੈਨੂੰ ਬਾਊ ਜੀ ਬੜੇ ਯਾਦ ਆਏ।ਭਾਵੇਂ ਉਹ ਛੋਟੀ ਜਿਹੀ ਦੁਕਾਨ ਕਰਦੇ ਸਨ ਪਰ ਸਬਰ-ਸੰਤੋਖ ਦਾ ਲੜ ਕਦੇ ਨਹੀਂ ਸੀ ਛੱਡਿਆ।ਉਨ੍ਹਾਂ ਦੀ ਇੱਕ ਆਦਤ ਸੀ ਕਿ ਜਦੋਂ ਵੀ ਸਵੇਰੇ ਗਾਹਕ ਆਉਂਦਾ ਤਾਂ ਉਹ ਬੰਦਾ ਵੇਖ ਨੋਟ ਗੱਲ੍ਹੇ ਵਿੱਚ ਪਾਉਂਦੇ ਸਨ।ਕਈ ਵਾਰ ਦੋ ਦੋ ਚਾਰ ਚਾਰ ਗਾਹਕ ਭੁਗਤਾ ਵੀ ਪੈਸੇ ਜੇਬ ਵਿੱਚ ਪਾਈ ਜਾਂਦੇ।ਜਿਨ੍ਹਾਂ ਚਿਰ ਉਨ੍ਹਾਂ ਦੇ ਮਨ ਨੂੰ ਤਸੱਲੀ ਨਾ ਹੁੰਦੀ, ਉਹ ਇਸ ਤਰ੍ਹਾਂ ਕਰਦੇ।ਮੈਂ ਪੁੱਛਣਾ ਤਾਂ ਉਨ੍ਹਾਂ ਦਾ ਉੱਤਰ ਹੁੰਦਾ,”ਪੁੱਤਰ, ਕੋਈ ਸੁੱਚਾ ਨੋਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ