ਹਸਪਤਾਲ ਦੇ ਬੈਡ ਤੇ ਅਡੋਲ ਪਈ ਮਾਂ,ਕੋਲ ਖੜੇ ਡਾਕਟਰ ,ਨਰਸਾਂ ਦੇ ਵਿੱਚ ਦੀ ਮੇਰੇ ਵੱਲ ਵੇਖੀ ਜਾ ਰਹੀ ਏ ਬਾਂਹ ‘ਚ ਸੂਈ ਲੱਗਣ ਪੀੜ ਸਾਰੇ ਸਰੀਰ ਚੋ ਲਰਜ਼ਦੀ ੲੈ ਚਿਹਰੇ ਦੇ ਤਣਾਓ ਤੋਂ ਦਰਦ ਮਹਿਸੂਸ ਹੋ ਰਿਹਾ ਏ। ਹਰ ਵਾਰ ਨਵੀਂ ਥਾਂ ਸੁਈ ਲੱਗਣ ਨਾਲ ਸੋਜ ਹੋਣ ਕਾਰਨ ਨਾੜ ਲਭਣ ਲਈ ਵਾਰ ਵਾਰ ਸੁਈ ਦਾ ਦਰਦ ,ਉਫ … ਇਹ …. ਚੀਸ ….. ।
ਜ਼ਬਰਦਸਤੀ ਬੰਦ ਕੀਤੀਆਂ ਅੱਖਾਂ ‘ਚੋਂ ਰਿਸਦੇ ਹੰਝੂ ਪੀੜ ਬਿਆਨਦੇ ਐ। ਦਰਦ ਕੁਝ ਘੱਟਦੈ ।
ਮਾਂ ਪੋਲੇ ਜਿਹੇ ਅੱਖਾਂ ਖੋਲ ਸਾਹਮਣੇ ਬੈਂਚ ਤੇ ਬੈਠੇ ਮੇਰੇ ਵੱਲ ਦੇਖਦੇ ਮੁਸਕਰਾਉਂਦੀ ਹੋਈ ਦਰਦ ਲਕੋਣ ਦਾ ਯਤਨ ਕਰਦੀ ਐ , ਮੈਂ ਵੀ ਮੁਸਕਰਾਉਂਣ ਦਾ ਯਤਨ ਕਰਦਾ ਹਾਂ । “ਦਰਦ ..ਤਾਂ…ਦਰਦ…ਹੀ..ਐ..।”
ਬਚਪਨ ‘ਚ ਜਦ ਕਦੇ ਖੇਡਦਿਆਂ ਡਿੱਗਣ ਨਾਲ ਸੱਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ