ਉਸ ਦਿਨ ਬੜਾ ਹੀ ਅਜੀਬ ਜਿਹਾ ਮਾਹੌਲ ਸੀ..
ਕਿਰਾਏ ਦੀ ਰਕਮ..ਕਮੇਟੀ ਦੀ ਕਿਸ਼ਤ..ਨਿੱਕੀਆਂ ਦੀਆਂ ਫੀਸਾਂ..ਤੇ ਉੱਤੋਂ ਇਹਨਾਂ ਨੂੰ ਕੰਮ ਤੋਂ ਮਿਲ ਗਿਆ ਜੁਆਬ..!
ਬਿਮਾਰੀ ਨਾਲ ਤੇ ਭਾਵੇਂ ਕੁਝ ਨਾ ਹੁੰਦਾ ਪਰ ਕਿੰਨੇ ਸਾਰੇ ਇਹ ਫਿਕਰਾਂ ਨੇ ਮੇਰੇ ਸਾਹ ਸੱਤ ਹੀ ਜਰੂਰ ਕੱਢ ਲੈਣੇ ਸਨ..!
ਉਸ ਰਾਤ ਬਿਲਕੁਲ ਵੀ ਨੀਂਦਰ ਨਾ ਪਈ..ਪਿਛਲੇ ਪਹਿਰ ਜਾ ਕੇ ਜਦੋਂ ਦੋ ਘੜੀਆਂ ਅੱਖ ਲੱਗੀ ਤਾਂ ਦਾਰ ਜੀ ਸੁਫ਼ਨੇ ਵਿਚ ਆਏ..ਆਖਣ ਲਗੇ ਧੀਏ ਘਬਰਾਵੀਂ ਨਾ ਅੱਜ ਫੇਰਾ ਪਾਵਾਂਗਾ..!
ਜਦੋ ਦੇ ਪੂਰੇ ਹੋਏ ਸਨ ਔਕੜ ਵੇਲੇ ਅਕਸਰ ਹੀ ਸੁਫ਼ਨੇ ਵਿਚ ਆ ਕੇ ਏਨੀ ਗੱਲ ਅਕਸਰ ਹੀ ਆਖ ਜਾਇਆ ਕਰਦੇ ਅਖ਼ੇ ਉਡੀਕ ਰਖੀਂ..ਪਰ ਹੁਣ ਤੱਕ ਆਪਣੀ ਆਖੀ ਗੱਲ ਕਦੇ ਵੀ ਨਹੀਂ ਸੀ ਪੁਗਾਈ..!
ਅਗਲੀ ਸੁਵੇਰ ਨਿੱਕਾ ਨਰਾਜ ਸੀ..
ਅਖ਼ੇ ਨਾਸ਼ਤੇ ਵਿਚ ਖਿਚੜੀ ਨਹੀਂ ਗੋਬੀ ਵਾਲਾ ਪਰੌਂਠਾ ਖਾਣਾ..ਅਜੇ ਉਸਨੂੰ ਮਨਾਉਣ ਵਿਚ ਹੀ ਲੱਗੀ ਸਾਂ ਕੇ ਬਾਹਰ ਬੂਹਾ ਖੜਕਿਆ..ਸਬਜੀ ਵਾਲੇ ਬਾਬਾ ਜੀ ਸਨ..!
ਖਪੀ-ਤਪੀ ਬਾਹਰ ਗਈ ਤੇ ਸਿੱਧਾ ਆਖ ਦਿੱਤਾ..ਹੁਣ ਕੁਝ ਦਿਨ ਬਾਰ ਨਾ ਖੜਕਾਇਆ ਜੇ..ਸਾਨੂੰ ਸਬਜੀ ਦੀ ਲੋੜ ਹੈਨੀ..!
ਆਖਣ ਲੱਗੇ ਪੁੱਤਰ ਏਨਾ ਚਿਰ ਹੋ ਗਿਆ..ਕਦੀ ਨਾਗਾ ਨਹੀਂ ਪਿਆ ਪਰ ਅੱਜ ਇੰਝ ਕਿਓਂ..ਅਸਲ ਗੱਲ ਦੱਸ ਕੀ ਹੋਈ ਏ..?
ਆਖਿਆ ਏਨਾ ਦਾ ਕੰਮ ਛੁੱਟ ਗਿਆ ਸਾਥੋਂ ਸਬਜੀ ਦੇ ਪੈਸੇ ਨੀ ਦੇ ਹੋਣੇ..ਉੱਤੋਂ ਕਿਰਾਏ ਦੀ ਵੀ ਬੱਸ ਹੋਈ ਪਈ ਏ..ਅੱਗੋਂ ਮੈਥੋਂ ਗੱਲ ਨੀ ਹੋਈ..!
ਉਹ ਹਟੇ ਨਹੀਂ..
ਕਿੰਨੀ ਸਾਰੀ ਸਬਜੀ ਲਫਾਫੇ ਵਿਚ ਪਾ ਆਪ ਹੀ ਅੰਦਰ ਰਸੋਈ ਵਿਚ ਧਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ